Ad-Time-For-Vacation.png

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਨੇ ਕਰਵਾਈ ਖਾਲਿਸਤਾਨ ਸੌਲੇਡੈਰਿਟੀ ਕਾਨਫਰੰਸ

ਸ਼ਹੀਦ ਦਿਲਾਵਰ ਸਿੰਘ ਦੇ ਮਾਤਾ ਪਿਤਾ ਅਤੇ ਸ਼ਹੀਦ ਬਾਬਾ ਗੁਰਬਚਨ ਸਿੰਘ ਦੀ ਸੁਪਤਨੀ ਦਾ ਸਨਮਾਨ ਕੀਤਾ ਗਿਆ

32 ਸਾਲ ਦੇ ਵਿਚਾਰ ਵਟਾਂਦਰੇ ਤੋਂ ਬਾਅਦ ਖਾਲਿਸਤਾਨ ਦਾ ਮੁੱਦਾ ਅੰਤਰਰਾਸ਼ਟਰੀ ਮੰਚ ਤੇ ਪਹੁੰਚਾਵਾਂਗੇ:ਹੰਸਰਾ

ਮਾਲਟਨ-ਜੂਨ 12 2016 ( ) ਕੌਮਾਂ ਘੱਲੂਘਾਰਿਆਂ ਅਤੇ ਸਾਕਿਆਂ ਚੋਂ ਮਜਬੂਤ ਹੋ ਕੇ ਉਭਰਦੀਆਂ ਹਨ। ਇਹ ਵਿਚਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੇ ਕੌਮ ਦੇ ਨਾਲ ਦਿੱਤੇ ਸੰਦੇਸ਼ ਵਿੱਚ ਦਰਜ ਕੀਤੇ ਸਨ। ਇਹ ਗੱਲ ਹਕੀਕਤ ਹੈ ਕਿ ਕੌਮਾਂ ਦਾ ਭਵਿੱਖ ਉਸਦੇ ਘੱਲੂਘਾਰਿਆਂ ਅਤੇ ਸਾਕਿਆਂ ਵਿੱਚ ਸਮੋਇਆ ਹੁੰਦਾ ਹੈ ਜਿਸ ਨੂੰ ਉਜਾਗਰ ਕਰਨ ਲਈ ਕੌਮਾਂ ਨਾਹਰੇ ਬੁਲੰਦ ਕਰਦੀਆਂ ਹਨ। ਕਈ ਵਾਰ ਹਲਕੀ ਜਾਂ ਸੋਚ ਤੋਂ ਸੱਖਣੀ ਗੱਲ ਕਰਨ ਵਾਲੇ ਲੋਕ ਕਹਿ ਦਿੰਦੇ ਹਨ ਕਿ ਤੱਤੇ ਨਾਅਰੇ ਮਾਰਨ ਦਾ ਕੀ ਫਾਇਦਾ। ਦਰਅਸਲ! ਸਰਕਾਰਾਂ ਨਾਅਰਿਆਂ ਤੋਂ ਹੀ ਡਰਦੀਆਂ ਹਨ। ਗੁਰੂ ਸਾਹਿਬ ਨੇ *ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ* ਦਾ ਨਾਹਰਾ ਦੇ ਕੇ ਕੌਮ ਨੂੰ ਸਦਾ ਵਾਸਤੇ ਜੀਵਤ ਕਰ ਦਿੱਤਾ ਸੀ। ਸੰਨ 1984 ਤੋਂ ਲੱਗਦਾ ਆ ਰਿਹਾ ਖਾਲਿਸਤਾਨ ਜ਼ਿੰਦਾਬਾਦ ਦਾ ਨਾਹਰਾ ਭਾਰਤ ਸਰਕਾਰ ਦੇ ਹਾਕਮਾਂ ਦੀ ਨੀਂਦ ਹਰਾਮ ਕਰੀ ਰੱਖਦਾ ਹੈ।

