ਜਾ.ਸ, ਗੁਰੂਗ੍ਰਾਮ : ਦਿੱਲੀ-ਗੁਰੂਗ੍ਰਾਮ ਐਕਸਪ੍ਰੈੱਸ-ਵੇਅ ’ਤੇ ਗੂਗਲ ਦਫ਼ਤਰ ਦੇ ਸਾਹਮਣੇ ਬੁੱਧਵਾਰ ਰਾਤ ਕਰੀਬ ਅੱਠ ਵਜੇ ਸਲੀਪਰ ਬੱਸ ਨੂੰ ਅੱਗ ਲੱਗ ਗਈ। ਇਸ ਨਾਲ ਦੋ ਯਾਤਰੀਆਂ ਦੀ ਮੌਤ ਹੋ ਗਈ, ਜਦਕਿ 15 ਗੰਭੀਰ ਰੂਪ ’ਚ ਝੁਲਸ ਗਏ। ਮਰਨ ਵਾਲਿਆਂ ’ਚ ਇਕ ਬੱਚੀ ਤੇ ਇਕ ਮਹਿਲਾ ਸ਼ਾਮਿਲ ਹੈ। ਕਾਮਿਆਂ ਨਾਲ ਭਰੀ ਇਹ ਬੱਸ ਗੁਰੂਗ੍ਰਾਮ ਤੋਂ ਯੂਪੀ ਦੇ ਹਮੀਰਪੁਰ ਜਾ ਰਹੀ ਸੀ। ਪੁਲਿਸ ਮੁਤਾਬਕ ਬੱਸ ’ਚ ਕੁਝ ਗੈਸ ਸਿਲੰਡਰ ਰੱਖੇ ਹੋਏ ਸਨ, ਜਿਨ੍ਹਾਂ ’ਚੋਂ ਇਕ ਸਿਲੰਡਰ ਤੋਂ ਗੈਸ ਲੀਕ ਹੋਣ ਕਾਰਨ ਅੱਗ ਲੱਗਣ ਦਾ ਖ਼ਦਸ਼ਾ ਹੈ। ਯਾਤਰੀ ਜਦੋਂ ਤੱਕ ਕੁਝ ਸਮਝ ਸਕਦੇ, ਅੱਗ ਨੇ ਖ਼ਤਰਨਾਕ ਰੂਪ ਲੈ ਲਿਆ। ਅੱਗ ਨਾਲ ਘਿਰੀ ਬੱਸ ’ਚ ਫਸੇ ਯਾਤਰੀਆਂ ਨੂੰ ਕੱਢਣ ਲਈ ਪੁਲਿਸ ਤੇ ਰਾਹਗੀਰਾਂ ਨੇ ਵੀ ਮਦਦ ਕੀਤੀ। ਹਾਦਸੇ ਮਗਰੋਂ ਬੱਸ ਦਾ ਡਰਾਈਵਰ ਤੇ ਸਹਿ ਚਾਲਕ ਫ਼ਰਾਰ ਹੋ ਗਏ।
10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਦੀ ਉਸਾਰੀ ਵੱਲ ਵੱਡਾ ਕਦਮ:
ਸਾਈਟ ‘ਤੇ ਮੌਜੂਦ ਪੁਰਾਣੀ ਇਮਾਰਤ ਨੂੰ ਢਾਹੁਣ ਦਾ ਕੰਮ ਸ਼ੁਰੂ ਸਰੀ, ਬੀ.ਸੀ. – 10,000 ਸੀਟਾਂ ਵਾਲੇ ਪ੍ਰਸਤਾਵਿਤ ਸਿਟੀ ਸੈਂਟਰ ਐਰੀਨਾ ਵਾਲੀ ਜਗ੍ਹਾ ’ਤੇ ਢੋਆ-ਢੁਆਈ ਦਾ ਕੰਮ ਸ਼ੁਰੂ ਹੋ ਗਿਆ ਹੈ।

