ਰਿੰਚਮਿੰਡ:-ਰਿਚਮੰਡ ਦਾ ਹਸਪਤਾਲ ਹੁਣ ਕਾਫੀ ਪੁਰਾਣਾ ਹੋ ਚੁੱਕਾ ਹੈ । ਇਸ ਦੇ ਨਾਲ ਹੀ ਹੁਣ ਇਸ ਸ਼ਹਿਰ ਦੀ ਵਸੋਂੌਂ ਭੀ ਕਾਫੀ ਵਧ ਗਈ ਹੈ। ਇਸ ਕਰਕੇ ਬੀ.ਸੀ. ਦੀ ਸਰਕਾਰ ਦੀ ਮਦਦ ਨਾਲ ਰਿਚਮੰਡ ਹਸਪਤਾਲ ਵਿਖੇ ਇਕ ਨਵਾਂ ਅਕਿਊਟ ਕੇਅਰ ਟਾਵਰ ਬਣਾਏ ਜਾਣ ਦੀ ਤਿਆਰੀ ਹੋ ਰਹੀ ਹੈ। ਇਸ ਨਵੀਂ ਪਰੋਜੈਕਟ ਉਪਰ ਕਾਫੀ ਖਰਚ ਆਵੇਗਾ। ਸੋ ਰਿਚਮੰਡ ਹਸਪਤਾਲ ਫਾਊੰਡੇਸ਼ਨ ਸਮੁਚੀ ਕਮਿਊਨਿਟੀ ਦੇ ਨਾਲ ਸਾਡੀ ਕਮਿਊਨਿਟੀ ਨੂੰ ਮਾਇਕ ਸਹਾਇਤਾ ਲਈ ਅਪੀਲ ਕਰ ਰਹੀ ਹੈ । ਇੰਡੀਆ ਕਲਚਰਲ ਸੈੰਟਰ ਆਫ ਕੈਨੇਡਾ ਦਾ ਗੁਰਦਵਾਰਾ ਨਾਨਕ ਨਿਵਾਸ (ਨੰਬਰ 5 ਰੋਡ,ਰਿਚਮੰਡ) ਵਲੋਂ ਇਸ ਵਾਰੇ ਫੰਡ ਰੇਜਿੰਗ ਸ਼ੁਰੂ ਕੀਤੀ ਜਾ ਰਹੀ ਹੈ। ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਉ ਵੱਧ ਚ੍ਹੜ ਕੇ ਇਸ ਸ਼ੁਭ ਕਾਰਜ ਵਿਚ ਆਪਣਾ ਯੋਗਦਾਨ ਪਾਉ।ਇਹੋ ਜਿਹੇ ਸ਼ੁਭ ਕਾਰਜਾਂ ਵਿਚ ਸਾਡੀ ਕਮਿਊਨਿਟੀ ਬਹੁਤ ਦਾਨੀ ਹੈ। ਆਸ ਹੈ ਕਿ ਹੁਣ ਭੀ ਸਾਡੇ ਦਾਨੀ ਭਰਾ ਅਤੇ ਭੈਣਾਂ ਅਤੇ ਖਾਸ ਕਰ ਰਿਚਮੰਡ ਨਿਵਾਸੀ ਦਿਲ ਖੋਹਲ ਕੇ ਦਾਨ ਦਾਣਗੇ।ਦਾਨ ਦੇਣ ਲਈ ਗੁਰੂੁ ਘਰ ਨਾਲ 604-274-7479 ਉਪਰ ਜਾਂ 604-836-8976 ਉਪਰ ਸੰਪਰਕ ਕਰਨ ਦੀ ਕਿਰਪਾਲਤਾ ਕਰੋ।
ਸਰੀ ਦੇ ਮੇਅਰ ਸੰਭਾਵੀ ਅਮਰੀਕੀ ਟੈਰਿਫ਼ ਦੇ ਹੱਲ ਲਈ ਬਾਰਡਰ ਮੇਅਰਜ਼ ਗੱਠਜੋੜ ਵਿੱਚ ਸ਼ਾਮਲ ਹੋਏ
ਸਰੀ ਦੇ 20٪ ਤੋਂ ਵੱਧ ਕਾਰੋਬਾਰਾਂ ਦੇ ਅਮਰੀਕਾ ਨਾਲ ਸਿੱਧੇ ਵਪਾਰਕ ਸਬੰਧ ਹਨ, ਜੋ ਹਰ ਸਾਲ ਸਰਹੱਦ ਪਾਰ ਲਗਭੱਗ 2.8 ਬਿਲੀਅਨ ਡਾਲਰ ਵਪਾਰ ਦੀ ਨੁਮਾਇੰਦਗੀ ਕਰਦੇ ਹਨ