ਸ੍ਰੀ ਦਰਬਾਰ ਸਾਹਿਬ ਉਪਰ ਵਾਪਰੇ ਕਹਿਰ ਦੀ 32ਵੀਂ ਵਰੇ ਗੰਢ ਮਨਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਸ੍ਰੀ ਗੁਰੁ ਸਿੰਘ ਸਭਾ ਮਾਲਟਨ (ਕੈਨੇਡਾ) ਗੁਰਦੁਆਰਾ ਸਾਹਿਬ ਵਿੱਚ *ਖਾਲਿਸਤਾਨ ਸੌਲੇਡੈਰਟੀ ਕਾਨਫਰੰਸ* ਕਰਵਾਈ ਗਈ। ਇਸ ਮੌਕੇ ਜਿਥੇ ਸਮੂਹ ਪੰਥਕ ਜਥੇਬੰਦੀਆਂ ਦੇ ਬੁਲਾਰੇ ਪੁੱਜੇ ਉਥੇ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਸ਼ਹੀਦ ਭਾਈ ਦਿਲਾਵਰ ਸਿੰਘ ਦੇ ਮਾਤਾ ਪਿਤਾ ਜੀ ਅਤੇ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੀ ਸੁਪਤਨੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਭਾਈ ਕੁਲਜੀਤ ਸਿੰਘ ਦਿਲਬਰ ਦੇ ਢਾਡੀ ਜਥੇ ਨੇ ਸ਼ੁਰੂਆਤੀ ਭਾਸ਼ਨ ਅਤੇ ਕਵਿਤਾ *ਯੋਧੇ ਆਪਣਾ ਨਾਂ ਲਿਖਦੇ ਇਤਹਾਸ ਦੇ ਪੰਨਿਆਂ ਤੇ* ਗਾਇਣ ਕਰਕੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੱਤੀ। ਉਪਰੰਤ ਅੱਜ ਦੀ ਆਵਾਜ਼ ਰੇਡੀਓ ਦੇ ਸੰਚਾਲਕ ਭਾਈ ਸੁਖਦੇਵ ਸਿੰਘ ਗਿੱਲ ਨੇ ਸਟੇਜ ਸੰਭਾਲੀ ਅਤੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੱਤੀ। ਉਨ੍ਹਾਂ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਖਾਲਸਾ ਰਾਜ ਸਥਾਪਤ ਕਰਨ ਦੀ ਗੱਲ ਕੀਤੀ, ਜਿੰਨ੍ਹਾਂ ਦੀ ਤੀਸਰੀ ਸ਼ਤਾਬਦੀ ਕੌਮ ਮਨਾ ਰਹੀ ਹੈ। ਇਸ ਤੋਂ ਬਾਅਦ ਸੁਖਦੇਵ ਸਿੰਘ ਗਿੱਲ ਨੇ ਭਾਰਤ ਸਰਕਾਰ ਵਲੋਂ ਲਗਾਤਾਰ ਸਿੱਖਾਂ ਨੂੰ ਗੁਲਾਮ ਬਣਾਉਣ ਲਈ ਚੱਲੀਆਂ ਜਾ ਰਹੀਆਂ ਚਾਲਾਂ ਤੇ ਚਾਨਣਾ ਪਾਇਆ।

ਇਸ ਕਾਨਫਰੰਸ ਦੇ ਪਹਿਲੇ ਬੁਲਾਰੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਉਨਟਾਰੀਓ ਸੂਬੇ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਫਤਹਿਗੜ ਸਾਹਿਬ ਨੇ ਕਿਹਾ ਕਿ ਸ੍ਰæ ਸਿਮਰਨਜੀਤ ਸਿੰਘ ਮਾਨ ਉਹ ਵਾਹਿਦ ਸ਼ਖਸ਼ੀਅਤ ਹੈ ਜਿਹੜੇ ਆਪਣੇ ਮਿੱਥੇ ਨਿਸ਼ਾਨੇ ਤੋਂ ਇੱਕ ਇੰਚ ਵੀ ਪਿੱਛੇ ਨਹੀਂ ਹਟੇ। ਉਨਾਂ ਦੀ ਕਥਨੀ ਅਤੇ ਕਰਨੀ ਵਿੱਚ ਕੋਈ ਅੰਤਰ ਨਹੀਂ ਹੈ। ਕਰਨੈਲ ਸਿੰਘ ਨੇ ਕਿਹਾ ਕਿ ਹਜ਼ਾਰਾਂ ਮੇਰੇ ਵਰਗੇ ਮਾਨ ਸਾਹਿਬ ਦੀ ਚਿੱਠੀ ਨਾਲ ਵਿਦੇਸ਼ਾਂ ਵਿੱਚ ਪੱਕੇ ਹੋਏ ਹਨ ਅਤੇ ਆਪਣਾ ਪ੍ਰੀਵਾਰ ਪਾਲ ਰਹੇ ਹਨ, ਘੱਟੋ ਘੱਟ ਉਨ੍ਹਾਂ ਲੋਕਾਂ ਨੂੰ ਹੁਣ ਅਕਾਲੀ ਦਲ ਅੰਮ੍ਰਿਤਸਰ ਦੇ ਮੈਂਬਰ ਬਣਨਾ ਚਾਹੀਦਾ ਹੈ। ਭਾਈ ਕਰਨੈਲ ਸਿੰਘ ਨੇ ਕਿਹਾ ਕਿ ਖਾਲਿਸਤਾਨ ਦੀ ਆਜ਼ਾਦੀ ਲਈ ਸਾਨੂੰ ਸ੍ਰæ ਸਿਮਰਨਜੀਤ ਸਿੰਘ ਮਾਨ ਦਾ ਸਾਥ ਦੇਣਾ ਚਾਹੀਦਾ ਹੈ।

ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਯੂਥ ਆਗੂ ਹਰਬਰਿੰਦਰ ਸਿੰਘ ਮਾਨੋਚਾਹਲ, ਜੋ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੇ ਸਪੁੱਤਰ ਹਨ, ਨੇ ਕਵੀ ਮੋਹਣ ਸਿੰਘ ਮੋਮਨਾਬਾਦੀ ਦੀਆਂ ਦੋ ਕਵਿਤਾਵਾਂ *ਜਿਸ ਦਿਨ ਵੀ ਹਰਿਮੰਦਰ ਉਤੇ ਫੌਜਾਂ ਚੜਕੇ ਆਉਣਗੀਆਂ

ਸਮਝਿਓ ਖ਼ਾਲਿਸਤਾਨ ਦੇ ਮਹਿਲੀਂ ਭੇਟਾ ਸੀਸ ਚੜ੍ਹਾਉਣਗੀਆਂ* ਗਾ ਕੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੱਤੀ। ਮਾਨੋਚਾਹਲ ਨੇ ਦੱਸਿਆ ਕਿ ਬਾਬਾ ਜੀ ਦੀ ਸ਼ਹਾਦਤ ਤੋਂ ਤਿੰਨ ਮਹੀਨੇ ਪਹਿਲਾਂ ਉਨ੍ਹਾਂ ਇਹ ਫੈਸਲਾ ਕਰ ਲਿਆ ਸੀ ਕਿ ਹੁਣ ਸਾਨੂੰ ਆਤਮ ਘਾਤੀ ਦਸਤੇ ਤਿਆਰ ਕਰਨੇ ਹੋਣਗੇ। ਉਨ੍ਹਾਂ ਦੱਸਿਆ ਕਿ ਇਹ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੀ ਆਖਰੀ ਕੈਸੇਟ ਵਿੱਚ ਦਰਜ ਹੈ। ਪਰ ਇੱਕ ਮਹੀਨੇ ਬਾਅਦ ਉਹ ਸ਼ਹਾਦਤ ਪਾ ਗਏ, ਜਿਸ ਨੂੰ ਅੱਗੇ ਤੋਰਨ ਲਈ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਅਜਿਹਾ ਹੀ ਕੀਤਾ। ਹਰਬਰਿੰਦਰ ਸਿੰਘ ਮਾਨੋਚਾਹਲ ਨੇ ਬੜੇ ਸਾਹਸੀ ਬਚਨ ਕੀਤੇ ਕਿ ਖਾਲਿਸਤਾਨ ਸਾਡਾ ਕੌਮੀ ਨਿਸ਼ਾਨ ਹੈ, ਪਰ ਸਾਡੇ ਪ੍ਰੀਵਾਰ ਦਾ ਤਾਂ ਇਹ ਜਾਤੀ ਨਿਸ਼ਾਨਾ ਵੀ ਹੈ।

ਭਾਈ ਦਲਜੀਤ ਸਿੰਘ ਸੇਖੋਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਬਾਬਾ ਮਾਨੋਚਾਹਲ ਦੇ ਸਪੁੱਤਰ ਨੇ ਬਹੁਤ ਵਧੀਆ ਢੰਗ ਨਾਲ ਖਾਲਿਸਤਾਨ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀਆਂ ਦਿੱਤੀਆਂ ਹਨ। ਉਨ੍ਹਾਂ ਸ਼ਹੀਦ ਪ੍ਰੀਵਾਰਾਂ ਨੂੰ ਜੀ ਆਇਆ ਕਿਹਾ ਅਤੇ ਸੰਗਤ ਨੂੰ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਸਮੇਤ ਸਮੂਹ ਪੰਥਕ ਸੰਸਥਾਵਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।

