ਆਨਲਾਈਨ ਡੈਸਕ, ਨਵੀਂ ਦਿੱਲੀ : ਕੇਂਦਰੀ ਅਸਿੱਧੇ ਕਰ ਤੇ ਕਸਟਮ ਬੋਰਡ ਨੇ ਅੱਜ ਸਪੱਸ਼ਟ ਕੀਤਾ ਕਿ ‘ਗੰਗਾ ਜਲ’ ‘ਤੇ ਕਿਸੇ ਵੀ ਤਰ੍ਹਾਂ ਦਾ ਜੀਐੱਸਟੀ ਨਹੀਂ ਲਗਾਇਆ ਜਾਂਦਾ ਹੈ। ਜੀਐੱਸਟੀ ਤਹਿਤ ਪੂਜਾ ਸਮੱਗਰੀ ਨੂੰ ਛੋਟ ਦਿੱਤੀ ਗਈ ਹੈ।
ਸੀਬੀਆਈਸੀ ਨੇ ਇਹ ਵੀ ਕਿਹਾ ਹੈ ਕਿ ਜਦੋਂ ਤੋਂ ਦੇਸ਼ ਵਿੱਚ ਜੀਐੱਸਟੀ ਲਾਗੂ ਹੋਇਆ ਹੈ, ਪੂਜਾ ਸਮੱਗਰੀ ਉੱਤੇ ਕਿਸੇ ਕਿਸਮ ਦਾ ਜੀਐੱਸਟੀ ਨਹੀਂ ਲਗਾਇਆ ਗਿਆ ਹੈ।
ਸੀਬੀਆਈਸੀ ਨੇ ਇਹ ਵੀ ਕਿਹਾ ਕਿ 18-19 ਮਈ 2017 ਨੂੰ ਹੋਈ ਜੀਐੱਸਟੀ ਕੌਂਸਲ ਦੀ 14ਵੀਂ ਮੀਟਿੰਗ ਤੇ 3 ਜੂਨ 2017 ਨੂੰ ਹੋਈ ਜੀਐੱਸਟੀ ਕੌਂਸਲ ਦੀ 15ਵੀਂ ਮੀਟਿੰਗ ਵਿੱਚ ਪੂਜਾ ਸਮੱਗਰੀ ਉੱਤੇ ਜੀਐੱਸਟੀ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ ਸੀ ਜਿਸ ਵਿੱਚ ਪੂਜਾ ਸਮੱਗਰੀ ਨੂੰ ਜੀਐੱਸਟੀ ਤੋਂ ਬਾਹਰ ਰੱਖਣ ਦਾ ਫ਼ੈਸਲਾ ਲਿਆ ਗਿਆ ਸੀ।
Central Board of Indirect Taxes & Customs clarifies that ‘Gangajal’ is exempted from GST pic.twitter.com/CYtFILuRyX
— ANI (@ANI) October 12, 2023


