ਸਟਾਫ ਰਿਪੋਰਟਰ, ਖੰਨਾ : ਲੋਕ ਸੰਘਰਸ਼ ਕਮੇਟੀ ਖੰਨਾ ਦੀ ਮੀਟਿੰਗ ਕਨਵੀਨਰ ਮਲਕੀਤ ਸਿੰਘ ਦੀ ਅਗਵਾਈ ‘ਚ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜਗਦੇਵ ਸਿੰਘ ਨੇ ਦੱਸਿਆ ਕਿ ਇਜ਼ਰਾਇਲੀ ਹਾਕਮਾਂ ਵੱਲੋਂ ਗਾਜ਼ਾ ਪੱਟੀ ਦੀ ਮੁਕੰਮਲ ਘੇਰਾਬੰਦੀ ਕਰਕੇ ਜ਼ਮੀਨੀ ‘ਤੇ ਹਵਾਈ ਹਮਲਿਆਂ ਰਾਹੀਂ ਬੱਚਿਆਂ, ਅੌਰਤਾਂ, ਬਜ਼ੁਰਗਾਂ ਸਮੇਤ ਨਿਰਦੋਸ਼ ਫਲਸਤੀਨੀ ਲੋਕਾਂ ਦਾ ਕਤਲੇਆਮ ਰਚਾਉਣ, ਗਾਜ਼ਾ ਪੱਟੀ ਅੰਦਰ ਲੋਕਾਂ ਨੂੰ ਬਿਜਲੀ, ਪਾਣੀ ਤੇ ਸਿਹਤ ਸਹੂਲਤਾਂ ਤੋਂ ਮਹਿਰੂਮ ਕਰਨ, ਸਰਨਾਰਥੀ ਕੈਂਪਾਂ ਤੇ ਹਸਪਤਾਲਾਂ ‘ਤੇ ਹਮਲੇ ਕਰਕੇ ਨਿਰਦੋਸ਼ ਫਲਸਤੀਨੀ ਲੋਕਾਂ ਨੂੰ ਮਾਰਨ ਤੇ ਅਤਿ ਿਘਨਾਉਣੇ ਜਬਰ ਕਰਨ ਦੀ ਸਖਤ ਨਿੰਦਿਆ ਕੀਤੀ ਗਈ। ਉਨਾਂ੍ਹ ਕਿਹਾ ਕਿ ਇਜ਼ਰਾਇਲ ਨੇ ਅਮਰੀਕਨ ਸਾਮਰਾਜ ਦੀ ਸ਼ਹਿ ‘ਤੇ ਗਾਜ਼ਾ ਪੱਟੀ ਨੂੰ ਖੁੱਲ੍ਹੀ ਜੇਲ੍ਹ ‘ਚ ਤਬਦੀਲ ਕਰ ਦਿੱਤਾ ਹੈ।

ਲੋਕ ਸੰਘਰਸ਼ ਕਮੇਟੀ ‘ਚ ਸ਼ਾਮਲ ਸਾਰੀਆਂ ਜਥੇਬੰਦੀਆਂ ਨੇ ਮੰਗ ਕੀਤੀ ਕਿ ਅਮਰੀਕੀ ਸਾਮਰਾਜੀਆਂ ਵੱਲੋਂ ਇਜ਼ਰਾਈਲ ਦੀ ਹਮਾਇਤ ਕਰਨੀ ਬੰਦ ਕੀਤੀ ਜਾਵੇ, ਮਾਨਵੀ ਆਧਾਰ ‘ਤੇ ਗਾਜ਼ਾ ਪੱਟੀ ਅੰਦਰ ਬਿਜਲੀ, ਪਾਣੀ, ਰਾਸ਼ਨ ਦੇਣ ਦਾ ਪ੍ਰਬੰਧ ਕੀਤਾ ਜਾਵੇ ਤੇ ਜੰਗ ‘ਚ ਜਖ਼ਮੀ ਤੇ ਬਿਮਾਰ ਲੋਕਾਂ ਦੇ ਇਲਾਜ ਦਾ ਪ੍ਰਬੰਧ ਕੀਤਾ ਜਾਵੇ। ਆਗੂਆਂ ਨੇ ਦੱਸਿਆ ਕਿ ਲੋਕ ਸੰਘਰਸ਼ ਕਮੇਟੀ ਖੰਨਾ ਵੱਲੋਂ ਇਜ਼ਰਾਇਲੀ ਹਾਕਮਾਂ ਦੇ ਨੰਗੇ ਚਿੱਟੇ ਜਬਰ-ਜੁਲਮ ਖ਼ਿਲਾਫ਼ 2 ਦਸੰਬਰ ਦਿਨ ਸ਼ਨਿਚਰਵਾਰ ਨੂੰ ਦੁਪਹਿਰ 2 ਵਜੇ ਪੇ੍ਮ ਭੰਡਾਰੀ ਪਾਰਕ ਖੰਨਾ ਵਿਖੇ ਰੋਹਲੀ ਆਵਾਜ਼ ਬੁਲੰਦ ਕੀਤੀ ਜਾਵੇਗੀ ਤੇ ਮਜ਼ਦੂਰ ਅੱਡਾ ਲਲਹੇੜੀ ਰੋਡ ਖੰਨਾ ਤੱਕ ਰੋਹ ਭਰਪੂਰ ਮਾਰਚ ਕੀਤਾ ਜਾਵੇਗਾ। ਇਸ ਮੌਕੇ ਕਮੇਟੀ ਦੇ ਕੋ ਕਨਵੀਨਰ ਗੁਰਸੇਵਕ ਸਿੰਘ ਮੋਹੀ, ਜਸਵੀਰ ਸਿੰਘ, ਚਰਨਜੀਤ ਸਿੰਘ, ਚੰਦਨ ਨੇਗੀ, ਗੁਰਪ੍ਰਰੀਤ ਸਿੰਘ, ਅਵਤਾਰ ਸਿੰਘ ਭੱਟੀਆਂ, ਹਰਨੇਕ ਸਿੰਘ, ਮਲਕੀਤ ਸਿੰਘ ਵਾਲੀਆ, ਬਿਧੀ ਚੰਦ, ਗੰਗਾ ਪਾਸਵਾਨ, ਜਸਵਿੰਦਰ ਸਿੰਘ ਕੁਲਾਰ, ਕਰਤਾਰ ਚੰਦ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।