ਸਰੀ (ਭੁਪਿੰਦਰ ਸਿੰਘ ਠੁੱਲੀਵਾਲ) ਯੋਧਿਆਂ ਦੀ ਖਾਣ ਦੇ ਰੁਤਬੇ ਵਜੋਂ ਜਾਣੀ ਜਾਂਦੀ ਦਮਦਮੀ ਟਕਸਾਲ ਦੀ ਸ਼ਾਖਾ ਸਥਾਨਕ ਗੁਰਦੁਆਰਾ ਅੰਮ੍ਰਿਤ ਪ੍ਰਕਾਸ਼ ਵਿਖੇ ਬਾਣੀ ਦੇ ਰਸੀਏ, ਬ੍ਰਹਮ ਗਿਆਨੀ ਦਮਦਮੀ ਟਕਸਾਲ ਜੱਥਾ ਭਿੰਡਰ ਮਹਿਤਾ ਦੇ 12ਵੇਂ ਮੁੱਖੀ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਵਾਲਿਆਂ ਦੀ ਸਲਾਨਾ ਬਰਸੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨਾਹਲ ਪਰਿਵਾਰ ਅਤੇ ਸਮੂਹ ਸੰਗਤਾਂ ਦੇ ਸਹਿਯਗ ਨਾਲ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਈ ਗਈ।ਇਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਵਿੰਦਰ ਸਿੰਘ ‘ਖਾਲਸਾ’ ਨੇ ਕਿਹਾ ਕਿ ਇਸ ਦਮਦਮੀ ਟਕਸਾਲ ਨੇ ਜਿਥੇ ਪੂਰੀ ਦੁਨੀਆ ਵਿਚ ਸਿੱਖ ਧਰਮ ਦਾ ਪ੍ਰਚਾਰ ਕੀਤਾ ਉਥੇ ਸੰਤ ਬਾਬਾ ਦੀਪ ਸਿੰਘ ਤੋਂ ਲੈ ਕੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਵਰਗੇ ਯੋਧੇ ਸੂਰਬੀਰ ਵੀ ਪੈਦਾ ਕੀਤੇ। ਇਸ ਮੌਕੇ ਸਿੱਖ ਪੰਥ ਦੇ ਮਹਾਨ ਢਾਡੀ ਗਿਆਨੀ ਕਰਨੈਲ ਸਿੰਘ ਛਾਪਾ, ਭਾਈ ਸੁਰਿੰਦਰ ਸਿੰਘ ਛਾਪਾ, ਭਾਈ ਮਲਕੀਤ ਸਿੰਘ ਸਹੌਰ ਅਤੇ ਸਰੰਗੀ ਮਾਸਟਰ ਮਨਜੀਤ ਸਿੰਘ ਦਧਹੂਰ ਦੇ ਢਾਡੀ ਜੱਥੇ ਨੇ ਮੌਤ ਮਜਾਜਣ ਮਗਰੋਂ ਹੁੰਦਾ ਜਨਮ ਸ਼ਹੀਦਾਂ ਦਾ ਆਦਿ ਕਵਿਤਾ ਗਾਉਣ ਤੋਂ ਇਲਾਵਾ ਸ਼ਹੀਦਾਂ ਦੇ ਪ੍ਰਥਾਏ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਗੁਰੂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸਰਦਾਰ ਨਛੱਤਰ ਸਿੰਘ, ਪਰਮਜੀਤ ਸਿੰਘ ਤੋਂ ਇਲਾਵਾ ਹੋਰ ਵੀ ਸੇਵਾਦਾਰ ਹਾਜਰ ਸਨ।
ਸਿਟੀ ਆਫ਼ ਸਰੀ ਵੱਲੋਂ ਜਾਇਦਾਦ ਖ਼ਰੀਦ ਨਾਲ ਸੰਬੰਧਿਤ ਗ਼ਲਤ ਦਾਅਵਿਆਂ ਬਾਰੇ ਸਪੱਸ਼ਟੀਕਰਨ
ਸਰੀ, ਬੀ.ਸੀ. – ਹਾਲ ਹੀ ਵਿੱਚ ਕੁਝ ਸਥਾਨਕ ਮੀਡੀਆ ਵਿੱਚ ਸਿਟੀ ਆਫ਼ ਸਰੀ ਦੀ ਜਾਇਦਾਦ ਖ਼ਰੀਦਣ ਦੀ ਪ੍ਰਕਿਰਿਆ ਬਾਰੇ ਕੁੱਝ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਬਾਰੇ


