Ad-Time-For-Vacation.png

ਚੀਨੀ ਮੀਡੀਆ ਦੀ ਧਮਕੀ, ਜਵਾਹਰ ਲਾਲ ਨਹਿਰੂ ਦੀ ਗਲਤੀ ਦੁਹਰਾ ਰਹੇ ਹਨ ਨਰਿੰਦਰ ਮੋਦੀ

ਝਾਂਗ ਨੇ ਕਿਹਾ ਕਿ ਵਰਤਮਾਨ ਸਥਿਤੀ ਸਾਲ 1962 ਦੀ ਤਰ੍ਹਾਂ ਹੀ ਹੈ। ਉਹਨਾਂ ਨੇ ਦੋਸ਼ ਲਗਾਇਆ ਕਿ ਭਾਰਤ ਆਪਣੇ ਹਿੱਤਾਂ ਦੇ ਲਈ ਅੰਤਰਰਾਸ਼ਟਰੀ ਭਾਈਚਾਰੇ ਦੀ ਮਦਦ ਨਾਲ ਚੀਨ ‘ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਲ 1962 ਵਿਚ ਚੀਨ ਸਭ ਤੋਂ ਅਲੱਗ-ਥਲੱਗ ਸੀ। ਉਸ ਸਮੇਂ ਚੀਨ ਅਮਰੀਕਾ ਨਾਲ ਮੁਕਾਬਲਾ ਕਰ ਰਿਹਾ ਸੀ ਅਤੇ ਉਹ ਰੂਸ ਨਾਲੋਂ ਵੀ ਵੱਖਰੇ ਰਾਹ ‘ਤੇ ਚੱਲ ਰਿਹਾ ਸੀ। ਜਦਕਿ ਭਾਰਤ ਉਸ ਸਮੇਂ ਗੁੱਟ ਨਿਰਪੇਖ ਅੰਦੋਲਨ ਦੀ ਅਗਵਾਈ ਕਰ ਰਿਹਾ ਸੀ। ਚੀਨੀ ਵਿਸ਼ਲੇਸ਼ਕ ਨੇ ਦੋਸ਼ ਲਗਾਇਆ ਕਿ ਸਾਲ 1962 ਵਿਚ ਭਾਰਤ ਨੇ ਅੰਤਰਰਾਸ਼ਟਰੀ ਮਾਹੌਲ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਸੀ। ਇਸ ਦਾ ਨਤੀਜਾ ਇਹ ਹੋਇਆ ਕਿ ਭਾਰਤ ਨੇ ਤੀਜੀ ਦੁਨੀਆ ਦੇ ਦੇਸ਼ਾਂ ਦੇ ਨੇਤਾ ਦੇ ਖਿਤਾਬ ਨੂੰ ਵੀ ਗਵਾ ਦਿੱਤਾ।

ਝਾਂਗ ਨੇ ਕਿਹਾ ਕਿ ਭਾਰਤ ਦੀ ਮੋਦੀ ਸਰਕਾਰ ਵੀ ਨਹਿਰੂ ਦੀ ਰਣਨੀਤੀ ‘ਤੇ ਕੰਮ ਕਰ ਰਹੀ ਹੈ ਅਤੇ ਚੀਨ-ਅਮਰੀਕਾ ਤਣਾਅ ਦਾ ਫਾਇਦਾ ਚੁੱਕਣਾ ਚਾਹੁੰਦੀ ਹੈ। ਉਹਨਾਂ ਨੇ ਕਿਹਾ ਕਿ ਭਾਰਤ ਦੇ ਰੱਖਿਆ ਮੰਤਰੀ ਅਤੀ ਆਤਮਵਿਸ਼ਵਾਸ ਦਿਖਾ ਰਹੇ ਹਨ। ਉੱਥੇ ਇਕ ਹੋਰ ਚੀਨੀ ਵਿਸ਼ਲੇਸ਼ਕ ਕਿਆਂਗ ਫੇਂਗ ਨੇ ਕਿਹਾ ਕਿ ਜੈਸ਼ੰਕਰ ਅਤੇ ਵਾਂਗ ਯੀ ਨਾਲ ਮੁਲਾਕਾਤ ਦੇ ਬਾਅਦ ਹੁਣ ਇਹ ਦੇਖਣਾ ਹੈ ਕਿ ਭਾਰਤ ਕਿਵੇ ਪੰਜ ਸੂਤਰੀ ਸਹਿਮਤੀ ਨੂੰ ਲਾਗੂ ਕਰਦਾ ਹੈ। ਉਹਨਾਂ ਨੇ ਰਾਫੇਲ ਦੇ ਸ਼ਾਮਲ ਹੁੰਦੇ ਸਮੇਂ ਰਾਜਨਾਥ ਸਿੰਘ ਦੇ ਬਿਆਨ ਦਾ ਉਦਾਹਰਨ ਦਿੱਤਾ ਅਤੇ ਕਿਹਾ ਕਿ ਭਾਰਤ ਵਿਰੋਧ ਭਰਪੂਰ ਬਿਆਨ ਦੇ ਰਿਹਾ ਹੈ। ਕਿਆਂਗ ਨੇ ਦਾਅਵਾ ਕੀਤਾ ਕਿ ਚੀਨ ਭਾਰਤ ਨੂੰ ਆਪਣਾ ਦੁਸ਼ਮਣ ਨਹੀਂ ਮੰਨਦਾ ਹੈ ਅਤੇ ਉਸ ਦੇ ਇਸ ਰਵੱਈਏ ਵਿਚ ਤਬਦੀਲੀ ਨਹੀਂ ਆਈ ਹੈ। ਇਸ ਦੇ ਇਲਾਵਾ ਚੀਨ ਭਾਰਤ ਦੇ ਨਾਲ ਸੰਬੰਧਾਂ ਨੂੰ ਸਥਿਰ ਬਣਾਉਣ ਲਈ ਵਿਹਾਰਕ ਸਹਿਯੋਗ ਦਾ ਚਾਹਵਾਨ ਹੈ। ਚੀਨ ਭਾਰਤ ਦੇ ਨਾਲ ਸ਼ਾਂਤੀ ਦੇ ਨਾਲ ਸਰਹੱਦ ‘ਤੇ ਵਿਵਾਦਾਂ ਨੂੰ ਹੱਲ ਕਰਨਾ ਚਾਹੁੰਦਾ ਹੈ ਪਰ ਆਪਣੇ ਹਿੱਤਾਂ ਦੇ ਨਾਲ ਸਮਝੌਤਾ ਨਹੀਂ ਕਰੇਗਾ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਦੇ ਪਹਿਲੇ ਦੋ ਕਮਿਊਨਿਟੀ ਕਲੀਨਿਕ ਸਿਟੀ ਸੈਂਟਰ ਅਤੇ ਨਿਊਟਨ ਵਿੱਚ ਖੁੱਲ੍ਹਣਗੇ

ਸਰੀ, ਬੀ.ਸੀ. – ਪਰਿਵਾਰਿਕ ਡਾਕਟਰਾਂ ਅਤੇ ਪ੍ਰਾਇਮਰੀ ਕੇਅਰ ਤੱਕ ਵਧੇਰੇ ਪਹੁੰਚ ਮੁਹੱਈਆ ਕਰਨ ਵੱਲ ਇੱਕ ਵੱਡਾ ਕਦਮ ਚੁੱਕਦੇ ਹੋਏ, ਸਿਟੀ ਆਫ਼ ਸਰੀ ਨੇ ਆਪਣੀਆਂ ਪਹਿਲੀਆਂ ਦੋ ਕਮਿਊਨਿਟੀ ਮੈਡੀਕਲ

ਸਰੀ ਫੁੱਟਬਾਲ ਪ੍ਰੇਮੀਆਂ ਲਈ ਮੁਫ਼ਤ ਵਿਸ਼ਵ ਕੱਪ 26™ ਲਾਈਵ ਪ੍ਰਸਾਰਣ ਸਮਾਗਮਾਂ ਦੀ ਮੇਜ਼ਬਾਨੀ ਕਰੇਗਾ

ਸਰੀ, ਬੀ.ਸੀ. – ਸਰੀ ਸ਼ਹਿਰ 11 ਜੂਨ ਤੋਂ 19 ਜੁਲਾਈ, 2026 ਤੱਕ ਸਰੀ ਸ਼ੌਕਰ ਫੈਨ ਜੋਨਜ਼ ਦੀ ਮੇਜ਼ਬਾਨੀ ਕਰੇਗਾ, ਜਿਸ ਨਾਲ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਫੀਫਾ ਵਿਸ਼ਵ ਕੱਪ 26™ ਦੇ ਰੋਮਾਂਚਕ ਮੈਚਾਂ ਦਾ ਆਨੰਦ ਇਕੱਠੇ ਮੁਫ਼ਤ

ਸਰੀ ਵੱਲੋਂ ਭਵਿੱਖੀ ਸੇਵਾਵਾਂ ‘ਚ ਨਿਵੇਸ਼ ‘ਤੇ ਕੇਂਦਰਿਤ ਕਿਫ਼ਾਇਤੀ 2026 ਬਜਟ ਪੇਸ਼

2026-2030 ਜਨਰਲ ਓਪਰੇਟਿੰਗ ਅਤੇ ਕੈਪੀਟਲ ਬਜਟ ਹੁਣ ਜਨਤਾ ਲਈ ਉਪਲਬਧ ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਆਪਣੇ ਪ੍ਰਸਤਾਵਿਤ 2026-2030 ਜਨਰਲ ਓਪਰੇਟਿੰਗ ਅਤੇ ਕੈਪੀਟਲ ਬਜਟ ਜਾਰੀ ਕਰ ਦਿੱਤੇ ਹਨ, ਜੋ ਅਗਲੇ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.