ਕੌਸ਼ਲ ਮੱਲ੍ਹਾ, ਹਠੂਰ : ਦੀ ਕੋਆਪਰੇਟਿਵ ਐਗਰੀਕਲਚਰ ਸਰਵਿਸ ਸੁਸਾਇਟੀ ਪਿੰਡ ਡੱਲਾ ਨੂੰ ਮੁਫਤ ਸੁਪਰ ਸੀਡਰ ਮਸ਼ੀਨ ਦੇਣ ਤੇ ਪ੍ਰਧਾਨ ਨਿਰਮਲ ਸਿੰਘ ਡੱਲਾ, ਪ੍ਰਧਾਨ ਜੋਰਾ ਸਿੰਘ ਡੱਲਾ ਤੇ ਗ੍ਰਾਮ ਪੰਚਾਇਤ ਡੱਲਾ ਨੇ ਪੰਜਾਬ ਸਰਕਾਰ, ਸੀਆਈਆਈ ਫਾਊਂਡੇਸ਼ਨ ਤੇ ਐੱਚਡੀਐੱਫਸੀ ਬੈਂਕ ਦਾ ਧੰਨਵਾਦ ਕੀਤਾ।

ਇਸ ਮੌਕੇ ਯੂਥ ਆਗੂ ਕਰਮਜੀਤ ਸਿੰਘ ਕੰਮੀ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਹੈ ਕਿ ਪੰਜਾਬ ਨੂੰ ਪ੍ਰਦੂਸ਼ਣ ਰਹਿਤ ਸੂਬਾ ਬਣਾਇਆ ਜਾਵੇ, ਜਿਸ ਕਰਕੇ ਪੰਜਾਬ ਸਰਕਾਰ ਰੋਜ਼ਾਨਾ ਕਰੋੜਾਂ ਰੁਪਏ ਖਰਚ ਕਰਕੇ ਸਹਿਕਾਰੀ ਸਭਾਵਾਂ ਨੂੰ ਨਵੀਂ ਤਕਨੀਕ ਦੀਆਂ ਕਣਕ ਬੀਜਣ ਵਾਲੀਆਂ ਮਸ਼ੀਨਾਂ ਮੁਫਤ ਦੇ ਰਹੀ ਹੈ। ਉਨ੍ਹਾਂ ਕਿਹਾ ਪੰਜਾਬ ‘ਚ ਪਹਿਲੀ ਵਾਰ ਸਰਕਾਰ ਬਣੀ ਹੈ ਜੋ ਪੰਜਾਬ ਦੀ ਕਿਸਾਨੀ ਨੂੰ ਉੱਚਾ ਚੁੱਕਣ ਲਈ ਅਨੇਕਾਂ ਕਿਸਾਨ ਪੱਖੀ ਸਕੀਮਾਂ ਚਲਾ ਰਹੀ ਹੈ ਤੇ ਕਿਸਾਨ ਇਨ੍ਹਾਂ ਮੁਫ਼ਤ ਸਕੀਮਾਂ ਦਾ ਲਾਹਾ ਪ੍ਰਰਾਪਤ ਕਰ ਰਹੇ ਹਨ।

ਇਸ ਮੌਕੇ ਪ੍ਰਧਾਨ ਧੀਰਾ ਸਿੰਘ, ਪ੍ਰਧਾਨ ਤੇਲੂ ਸਿੰਘ, ਕਰਮਜੀਤ ਸਿੰਘ ਡੱਲਾ, ਮੀਤ ਪ੍ਰਧਾਨ ਜਗਮੋਹਣ ਸਿੰਘ, ਜੋਗਿੰਦਰ ਸਿੰਘ ਫੌਜੀ, ਡਾਇਰੈਕਟਰ ਹਰਪ੍ਰਰੀਤ ਸਿੰਘ ਮਾਣੂੰਕੇ, ਇਕਬਾਲ ਸਿੰਘ, ਗੁਰਚਰਨ ਸਿੰਘ, ਹੈਪੀ ਮਾਣੂੰਕੇ, ਕਮਲਜੀਤ ਸਿੰਘ ਆਦਿ ਹਾਜ਼ਰ ਸਨ।