ਚੀਨ ਨੇ ਬਣਾਈ ਭਾਰਤ ਨੂੰ ਘੇਰਨ ਦੀ ਰਣਨੀਤੀ

ਨਵੀਂ ਦਿੱਲੀ: ਚੀਨ ਭਾਰਤ ਨੂੰ ਘੇਰਾ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਦਰਅਸਲ ਭਾਰਤ ਦੀਆਂ ਅਮਰੀਕਾ ਨਾਲ ਨਜ਼ਦੀਕੀਆਂ ਕਰਕੇ ਚੀਨ ਨੂੰ ਲੱਗਦਾ ਹੈ ਕਿ ਭਾਰਤ ਉਸ ਦੇ ਰਾਹ ਦਾ ਪੱਥਰ ਬਣ ਸਕਦਾ ਹੈ। ਇਸੇ ਕਰਕੇ ਚੀਨ ਭਾਰਤ ਦੇ ਗੁਆਂਢੀਆਂ ਨਾਲ ਯਾਰੀ ਪਾਉਣ ਦੇ ਚੱਕਰ ਵਿੱਚ ਹੈ।
ਹਿੰਦ ਮਹਾਸਾਗਰ ਵਿੱਚ ਵੀ ਆਪਣੀ ਫੌਜੀ ਮੌਜੂਦਗੀ ਨੂੰ ਵਧਾ ਰਿਹਾ ਹੈ। ਨੇਪਾਲ, ਬੰਗਲਾਦੇਸ਼ ਤੇ ਪਾਕਿਸਤਾਨ ਵਿੱਚ ਚੀਨ ਲਗਾਤਾਰ ਆਪਣੀ ਹਾਜ਼ਰੀ ਵਧਾ ਰਿਹਾ ਹੈ।
ਸਾਫ ਹੈ ਕਿ ਚੀਨ ਆਉਣ ਵਾਲੇ ਸਮੇਂ ਵਿੱਚ ਭਾਰਤ ‘ਤੇ ਦਬਾਅ ਪਾਉਣ ਦੀ ਤਿਆਰੀ ਕਰ ਰਿਹਾ ਹੈ।ਹਿੰਦੁਸਤਾਨ ਨੂੰ ਘੇਰਨ ਲਈ ਚੀਨ ਨੇ ਸਟ੍ਰਿੰਗ ਆਫ ਪਰਲਸ ਤਹਿਤ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਹਨ।
ਚੀਨ ਨੇ ਭਾਰਤ ਦੇ ਗੁਆਂਢੀਆਂ ਨੂੰ ਆਰਥਿਕ ਮਦਦ ਤੇ ਤਰੱਕੀ ਦਾ ਲਾਲਚ ਦੇ ਕੇ ਨੇਪਾਲ ਤੋਂ ਲੈ ਕੇ ਬੰਗਲਾਦੇਸ਼ ਤੱਕ ਆਪਣੀ ਸਾਂਝੇਦਾਰੀ ਸ਼ੁਰੂ ਕਰ ਦਿੱਤੀ ਹੈ।ਮਿਆਂਮਾਰ ਦੇ ਕਿਆਕਪਿਊ ਵਿੱਚ ਵੀ ਚੀਨ ਬੰਦਰਗਾਹ ਬਣਾ ਰਿਹਾ ਹੈ। ਉਸ ਦੀ ਥਿਲਾਵਾ ਬੰਦਰਗਾਹ ‘ਤੇ ਵੀ ਚੀਨੀ ਫੌਜ ਦਾ ਆਉਣਾ-ਜਾਣਾ ਲੱਗਿਆ ਹੈ।
ਅੰਡੇਮਾਨ ਨਿਕੋਬਾਰ ਤੋਂ ਤਕਰੀਬਨ 50 ਕਿਲੋਮੀਟਰ ਦੀ ਦੂਰੀ ‘ਤੇ ਕੋਕੋ ਟਾਪੂ ‘ਤੇ ਚੀਨ ਆਪਣੀ ਤਾਕਤ ਵਧਾ ਰਿਹਾ ਹੈ।ਦਸੰਬਰ 2017 ਵਿੱਚ ਸ਼੍ਰੀਲੰਕਾ ਨੇ ਚੀਨ ਨੂੰ ਆਪਣੀ ਹੰਬਨਟੋਟਾ ਪੋਰਟ 99 ਸਾਲ ਲਈ ਦੇ ਦਿੱਤੀ ਸੀ।
ਮਤਲਬ ਡ੍ਰੈਗਨ ਦੀ ਮੌਜੂਦਗੀ ਹਿੰਦ ਮਹਾਸਾਗਰ ਵਿੱਚ ਵਧਣ ਜਾ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਚੀਨ ਆਪਣੀ ਫੌਜ ‘ਤੇ ਖਰਚਾ ਵੀ ਵਧਾ ਰਿਹਾ ਹੈ। ਚੀਨ ਦਾ ਪੂਰਾ ਫੋਕਸ ਇਸੇ ‘ਤੇ ਹੈ ਕਿ ਕਿਸ ਤਰ੍ਹਾਂ ਭਾਰਤ ‘ਤੇ ਦਬਾਅ ਵਧਾਇਆ ਜਾਵੇ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ

50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.