ਗੁਰਦੁਆਰਾ ਜੋਤਿ ਪ੍ਰਕਾਸ਼ ਬਰੈਂਪਟਨ ਵਲੋਂ ਭਗਤ ਸਿੰਘ ਬਰਾੜ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖਾਲਿਸਤਾਨ ਦਾ ਸੰਕਲਪ ਦਿਨੋ ਦਿਨ ਮਜਬੂਤ ਹੁੰਦਾ ਜਾ ਰਿਹਾ ਹੈ। ਜਿੰਨਾ ਭਾਰਤ ਸਰਕਾਰ ਵਲੋਂ ਸਿੱਖਾਂ ਖਿਲਾਫ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ਓਨਾ ਹੀ ਖਾਲਿਸਤਾਨ ਦਾ ਸੰਕਲਪ ਹੋਰ ਮਜਬੂਤੀ ਵੱਲ ਜਾ ਰਿਹਾ ਹੈ। ਬਰਾੜ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਖਾਲਿਸਤਾਨ ਬਾਰੇ ਕਹੇ ਕਥਨਾਂ ਨੂੰ ਇਸਦਾ ਕਾਰਣ ਦੱਸਿਆ। ਭਗਤ ਸਿੰਘ ਬਰਾੜ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਖਾਲਿਸਤਾਨ ਸੌਲੇਡੈਰਿਟੀ ਕਾਨਫਰੰਸ ਕਰਵਾਉਣ ਤੇ ਵਧਾਈ ਦਿੱਤੀ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਸਭ ਤੋਂ ਪਹਿਲਾਂ ਅਮਰੀਕਾ ਦੇ ਸ਼ਹਿਰ ਔਰਲੈਂਡੋ ਫਲੋਰਿਡਾ ਵਿੱਚ ਅੱਤਵਾਦੀ ਘਟਨਾ ਸਦਕਾ ਮਾਰੇ ਗਏ 50 ਲੋਕਾਂ ਨੂੰ ਸ਼ਰਧਾਂਜ਼ਲੀ ਦਿੱਤੀ ਅਤੇ ਹਮਲੇ ਵਿੱਚ ਜ਼ਖ਼ਮੀ ਹੋਏ 53 ਲੋਕਾਂ ਦੀ ਸਿਹਤਯਾਬੀ ਲਈ ਕਾਮਨਾ ਕੀਤੀ। ਉਪਰੰਤ ਹਰਿੰਦਰ ਸਿੰਘ ਮਹਿਬੂਬ ਦੀ ਲਾਈਨਾਂ *ਕੌਮ ਸ਼ਹੀਦ ਗੁਰੂ ਦੇ ਬੂਹੇ ਕਰ ਸੁੱਤੀ ਅਰਦਾਸਾਂ*ਨਾਲ ਹੰਸਰਾ ਨੇ ਆਪਣੇ ਵਿਚਾਰ ਸ਼ੁਰੂ ਕੀਤੇ, ਜਿਸ ਕਾਵਿ ਵਿੱਚ ਮਹਿਬੂਬ ਇੰਦਰਾ ਗਾਂਧੀ ਨੂੰ *ਡੈਣ* *ਸਰਾਲ* *ਕੁਪੱਤੀ* ਆਦਿ ਲਿਖ ਕੇ ਸੰਬੋਧਨ ਹੁੰਦਾ ਹੈ।

ਹੰਸਰਾ ਨੇ ਕਿਹਾ ਕਿ ਭਾਰਤ ਸਰਕਾਰ ਨੇ ਦਰਬਾਰ ਸਾਹਿਬ ਉਪਰ ਇਸ ਕਦਰ ਹਮਲਾ ਕੀਤਾ ਜਿਵੇਂ ਉਹ ਪਾਕਿਸਤਾਨ ਜਾਂ ਚੀਨ ਤੇ ਹਮਲਾ ਕਰ ਰਿਹਾ ਹੋਵੇ, ਜਦਕਿ ਭਾਈ ਅਮਰੀਕ ਸਿੰਘ ਅਤੇ ਸਾਥੀਆਂ ਨੇ ਛਾਤੀਆਂ ਡਾਹ ਕੇ ਸ੍ਰੀ ਦਰਬਾਰ ਸਾਹਿਬ ਦੀ ਅਸਮਤ ਬਚਾਈ ਹੈ। ਉਨ੍ਹਾਂ ਕਿਹਾ ਕਿ ਖਾੜਕੂਵਾਦ ਦੌਰਾਨ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੀ ਦੂਰਦ੍ਰਿਸ਼ਟੀ ਤੇ ਸਾਨੂੰ ਮਾਣ ਹੈ, ਜੋ ਸਾਨੂੰ ਉਨ੍ਹਾਂ ਦੇ ਕੈਸੇਟਾਂ ਵਿੱਚ ਰਿਕਾਰਡ ਕੀਤੇ ਭਾਸ਼ਨਾਂ ਤੋਂ ਮਿਲਦੀ ਹੈ।

ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਅੱਜ ਸਵੇਰੇ ਜਦੋਂ ਅਸੀਂ ਸ਼ਹੀਦ ਭਾਈ ਦਿਲਾਵਰ ਸਿੰਘ ਦੇ ਮਾਪਿਆਂ ਨਾਲ ਬੈਠੇ ਚਾਹ ਪੀ ਰਹੇ ਸੀ ਤਾਂ ਇੱਕ ਸੁਆਲ ਮੈਂ ਮਾਤਾ ਜੀ ਤੋਂ ਪੁੱਛਿਆ ਕਿ ਉਨ੍ਹਾਂ ਦੇ ਪੁੱਤਰ ਭਾਵ ਦਿਲਾਵਰ ਸਿੰਘ ਦਾ ਸੁਭਾਅ ਕਿਹੋ ਜਿਹਾ ਸੀ। ਮੈਂ ਮਾਤਾ ਜੀ ਨੂੰ ਕੁੱਝ ਕਹਿਣਾ ਚਾਹੁੰਦਾ ਸੀ ਜੋ ਮੈਂ ਸਵੇਰੇ ਨਹੀਂ ਕਹਿ ਸਕਿਆ, ਪਰ ਹੁਣ ਸੰਗਤ ਵਿੱਚ ਕਹਿ ਦੇਣਾ ਚਾਹੁੰਦਾ ਹਾਂ ਕਿ ਪਿਛਲੇ ਮਹੀਨੇ ਬਿਆਸ ਹੈਡ ਤੇ ਹਜ਼ਾਰਾਂ ਨੌਜੁਆਨਾਂ ਦੇ ਇਕੱਠ ਵਿੱਚ ਸਾਰੇ ਨੌਜੁਆਨ ਮਾਤਾ ਸੁਰਜੀਤ ਕੌਰ ਦੇ ਪੁੱਤਰ ਹਨ, ਜੋ ਭਾਈ ਦਿਲਾਵਰ ਸਿੰਘ ਨੇ ਆਪਣੀ ਜਾਨ ਵਾਰ ਕੇ ਆਪਣੀ ਮਾਂ ਦੀ ਝੋਲੀ ਵਿੱਚ ਪਾਏ ਹਨ। ਅਗਰ ਬੇਅੰਤੇ ਦਾ ਖਾਤਮਾ ਨਾ ਹੁੰਦਾ ਤਾਂ ਬੁੱਚੜ ਬੇਅੰਤੇ ਨੇ ਇਹ ਸਾਰੇ ਨੌਜੁਆਨ ਖਪਾ ਦੇਣੇ ਸਨ।

ਹੰਸਰਾ ਨੇ ਕਿਹਾ ਕਿ ਪਿਛਲੇ 32 ਸਾਲਾਂ ਤੋਂ ਅਸੀਂ ਸਿੱਖ ਸਮਾਜ ਵਿੱਚ ਖਾਲਿਸਤਾਨ ਦੀ ਡੀਬੇਟ ਕਰ ਰਹੇ ਹਾਂ ਅਤੇ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਅੱਗੇ ਵਧੀਏ। ਇਸ ਪ੍ਰਥਾਏ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ ਜਿਸ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ ਅਤੇ ਸਮੁੱਚੀ ਕਮਿਊਨਟੀ ਨੂੰ ਨਾਲ ਲੈ ਕੇ ਅੰਤਰਰਾਸ਼ਟਰੀ ਭਾਈਚਾਰੇ ਨਾਲ ਖਾਲਿਸਤਾਨ ਬਾਰੇ ਸੰਵਾਦ ਰਚਾਇਆ ਜਾਵੇਗਾ। ਹੰਸਰਾ ਨੇ ਦੱਸਿਆ ਕਿ ਇਸ ਲਈ ਸਾਨੂੰ ਸੰਵਿਧਾਨ, ਨਿਸ਼ਾਨ ਅਤੇ ਨਕਸ਼ੇ ਦੀ ਲੋੜ ਸੀ, ਜਿਸ ਦੀ ਤਿਆਰੀ ਹੋ ਚੁੱਕੀ ਹੈ। ਅਸੀਂ ਦੁਨੀਆਂ ਭਰ ਦੀਆਂ ਸਰਕਾਰਾਂ ਕੋਲ ਆਪਣਾ ਮੁਕੰਮਲ ਪ੍ਰਾਜੈਕਟ ਲੈ ਕੇ ਜਾਵਾਂਗੇ।

