ਤੇਜਿੰਦਰ ਪਾਲ ਸਿੰਘ ਖਾਲਸਾ, ਫਾਜ਼ਿਲਕਾ : ਸਾਹਿਬ ਸ੍ਰੀ ਗੁਰੂ ਗੰ੍ਥ ਸਾਹਿਬ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨਗਰ ਕੀਰਤਨ ਖ਼ਾਲਸਾਈ ਜਾਹੋ ਜਲਾਲ ਨਾਲ ਕੱਿਢਆ ਗਿਆ। ਜਿੱਥੇ ਸੰਗਤ ਵੱਲੋਂ ਗੁਰੂ ਜਸ ਗਾ ਕੇ ਆਪਣੀ ਸ਼ਰਧਾ ਭਾਵਨਾ ਗੁਰੂ ਪ੍ਰਤੀ ਪ੍ਰਗਟ ਕੀਤੀ। ਦੁਪਹਿਰ ਸਾਢੇ 12 ਵਜੇ ਫਾਜ਼ਿਲਕਾ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਤੋਂ ਨਗਰ ਕੀਰਤਨ ਕੱਿਢਆ ਗਿਆ। ਗੁਰੂ ਇਕ ਸੁੰਦਰ ਪਾਲਕੀ ਵਿੱਚ ਸ੍ਰੀ ਗੁਰੂ ਗ੍ੰਥ ਸਾਹਿਬ ਬਿਰਾਜ਼ਮਾਨ ਸਨ ਅਤੇ ਪੰਜ ਪਿਆਰੇ ਗੁਰੂ ਸਾਹਿਬ ਦੀ ਪਾਲਕੀ ਅੱਗੇ ਚੱਲ ਰਹੇ ਸਨ। ਦੂਰ-ਦੁਰਾਡਿਓ ਆਈਆਂ ਸੰਗਤਾਂ ਵੱਲੋਂ ਗੁਰੂ ਸਾਹਿਬ ਨੂੰ ਨਮਸਕਾਰ ਕਰ ਆਪਣੀ ਪੇ੍ਮ ਭਾਵਨਾ ਪ੍ਰਕਟ ਕੀਤੀ ਜਾ ਰਹੀ ਸੀ।
ਗਊਸ਼ਾਲਾ ਰੋਡ ‘ਤੇ ਨਗਰ ਕੀਰਤਨ ਵਿਚ ਸਭ ਤੋਂ ਅੱਗੇ ਗਤਕਾ ਖੇਡ ਰਹੇ ਖ਼ਾਲਸਾਈ ਸਰੂਪ ਧਾਰਨ ਕੀਤੇ ਨੌਜਵਾਨਾਂ ਵੱਲੋਂ ਗੁਰੂ ਕੀਆਂ ਲਾਡਲੀਆਂ ਫੌਜਾਂ ਵਾਂਗ ਹੀ ਖਤਕਾ ਖੇਡ ਸਭ ਦਾ ਮਨ ਮੋਹ ਲਿਆ। ਇਸ ਤੋਂ ਬਾਅਦ ਫੌਜੀ ਬੈਂਡ ਆਪਣੀਆਂ ਮਧੁਰ ਧੁੰਨਾਂ ਰਾਹੀਂ ਨਗਰ ਕੀਰਤਨ ਵਿੱਚ ਵੱਖਰੀ ਛਾਪ ਛੱਡ ਰਿਹਾ ਸੀ। ਜਿਸ ਤੋਂ ਬਾਅਦ ਸੰਗਤ ਵੱਲੋਂ ਪਾਣੀ ਨਾਲ ਸੜਕਾਂ ਦੀ ਧੁਆਈ ਕੀਤੀ ਜਾ ਰਹੀ ਸੀ। ਇਸ ਤੋਂ ਬਾਅਦ ਗੁਰੂ ਸਾਹਿਬ ਦੀ ਪਾਲਕੀ ਚੱਲ ਰਹੀ ਸੀ। ਗੁਰੂ ਸਾਹਿਬ ਦੀ ਪਾਲਕੀ ਦੇ ਪਿੱਛੇ ਕੀਰਤਨੀ ਜੱਥੇ ਆਪਣੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕਰ ਰਹੇ ਸਨ। ਇਸ ਤੋਂ ਬਾਅਦ ਸੰਗਤਾਂ ਵੱਲੋਂ ਗੁਰੂ ਜਸ ਗਾਇਆ ਜਾ ਰਿਹਾ ਸੀ।
