ਜਾ.ਸ, ਸੰਭਲ : ਕਾਲਾ ਰੰਗ ਹੋਣ ’ਤੇ ਪਤੀ ਨੂੰ ਜਿਊਂਦਾ ਸਾੜਨ ਵਾਲੀ ਔਰਤ ਨੂੰ ਵਧੀਕ ਸ਼ੈਸਨ ਕੋਰਟ ਨੇ ਤਾਉਮਰ ਕੈਦ ਤੇ 25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨੇ ਦੀ ਰਕਮ ਜਮ੍ਹਾਂ ਨਾ ਕਰਨ ’ਤੇ ਦੋ ਸਾਲ ਦੀ ਵਾਧੂ ਕੈਦ ਭੁਗਤਣੀ ਪਵੇਗੀ। ਸ਼ਨਿਚਰਵਾਰ ਨੂੰ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੋਰਟ ਨੇ ਪਤਨੀ ਨੂੰ ਪਤੀ ਦੀ ਹੱਤਿਆ ’ਚ ਦੋਸ਼ੀ ਕਰਾਰ ਦਿੰਦਿਆਂ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਫ਼ੈਸਲਾ ਸੋਮਵਾਰ ਨੂੰ ਸੁਣਾਇਆ ਗਿਆ। 15 ਅਪ੍ਰੈਲ 2019 ਨੂੰ ਦਰਜ ਕਰਵਾਈ ਐੱਫਆਈਆਰ ’ਚ ਸੰਭਲ ਜ਼ਿਲ੍ਹੇ ਦੇ ਚੰਦੌਸੀ ਤਹਿਸੀਲ ਦੇ ਪਿੰਡ ਵਿਚੈਟਾ ਨਿਵਾਸੀ ਹਰਵੀਰ ਦਾ ਕਹਿਣਾ ਸੀ ਕਿ ਭਾਈ ਸਤਿਆਵੀਰ ਸਿੰਘ ਦਾ ਵਿਆਹ 2018 ’ਚ ਪ੍ਰੇਮਸ਼੍ਰੀ ਉਰਫ ਨੰਨ੍ਹੀ ਨਾਲ ਹੋਇਆ ਸੀ। ਸਤਿਆਵੀਰ ਦਾ ਰੰਗ ਕਾਲਾ ਸੀ। ਇਸ ਕਾਰਨ ਪਤਨੀ ਉਸ ਨੂੰ ਪਸੰਦ ਨਹੀਂ ਕਰਦੀ ਸੀ ਤੇ ਛੱਡਣ ਦਾ ਦਬਾਅ ਬਣਾਉਂਦੀ ਸੀ। 15 ਅਪ੍ਰੈਲ, 2019 ਦੀ ਸਵੇਰ ਉਹ ਪਿਤਾ ਨਾਲ ਖੇਤਾਂ ’ਚ ਗਿਆ ਸੀ। ਭਰਾ ਸਤਿਆਵੀਰ ਤੇ ਭਾਬੀ ਘਰੇ ਸਨ। ਇਸ ਦੌਰਾਨ ਰਜਾਈ ’ਚ ਪਏ ਸਤਿਆਵੀਰ ’ਤੇ ਪੈਟ੍ਰੋਲ ਪਾ ਕੇ ਨੰਨ੍ਹੀ ਨੇ ਅੱਗ ਲਾ ਦਿੱਤੀ। ਗੁਆਂਢੀਆਂ ਨੇ ਜਾਣਕਾਰੀ ਦਿੱਤੀ ਤਾਂ ਉਹ ਘਰ ਪੁੱਜੇ। ਗੰਭੀਰ ਹਾਲਤ ’ਚ ਚੰਦੌਸੀ ਦੇ ਕਮਿਊਨਿਟੀ ਹਸਪਤਾਲ ’ਚ ਭਰਤੀ ਕਰਵਾਇਆ। ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਇਸ ਵਿਚਾਲੇ ਨੰਨ੍ਹੀ ਪੁਲਿਸ ਤੇ ਪਰਿਵਾਰ ਨੂੰ ਗੁਮਰਾਹ ਕਰਦੀ ਰਹੀ।
ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ
ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