ਅਖੀਰ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ) ਅਤੇ ਸ੍ਰੀ ਗੁਰੁ ਸਿੰਘ ਸਭਾ ਮਾਲਟਨ (ਕੈਨੇਡਾ) ਵਲੋਂ ਜੈਕਾਰਿਆਂ ਦੀ ਗੂੰਜ਼ ਵਿੱਚ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੀ ਸੁਪਤਨੀ ਬੀਬੀ ਦਲਬੀਰ ਕੌਰ ਅਤੇ ਸਪੁੱਤਰ ਹਰਬਰਿੰਦਰ ਸਿੰਘ ਮਾਨੋਚਾਹਲ ਨੂੰ ਸਿਰਪਾਓ, ਸਨਮਾਨ ਚਿੰਨ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਉਪਰੰਤ ਸ਼ਹੀਦ ਭਾਈ ਦਿਲਾਵਰ ਸਿੰਘ ਦੇ ਮਾਤਾ ਜੀ ਬੀਬੀ ਸੁਰਜੀਤ ਕੌਰ ਅਤੇ ਪਿਤਾ ਜੀ, ਬਾਪੂ ਹਰਨੇਕ ਸਿੰਘ ਨੂੰ ਸਿਰਪਾਓ, ਸਨਮਾਨ ਚਿੰਨ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।

ਭਾਈ ਜਸਬੀਰ ਸਿੰਘ ਬੋਪਾਰਾਏ ਨੇ ਅਖੀਰ ਵਿੱਚ ਆਈ ਸੰਗਤ ਦਾ ਧੰਨਵਾਦ ਕਰਦਿਆਂ ਯਾਦ ਕਰਵਾਇਆ ਕਿ ਮਹਾਂਪੁਰਸ਼ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਬਚਨ ਸਾਨੂੰ ਯਾਦ ਹਨ ਕਿ *ਜਦੋਂ ਹਿੰਦੋਸਤਾਨ ਦੀ ਫੌਜ ਜਾਂ ਪੁਲੀਸ ਦੇ ਨਾਪਾਕ ਪੈਰ ਸ੍ਰੀ ਦਰਬਾਰ ਦੇ ਹਦੂਦ ਅੰਦਰ ਪੈਣਗੇ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ*। ਇਹੀ ਕਾਰਣ ਹੈ ਕਿ 32 ਸਾਲਾਂ ਵਿੱਚ ਖਾਲਿਸਤਾਨ ਦੀ ਲਹਿਰ, ਅੰਤਰਰਾਸ਼ਟਰੀ ਰੂਪ ਧਾਰਨ ਕਰ ਚੁੱਕੀ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਖਾਲਿਸਤਾਨ ਦੀ ਹੱਦਾਂ ਤੇ ਵਿਚਾਰਾਂ ਹੋਣਗੀਆਂ। ਬੋਪਾਰਾਏ ਨੇ ਸਟੇਜ ਦੀ ਸੇਵਾ ਨਿਭਾਉਣ ਲਈ ਸ੍ਰæ ਸੁਖਦੇਵ ਸਿੰਘ ਗਿੱਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਅਰਥਪੂਰਣ ਸਮਾਗਮ ਸ਼ਾਮ ਦੇ ਦੀਵਾਨ ਵਿੱਚ ਹੋਣੇ ਚਾਹੀਦੇ ਹਨ ਤਾਂ ਕਿ ਵੱਧ ਸੰਗਤ ਇਨ੍ਹਾਂ ਵਿਚਾਰਾਂ ਤੋਂ ਜਾਣੂ ਹੋ ਸਕਣ।

 

Share:

Facebook
Twitter
Pinterest
LinkedIn
matrimonail-ads
On Key

Related Posts

gurnaaz-new flyer feb 23
Ektuhi Gurbani App
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.