ਟੂਰਨਾਮੈਂਟ ‘ਚ 30 ਸਕੂਲਾਂ ਦੀਆਂ ਟੀਮਾਂ ਨੇ ਲਿਆ ਹਿੱਸਾ

——–

ਸੁਖਦੇਵ ਗਰਗ, ਜਗਰਾਓਂ : ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ (ਵੈਸਟ) ਵੱਲੋਂ ਕਰਵਾਏ ਗਏ ਦੋ ਰੋਜਾ ਖੋ-ਖੋ ਟੂਰਨਾਮੈਂਟ ਸਪਰਿੰਗ ਡਿਊ ਪਬਲਿਕ ਸਕੂਲ ਦੇ ਖਿਡਾਰੀ ਜੇਤੂ ਰਹੇ। ਟੂਰਨਾਮੈਂਟ ‘ਚ ਇਲਾਕੇ ਦੇ ਵੱਖ-ਵੱਖ ਸਕੂਲਾਂ ਵੱਲਂੋ ਸ਼ਿਰਕਤ ਕੀਤੀ ਗਈ। ਇਸ ਟੂਰਨਾਮੈਂਟ ਦੀ ਸਟੇਜ ਸੰਚਾਲਕ ਦੀ ਭੂਮਿਕਾ ਅੰਜੂ ਬਾਲਾ ਵੱਲੋਂ ਕੀਤੀ ਗਈ। ਟੂਰਨਾਮੈਂਟ ‘ਚ ਕੁੱਲ 30 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਵਿਚ ਅੰਡਰ- 14, ਅੰਡਰ- 17 ਅਤੇ ਅੰਡਰ- 19 (ਲੜਕੀਆਂ) ਦੀਆਂ ਟੀਮਾਂ ਸਨ। ਪਹਿਲੇ ਦਿਨ 19 ਟੀਮਾਂ ਅਤੇ ਦੂਜੇ ਦਿਨ 11 ਟੀਮਾਂ ਨੇ ਭਾਗ ਲਿਆ। ਜਿਨ੍ਹਾਂ ‘ਚ ਅੰਡਰ 14 (ਲੜਕੀਆਂ) ਵਿਚ ਈਸਟਵੁੱਡ ਇੰਟਰਨੈਸ਼ਨਲ ਸਕੂਲ ਮੁਲਾਂਪੁਰ ਦੀ ਟੀਮ ਪਹਿਲੇ ਨੰਬਰ ਤੇ, ਸੱਤਿਆ ਭਾਰਤੀ ਸੀਨੀਅਰ ਸੈਕੰਡਰੀ ਸਕੂਲ ਸਕੂਲ ਸ਼ੇਰਪੁਰ ਕਲਾਂ ਦੀ ਟੀਮ ਦੂਜੇ ਨੰਬਰ ਤੇ ਅਤੇ ਪ੍ਰਤਾਪ ਪਬਲਿਕ ਸਕੂਲ, ਲੁਧਿਆਣਾ ਅਤੇ ਐੱਸਜੀਐੱਨਡੀ ਸਕੂਲ ਆਂਡਲੂ ਦੀ ਟੀਮ ਤੀਜੇ ਸਥਾਨ ‘ਤੇ ਰਹੀ। ਇਸੇ ਤਰਾਂ ਅੰਡਰ 17 (ਲੜਕੀਆਂ) ਵਿੱਚੋ ਸਪਰਿੰਗ ਡਿਊ ਪਬਲਿਕ ਸਕੂਲ, ਨਾਨਕਸਰ ਦੀ ਟੀਮ ਪਹਿਲੇ ਸਥਾਨ ਤੇ, ਈਸਟਵੁੱਡ ਇੰਟਰਨੈਸ਼ਨਲ ਸਕੂਲ ਮੁੱਲਾਂਪੁਰ ਦੀ ਟੀਮ ਦੂਜੇ ਸਥਾਨ ‘ਤੇ ਅਤੇ ਨਿਊ ਜੀਐੱਮਟੀ ਪਬਲਿਕ ਸਕੂਲ ਭੱਠਾ ਧੂਆ ਅਤੇ ਆਤਮ ਦੇਵਕੀ ਨਿਕੇਤਨ ਸਕੂਲ ਲੁਧਿਆਣਾ ਦੀ ਟੀਮ ਤੀਜੇ ਸਥਾਨ ‘ਤੇ ਰਹੀ। ਲੜੀਵਾਰ ਅੰਡਰ 19 (ਲੜਕੀਆਂ) ਵਿੱਚੋ ਸਪਰਿੰਗ ਡਿਊ ਪਬਲਿਕ ਸਕੂਲ ਦੀ ਟੀਮ ਪਹਿਲੇ ਸਥਾਨ, ਨਿਊ ਜੀਐੱਮਟੀ ਪਬਲਿਕ ਸਕੂਲ ਹੈਬੋਵਾਲ ਕਲਾਂ ਦੀ ਟੀਮ ਦੂਜੇ ਨੰਬਰ ਅਤੇ ਸੱਤਿਆ ਭਾਰਤੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਅਤੇ ਆਤਮ ਦੇਵਕੀ ਨਿਕੇਤਨ ਸਕੂਲ ਲੁਧਿਆਣਾ ਦੀ ਟੀਮ ਤੀਜੇ ਸਥਾਨ ‘ਤੇ ਰਹੀ। ਸਹੋਦਿਆ ਸਕੂਲ ਕੰਪਲੈਕਸ ਵਲੋਂ ਰੇਨੂ ਕੌੜਾ, ਯੂਨੀਰਾਇਜ਼ ਸਕੂਲ ਜਗਰਾਓਂ ਟੂਰਨਾਮੈਂਟ ਆਬਜ਼ਰਵਰ ਲਗਾਏ ਗਏ। ਅੰਡਰ 14 (ਲੜਕੀਆਂ ‘ਚੋ) ਬੈਸਟ ਰਨਰ ਮੰਨਤਪ੍ਰਰੀਤ ਕੌਰ ਈਸਟਵੁੱਡ ਸਕੂਲ ਮੁੱਲਾਂਪੁਰ ਤੇ ਬੈਸਟ ਚੇਜਰ ਜਸਪ੍ਰਰੀਤ ਕੌਰ ਸਕੂਲ ਸੱਤਿਆ ਭਾਰਤੀ ਸ਼ੇਰਪੁਰ ਕਲਾਂ। ਇਸੇ ਤਰ੍ਹਾਂ ਅੰਡਰ 17 (ਲੜਕੀਆਂ ਵਿੱਚੋਂ) ਬੈਸਟ ਰਨਰ ਤਨਵੀਰ ਕੌਰ ਸਪਰਿੰਗ ਡਿਊ ਸਕੂਲ ਨਾਨਕਸਰ ਅਤੇ ਬੈਸਟ ਚੇਜਰ ਸਿਮਰਨਜੀਤ ਕੌਰ ਈਸਟਵੁੱਡ ਸਕੂਲ ਮੁੱਲਾਂਪੁਰ ਅਤੇ ਅੰਡਰ 19 (ਲੜਕੀਆਂ ‘ਚਂੋ) ਬੈਸਟ ਰਨਰ ਰਾਜਵੀਰ ਕੌਰ ਸਪਰਿੰਗ ਡਿਊ ਸਕੂਲ ਨਾਨਕਸਰ ਤੇ ਬੈਸਟ ਚੇਜਰ ਮਹਿਕਪ੍ਰਰੀਤ ਕੌਰ ਸਪਰਿੰਗ ਡਿਊ ਸਕੂਲ ਨਾਨਕਸਰ ਰਹੇ। ਅੰਤ ‘ਚ ਵਾਇਸ ਪਿੰ੍ਸੀਪਲ ਬੇਅੰਤ ਕੁਮਾਰ ਅਤੇ ਮੈਨੇਜਰ ਮਨਦੀਪ ਚੌਹਾਨ ਨੇ ਆਏ ਆਬਜ਼ਰਵਰ ਅਤੇ ਵੱਖ-ਵੱਖ ਸਕੂਲਾਂ ਤੋ ਆਏ ਡੀਪੀ (ਜੱਜ) ਦਾ ਇਸ ਟੂਰਨਾਮੈਂਟ ਨੂੰ ਨੇਪਰੇ ਚਾੜਨ ਲਈ ਧੰਨਵਾਦ ਕਰਦਿਆਂ ਸਨਮਾਨਿਤ ਕੀਤਾ ਗਿਆ। ਪਿੰ੍ਸੀਪਲ ਨਵਨੀਤ ਚੌਹਾਨ ਵੱਲੋਂ ਇਸ ਟੂਰਨਾਮੈਂਟ ਵਿੱਚ ਵਧੀਆ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਟੀਮਾਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਸਕੂਲ ਡੀਪੀ ਲਖਵੀਰ ਸਿੰਘ ਉੱਪਲ, ਜਗਦੀਪ ਸਿੰਘ, ਕੁਲਦੀਪ ਕੌਰ ਅਤੇ ਕੁਲਜੀਤ ਕੌਰ ਹਾਜ਼ਰ ਸਨ। ਇਸ ਮੌਕੇ ਸਕੂਲ ਕਮੇਟੀ ਵਲੋਂ ਪ੍ਰਧਾਨ ਮਨਜੋਤ ਕੁਮਾਰ, ਚੇਅਰਮੈਨ ਬਲਦੇਵ ਬਾਵਾ ਅਤੇ ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।