ਸੁਖਦੇਵ ਗਰਗ, ਜਗਰਾਓਂ : ਭਾਜਪਾ ਪੰਜਾਬ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੈਨੀਵਾਲ ਵੱਲੋਂ ਜਾਰੀ ਕੀਤੀ 26 ਮੈਂਬਰੀ ਕਾਰਜਕਾਰਨੀ ਦੀ ਸੂਚੀ ‘ਚ ਜਗਰਾਓਂ ਜ਼ਿਲ੍ਹੇ ਨੂੰ ਅਹਿਮ ਸਥਾਨ ਮਿਲੇ। ਇਸ ਸੂਚੀ ‘ਚ ਜਗਰਾਓਂ ਜ਼ਿਲੇ੍ਹ ਨੂੰ ਸੂਬਾ ਮੀਤ ਪ੍ਰਧਾਨ ਦਾ ਅਹੁਦਾ ਟਿਲੂ ਤੇ ਸੂਬਾ ਸੈਕਟਰੀ ਦਾ ਅਹੁਦਾ ਗੁਰਭੇਜ ਸਿੰਘ ਨੂੰ ਮਿਲਿਆ ਹੈ। ਕਿਸਾਨ ਮੋਰਚਾ ਭਾਜਪਾ ਜਗਰਾਓਂ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਵੰਤ ਸਿੰਘ ਟਿਲੂ ਨੂੰ ਕਿਸਾਨ ਮੋਰਚਾ ਦੀ ਸੂਬਾ ਕਾਰਜਕਾਰਨੀ ‘ਚ ਅਹਿਮ ਅਹੁਦਾ ਦਿੰਦਿਆਂ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੈਨੀਵਾਲ ਨੇ ਟਿੱਲੂ ਨੂੰ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ।
ਇਸ ਨਿਯੁਕਤੀ ‘ਤੇ ਪਾਰਟੀ ਹਾਈਕਮਾਨ ਤੇ ਕਿਸਾਨ ਮੋਰਚੇ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੈਨੀਵਾਲ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਸੁਖਵੰਤ ਸਿੰਘ ਟਿਲੂ ਨੇ ਕਿਹਾ ਉਨ੍ਹਾਂ ਨੂੰ ਪਹਿਲਾਂ ਜ਼ਿਲ੍ਹਾ ਕਿਸਾਨ ਮੋਰਚੇ ਦੇ ਪ੍ਰਧਾਨ ਦਾ ਅਹੁਦਾ ਮਿਲਿਆ ਤੇ ਉਨ੍ਹਾਂ ਪੂਰੀ ਤਨਦੇਹੀ ਨਾਲ ਪਾਰਟੀ ਪ੍ਰਤੀ ਆਪਣੀਆਂ ਸਭਾਵਾਂ ਨਿਭਾਈਆਂ, ਜਿਸ ਕਾਰਨ ਪਾਰਟੀ ਨੇ ਉਨ੍ਹਾਂ ਨੂੰ ਸਟੇਟ ਸੈਕਟਰੀ ਦਾ ਅਹੁਦਾ ਦੇ ਕੇ ਨਿਵਾਜਿਆ ਤੇ ਹੁਣ ਸਟੇਟ ਕਿਸਾਨ ਮੋਰਚਾ ਦੀ ਐਲਾਨੀ ਗਈ ਕਾਰਜਕਾਰਨੀ ‘ਚ ਉਨ੍ਹਾਂ ਨੂੰ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਉਨ੍ਹਾਂ ਕਿਹਾ ਭਵਿੱਖ ‘ਚ ਵੀ ਪਾਰਟੀ ਦੀ ਮਜ਼ਬੂਤੀ ਲਈ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਨਾਲ ਜਿੱਥੇ ਜੋੜਿਆ ਜਾਵੇਗਾ ਉੱਥੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਵੀ ਮੁਹਰੇ ਹੋ ਕੇ ਲੜੀ ਜਾਵੇਗੀ।


