ਹਰਪ੍ਰਰੀਤ ਸਿੰਘ ਲਾਡੀ, ਗੁਰੂਸਰ ਸੁਧਾਰ : ਪਿੰਡ ਰੱਤੋਵਾਲ ‘ਚ ਨਵੀਂ ਧਰਮਸ਼ਾਲਾ ਦੀ ਇਮਾਰਤ ਦਾ ਉਦਘਾਟਨ ਬਲਾਕ ਕਾਂਗਰਸ ਪ੍ਰਧਾਨ ਜਗਦੀਪ ਸਿੰਘ ਬਿੱਟੂ ਸਾਬਕਾ ਸਰਪੰਚ ਵੱਲੋਂ ਕੀਤਾ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਬਿੱਟੂ ਨੇ ਜਿਥੇ ਧਰਮਸ਼ਾਲਾ ਦੀ ਇਮਾਰਤ ਲਈ ਵਧਾਈ ਦਿੱਤੀ ਉਥੇ ਉਨ੍ਹਾਂ ਕਿਹਾ ਇਸ ਤੋਂ ਬਾਅਦ ਹੁਣ ਸਾਂਝੀ ਪਈ ਖ਼ਾਲੀ ਥਾਂ ਵਿਖੇ ਆਧੁਨਿਕ ਪਾਰਕ ਬਨਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਪਿੰਡ ਵਾਸੀਆਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗਾ। ਜਗਦੀਪ ਸਿੰਘ ਬਿੱਟੂ ਅਨੁਸਾਰ ਪਿਛਲੇ ਦਿਨੀਂ ਸ਼ਮਸ਼ਾਨਘਾਟ ਦੇ ਵਰਾਂਡੇ ਵਾਸਤੇ ਪੰਜਾਬ ਸਰਕਾਰ ਦੀ ਸਕੀਮ ਅਧੀਨ ਪਿਛਲੀ ਕਾਂਗਰਸ ਸਰਕਾਰ ਸਮੇਂ ਜਾਰੀ ਹੋਏ ਤਿੰਨ ਲੱਖ ਰੁਪਏ ਦੀ ਗ੍ਾਂਟ ਨਾਲ ਹਾਲ ਕਮਰੇ ਦਾ ਨਿਰਮਾਣ ਕਰਵਾਇਆ ਗਿਆ ਹੈ।

ਇਸ ਸਮੇਂ ਖੇਤੀਬਾੜੀ ਸਹਿਕਾਰੀ ਸਭਾ ਪ੍ਰਧਾਨ ਗੁਰਮੀਤ ਸਿੰਘ ਕਾਲਾ ਚਾਹਲ, ਮਨਿੰਦਰ ਸਿੰਘ ਬੱਬੂ, ਸਵਰਨ ਸਿੰਘ ਖੋਖਰ, ਕਮਲਜੀਤ ਸਿੰਘ ਫ਼ੌਜੀ, ਜੈ ਸਿੰਘ, ਭਾਗ ਸਿੰਘ, ਗੁਰਵਿੰਦਰ ਸਿੰਘ ਕਾਕਾ, ਉਜਾਗਰ ਸਿੰਘ, ਦਰਬਾਰਾ ਸਿੰਘ ਹਾਜ਼ਰ ਸਨ।