ਕੌਸ਼ਲ ਮੱਲ੍ਹਾ, ਹਠੂਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਪ੍ਰਰਾਇਮਰੀ ਸਮਾਰਟ ਸਕੂਲ ਰਸੂਲਪੁਰ (ਮੱਲ੍ਹਾ) ਦੇ 176 ਬੱਚਿਆਂ ਨੂੰ ਸਮਾਜ ਸੇਵੀ ਨਛੱਤਰ ਸਿੰਘ ਸਿੱਧੂ ਤੇ ਜੋਰਾ ਸਿੰਘ ਐੱਨਆਰਆਈ ਵੱਲੋਂ ਬੂਟ ਤੇ ਜੁਰਾਬਾਂ ਵੰਡੀਆਂ ਗਈਆਂ।
ਇਸ ਮੌਕੇ ਦਾਨੀ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਜਗਜੀਤ ਸਿੰਘ ਸਾਧੂ ਨੇ ਕਿਹਾ ਪ੍ਰਰੀ ਨਰਸਰੀ ਤੋਂ ਲੈ ਕੇ ਪੰਜਵੀ ਕਲਾਸ ਤਕ ਦੇ ਬੱਚਿਆਂ ਨੂੰ ਪਿੰਡ ਦੇ ਐੱਨਆਰਆਈਜ਼ ਤੇ ਪਿੰਡ ਵਾਸੀ ਸਮੇਂ-ਸਮੇਂ ‘ਤੇ ਸਹਾਇਤਾ ਕਰਦੇ ਰਹਿੰਦੇ ਹਨ।
ਇਸ ਮੌਕੇ ਬੰਤ ਸਿੰਘ, ਜਗਜੀਤ ਸਿੰਘ ਸਾਧੂ, ਸੂਬੇਦਾਰ ਜੋਰਾ ਸਿੰਘ, ਮੱਖਣ ਸਿੰਘ, ਹਰਦੇਵ ਸਿੰਘ ਯੂਐੱਸਏ, ਬਲਵੀਰ ਸਿੰਘ, ਸੁਖਦੇਵ ਸਿੰਘ, ਪ੍ਰਧਾਨ ਅਜਮੇਰ ਸਿੰਘ, ਸਾਬਕਾ ਸਕੱਤਰ ਸਾਧੂ ਸਿੰਘ, ਕਲੱਬ ਪ੍ਰਧਾਨ ਸਤਿੰਦਰਪਾਲ ਸਿੰਘ ਸੀਬਾ, ਡਾ. ਜਗਮੋਹਨ ਸਿੰਘ, ਗੁਰਪ੍ਰਰੀਤ ਸਿੰਘ ਗੋਪੀ, ਦੀਪ ਰਾਣੀ, ਜਸਵਿੰਦਰ ਕੌਰ, ਸਰਬਜੀਤ ਕੌਰ, ਸੰਦੀਪ ਕੌਰ, ਰਣਜੀਤ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ।


