ਪੱਤਰ ਪੇ੍ਰਰਕ, ਜਗਰਾਓਂ : ਜੀਐੱਚਜੀ ਅਕੈਡਮੀ ਜਗਰਾਓਂ ਵਿਖੇ ਸਾਇੰਸ ਵਿਸ਼ੇ ਨਾਲ ਸਬੰਧਤ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸਾਇੰਸ ਦੀ ਪ੍ਰਦਰਸ਼ਨੀ ਵੈਨ ਰਾਹੀਂ ਵਿਦਿਆਰਥੀਆਂ ਨੂੰ ਸਾਇੰਸ ਵਿਸ਼ੇ ਦੀ ਦਿਲਚਸਪ ਜਾਣਕਾਰੀ ਦਿੱਤੀ ਗਈ। ਪਿੰ੍ਸੀਪਲ ਰਮਨਜੋਤ ਕੌਰ ਗਰੇਵਾਲ ਦੀ ਅਗਵਾਈ ਹੇਠ ਯੂਨੀਵਰਸਟੀ ਦੇ ਐਸੋਸੀਏਟ ਪੋ੍ਫੈਸਰ ਡਾ. ਵਿਵੇਕ ਸ਼ਰਮਾ, ਸਹਾਇਕ ਪੋ੍ਫੈਸਰ ਡਾ. ਵਿਨੈ ਕੁਮਾਰ ਤੇ ਸਹਾਇਕ ਪੋ੍ਫੈਸਰ ਡਾ. ਲੋਚਨ ਸ਼ਰਮਾ ਨੇ ਵਿਦਿਆਰਥੀਆਂ ਨੂੰ ਫਿਜਿਕਸ ਵਿਸ਼ੇ ਦੇ ਸਿਧਾਂਤਾਂ ਉਤੇ ਅਧਾਰਤ ਵਰਕਿੰਗ ਮਾਡਲ ਦਿਖਾਏ ਜਿਨ੍ਹਾਂ ਨੂੰ ਵਿਦਿਆਰਥੀਆਂ ਨੇ ਬੜੀ ਉਤਸੁਕਤਾ ਨਾਲ ਜਾਣਿਆ।

ਧਰਤੀ ਦੀ ਗੁਰਤਾ ਸ਼ਕਤੀ ਨੂੰ ਸਮਝਾਉਣ ਲਈ ਮਾਡਲ ਦਿਖਾਇਆ ਗਿਆ। ਸੂਰਜ ਮੰਡਲ ਦੇ ਵੱਖ-ਵੱਖ ਗਿ੍ਹਾਂ ਦੀ ਮਾਡਲ ਰਾਹੀਂ ਜਾਣਕਾਰੀ ਦਿੱਤੀ ਗਈ। ਵੇਸਟ ਮਟੀਰੀਅਲ ਦੇ ਸਾਇੰਸ ‘ਚ ਵੱਖ-ਵੱਖ ਢੰਗਾਂ ਨਾਲ ਇਸਤੇਮਾਲ ਕਰਨ ਦੀਆਂ ਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਥ੍ਰੀ ਡੀ ਪਿੰ੍ਟਿੰਗ ਲਈ ਆਪਣੇ ਵੱਲੋਂ ਬਣਾਏ ਗਏ ਵਰਕਿੰਗ ਮਾਡਲ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ‘ਚ ਦੱਸਿਆ ਗਿਆ। ਵਿਦਿਆਰਥੀਆਂ ਨੇ ਸਾਇੰਸ ਵਿਸ਼ੇ ਨੂੰ ਇਨ੍ਹਾਂ ਨਵੇਂ ਮਾਡਲਾਂ ਰਾਹੀਂ ਸਮਝਣ ‘ਚ ਬਹੁਤ ਰੁਚੀ ਵਿਖਾਈ।

ਸਕੂਲ ਦੇ ਪਿੰ੍ਸੀਪਲ ਨੇ ਦੱਸਿਆ ਸਕੂਲ ‘ਚ ਅਜਿਹੀਆਂ ਸਰਗਰਮੀਆਂ ਕਰਵਾਉਣ ਦਾ ਉਦੇਸ਼ ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦੇਣਾ ਤੇ ਉਨ੍ਹਾਂ ਨਾਲ ਜੋੜਨਾ ਹੈ।