ਗਊਸ਼ਾਲਾ ਰੋਡ ਤੋਂ ਉਪਰੰਤ ਨਗਰ ਕੀਰਤਨ ਜੀਟੀ ਰੋਡ ਫਾਜਿਲਕਾ, ਬੱਸ ਅੱਡਾ ਰੋੜ, ਪੁਰਾਣੀ ਕਚਹਿਰੀ ਰੋੜ, ਸ਼ਾਸਤਰੀ ਚੌਂਕ, ਕਰਿਆਨਾ ਬਾਜ਼ਾਰ ਪੁੱਜਦਾ ਹੋਇਆ ਚੌਂਕ ਘੰਟਾਘਰ ਪੁੱਜਿਆ। ਜਿਸ ਮਗਰੋਂ ਬਜਾਜੀ ਬਜ਼ਾਰ ਵਿੱਚੋਂ ਨਿਕਲਦਾ ਹੋਇਆ ਪੁਰਾਣੇ ਅਬੋਹਰੀ ਅੱਡਾ ਰਾਮ ਕੀਰਤਨ ਸਭਾ ਵਾਲੀ ਸੜਕ ਹੁੰਦਾ ਹੋਇਆ ਵਾਪਿਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪੁੱਜਿਆ। ਸ੍ਰੀ ਸੁਖਮਨੀ ਸੇਵਾ ਸੁਸਾਇਟੀ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਨੇ ਦੱਸਿਆ ਕਿ 21ਵਾਂ ਮਹਾਨ ਕੀਰਤਨ ਦਰਬਾਰ 16 ਸਤੰਬਰ 2023 ਨੂੰ ਮਨਾਇਆ ਜਾ ਰਿਹਾ ਹੈ ਜੋ ਕਿ ਗੁਰੂ ਗੰ੍ਥ ਸਾਹਿਬ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੈ।
ਕੀਰਤਨ ਦਰਬਾਰ ਗੁਰੂ ਨਾਨਕ ਸਿੱਖ ਕੰਨਿਆ ਪਾਠਸ਼ਾਲਾ ਵਿਖੇ ਸ਼ਾਮ 5.30 ਤੋਂ ਲੈ ਕੇ ਰਾਤ 9.30 ਵਜੇ ਤਕ ਮਨਾਇਆ ਜਾਵੇਗਾ। ਜਿਸ ਵਿੱਚ ਗੁਰੂ ਪੰਥ ਸਿਖ ਦੇ ਮਹਾਨ ਕੀਰਤਨੀਏ ਅਤੇ ਕਵੀਸ਼ਰ ਤੇ ਕਥਾ ਵਾਚਕ ਗੁਰੂ ਜਸ ਸੁਣਾ ਕੇ ਸੰਗਤ ਨੂੰ ਨਿਹਾਲ ਕਰਨਗੇ। ਇਸ ਮੌਕੇ ਸੁਸਾਇਟੀ ਦੇ ਜਨਰਲ ਸਕੱਤਰ ਤੇਜਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ ਕੱਢੇ ਗਏ ਨਗਰ ਕੀਰਤਨ ਦਾ ਸਵਾਗਤ ਫਾਜ਼ਿਲਕਾ ਵਾਸੀਆਂ ਵੱਲੋਂ ਬਹੁਤ ਹੀ ਸ਼ਰਧਾ ਭਾਵ ਨਾਲ ਕੀਤਾ ਗਿਆ ਜਿਸਦੇ ਕਿ ਉਹ ਧੰਨਵਾਦੀ ਹਨ। ਇਸ ਸਮੇਂ ਉਨ੍ਹਾਂ ਦੇ ਨਾਲ ਗਗਨਦੀਪ ਸਿੰਘ, ਹਰਦੀਪ ਸਿੰਘ, ਪ੍ਰਭਜੋਤ ਸਿੰਘ, ਰਘੁਬੀਰ ਸਿੰਘ ਸ਼ਾਹ, ਰਿੰਕੂ ਸੱਗੂ, ਗੁਰਮੀਤ ਸਿੰਘ ਫੌਜੀ, ਹਰਮੰਦਰ ਸਿੰਘ, ਜੋਗਿੰਦਰ ਸਿੰਘ, ਕਰਮਜੀਤ ਸਿੰਘ ਅਤੇ ਗੁਰਜਿੰਦਰ ਸਿੰਘ ਬੰਟੀ ਦੇ ਨਾਲ ਸਮੂਹ ਸੰਗਤਾਂ ਵੱਲੋਂ ਵਿਸ਼ੇਸ਼ ਸੇਵਾਵਾਂ ਦਿੱਤੀਆਂ ਗਈਆਂ। ਨਗਰ ਕੀਰਤਨ ਨੂੰ ਵੱਖ-ਵੱਖ ਥਾਵਾਂ ‘ਤੇ ਚਾਹ ਅਤੇ ਪ੍ਰਸਾਦ ਦੇ ਲੰਗਰ ਦਿੱਤੇ ਗਏ ਤੇ ਸੰਗਤਾਂ ਦਾ ਉਤਸ਼ਾਹ ਨਗਰ ਕੀਰਤਨ ਵਿੱਚ ਵੇਖਣ ਵਾਲਾ ਸੀ।



