ਹਰਪ੍ਰਰੀਤ ਸਿੰਘ ਲਾਡੀ, ਗੁਰੂਸਰ ਸੁਧਾਰ : ਜਤਿੰਦਰਾ ਗ੍ਰੀਨਫੀਲਡ ਸਕੂਲ ਗੁਰੂਸਰ ਸੁਧਾਰ ਵਿਖੇ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਗਿਆਨ ਪ੍ਰਦਰਸ਼ਨੀ ਦੀ ਮੇਜ਼ਬਾਨੀ ਕੀਤੀ, ਜਿਸ ‘ਚ ਇਕ ਮੋਬਾਈਲ ਬੱਸ ਪ੍ਰਦਰਸ਼ਨੀ ਵੀ ਸ਼ਾਮਲ ਸੀ। ਸਹਿਯੋਗੀ ਯਤਨਾਂ ‘ਚ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਤੇ ਜੀਵ ਵਿਗਿਆਨ ਦੇ ਵਿਸ਼ਿਆਂ ਨੂੰ ਸ਼ਾਮਲ ਕੀਤਾ। ਵਿਦਿਆਰਥੀਆਂ ਨੇ ਗ੍ਹਿਣ, ਲਾਲ ਗ੍ਹਿ ਮੰਗਲ, ਸੂਖਮ ਚਮਤਕਾਰ, ਸਮੁੰਦਰ ਵਿਗਿਆਨ ਤੇ ਆਕਾਸ਼ੀ ਗੋਲੇ ਵਰਗੇ ਦਿਲਚਸਪ ਵਿਸ਼ਿਆਂ ਦੀ ਖੋਜ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੂੰ ਸੂਰਜੀ ਪ੍ਰਣਾਲੀ ਬਾਰੇ ਦਿਲਚਸਪ ਤੱਥ ਵੀ ਦੱਸੇ ਗਏ।

ਇਸ ਇੰਟਰਐਕਟਿਵ ਤੇ ਵਿਦਿਅਕ ਅਨੁਭਵ ਨੇ ਨੌਜਵਾਨਾਂ ਨੂੰ ਵਿਭਿੰਨ ਵਿਗਿਆਨਕ ਖੇਤਰਾਂ ‘ਚ ਡੂੰਘਾਈ ਨਾਲ ਖੋਜ ਕਰਨ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕੀਤਾ, ਜਿਸ ਨਾਲ ਬ੍ਹਿਮੰਡ ਦੇ ਅਜੂਬਿਆਂ ਦੀ ਡੂੰਘੀ ਸਮਝ ਨੂੰ ਉਤਸ਼ਾਹਿਤ ਕੀਤਾ ਗਿਆ। ਸਕੂਲ ਪ੍ਰਧਾਨ ਡਾ. ਐੱਚਐੱਸ ਧਾਲੀਵਾਲ, ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮਨਪ੍ਰਰੀਤ ਕੌਰ ਧਾਲੀਵਾਲ ਤੇ ਪਿੰ੍ਸੀਪਲ ਚੰਦਰ ਸ਼ੇਖਰ ਨੇ ਚੰਡੀਗੜ੍ਹ ਯੂਨੀਵਰਸਿਟੀ ਤੋਂ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਨਮਾਨਿਤ ਕੀਤਾ।