ਸਵਰਨ ਗੌਂਸਪੁੁਰੀ, ਹੰਬੜਾਂ : ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਕੇ ਰਾਜੂ ਕੋਆਰਡੀਨੇਟਰ ਐੱਸਸੀ, ਬੀਸੀ, ਘੱਟ ਗਿਣਤੀ ਏਆਈਸੀਸੀ ਨੂੰ ਹੋਰ ਜ਼ਿੰਮੇਵਾਰੀ ਦਿੰਦੇ ਹੋਏ ਕਾਂਗਰਸ ਪਾਰਟੀ ਵੱਲੋਂ ਪਰਮਾਨੈਂਟ ਅਨਵਾਈਟੀ ਵਰਕਿੰਗ ਕਮੇਟੀ ਲਗਾਉਣ ਤੇ ਜਥੇਬੰਦੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੀ ਇਸ ਨਿਯੁਕਤੀ ‘ਤੇ ਐੱਸਸੀ ਡਿਪਾਰਟਮੈਂਟ ਦੇ ਵਾਈਸ ਚੇਅਰਮੈਨ ਪੰਜਾਬ ਪਰਮਿੰਦਰ ਸਿੰਘ ਸਮਾਣਾ, ਸਾਬਕਾ ਕੋ-ਚੇਅਰਮੈਨ ਜੰਗ ਬਹਾਦਰ, ਜ਼ਿਲ੍ਹਾ ਲੁੁਧਿਆਣਾ ਦੇ ਚੇਅਰਮੈਨ ਕਰਤਿੰਦਰ ਪਾਲ ਸਿੰਘ ਸਿੰਘਪੁੁਰਾ ਦੀ ਅਗਵਾਈ ਵਿੱਚ ਪੰਜਾਬ ਦੇ ਅਹੁੁਦੇਦਾਰਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਉਕਤ ਆਗੂਆਂ ਨੇ ਕੇ ਰਾਜੂ ਨੂੰ ਵਿਸ਼ਵਾਸ ਦਵਾਇਆ ਕਿ ਐੱਸਸੀ ਡਿਪਾਰਟਮੈਂਟ ਪੰਜਾਬ ਅੰਦਰ ਲੋਕ ਸਭਾ 2024 ਦੀਆਂ ਚੋਣਾਂ ਸਮੇਂ ਦਿਨ ਰਾਤ ਇਕ ਕਰ ਕੇ ਕਾਂਗਰਸ ਪਾਰਟੀ ਨੂੰ ਭਾਰੀ ਬਹੁੁਮਤ ਨਾਲ ਜਿਤਾਉਣ ਦੀ ਹਰ ਸੰਭਵ ਕੋਸ਼ਿਸ਼ ਕਰੇਗਾ।
ਇਸ ਮੌਕੇ ਰਾਜਿੰਦਰ ਸਿੰਘ ਬਰਨਾਲਾ, ਹਰਬੰਸ ਸਿੰਘ ਜਲੰਧਰ, ਜਿੰਮੀ ਬਰਾੜ ਗੁਰਦਾਸਪੁਰ, ਬੇਅੰਤ ਸਿੰਘ ਫਰੀਦਕੋਟ, ਕਰਤਿੰਦਰਪਾਲ ਸਿੰਘ ਸਿੰਘਪੁਰਾ ਲੁੁਧਿਆਣਾ, ਸੋਖੀ ਰਾਮ ਨਵਾਂ ਸ਼ਹਿਰ, ਕੁਲਵਿੰਦਰ ਸਿੰਘ ਸੇਖੇਵਾਲ ਪਟਿਆਲਾ, ਬਲਵਿੰਦਰ ਸਿੰਘ ਬੰਬ ਖੰਨਾ, ਚਮਕੌਰ ਸਿੰਘ ਜੱਸੀ ਸੰਗਰੂਰ ਰਾਜੂ ਸਹੋਤਾ ਮੋਗਾ, ਬਲਵੀਰ ਸਿੰਘ ਬੀਰਾ ਲੁੁਧਿਆਣਾ, ਮਲਕੀਤ ਸਿੰਘ ਕਾਂਝਲਾ, ਬੂਟਾ ਸਿੰਘ, ਜਸਪਾਲ ਸਿੰਘ ਟੋਡਰ ਮੱਲ, ਪਰਮਜੀਤ ਸਿੰਘ ਸਰਪੰਚ ਲੱਧੜ ਆਦਿ ਹਾਜ਼ਰ ਸਨ।


