ਕਿਸਾਨ ਕਰਜ਼ ਮੁਆਫ਼ੀ ਲਈ ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ:-ਪੰਜਾਬ ਸਰਕਾਰ ਨੇ ਲੰਬੀ ਉਡੀਕ ਬਾਅਦ ਸੀਮਾਂਤ ਤੇ ਛੋਟੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸਹਿਕਾਰੀ, ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ‘ਚ ਕਿਸਾਨਾਂ ਦੇ 31 ਮਾਰਚ, 2017 ਤਕ ਖੜ੍ਹੇ ਕਰਜ਼ੇ ਨੂੰ ਇਸ ਮੁਆਫ਼ੀ ਦਾ ਆਧਾਰ ਬਣਾਇਆ ਜਾਵੇਗਾ। ਜਿਹੜੇ ਕਿਸਾਨ ਨਵੀਂ ਕਿਸ਼ਤ ਭਰ ਵੀ ਦੇਣਗੇ ਉਨ੍ਹਾਂ ਨੂੰ ਵੀ ਇਸ ਦਾ ਲਾਭ ਮਿਲੇਗਾ। ਨੋਟੀਫਿਕੇਸ਼ਨ ਜਾਰੀ ਹੋਣ ਦੀ ਖੇਤੀ ਵਿਭਾਗ ਦੇ ਕਮਿਸ਼ਨਰ ਡਾ. ਬਲਵਿੰਦਰ ਸਿੰਘ ਸਿੱਧੂ ਨੇ ਪੁਸ਼ਟੀ ਕੀਤੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 19 ਜੂਨ ਨੂੰ ਪੰਜਾਬ ਦੇ ਢਾਈ ਏਕੜ ਤਕ ਵਾਲੇ ਕਿਸਾਨਾਂ ਦਾ ਦੋ ਲੱਖ ਰੁਪਏ ਅਤੇ ਪੰਜ ਏਕੜ ਜ਼ਮੀਨ ਵਾਲੇ ਉਨ੍ਹਾਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਸੀ ਜਿਨ੍ਹਾਂ ਸਿਰ ਦੋ ਲੱਖ ਰੁਪਏ ਕਰਜ਼ਾ ਹੈ। ਖ਼ੁਦਕੁਸ਼ੀ ਪੀੜਤ ਕਿਸਾਨ ਅਤੇ ਮਜ਼ਦੂਰ ਪਰਿਵਾਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ ਦਾ ਵੀ ਐਲਾਨ ਹੋਇਆ ਸੀ। ਇਹ ਐਲਾਨ ਕਰਜ਼ਾ ਮੁਆਫ਼ੀ ਦੀ ਕਾਰਜਯੋਜਨਾ ਬਣਾਉਣ ਵਾਲੀ ਟੀ.ਹੱਕ ਕਮੇਟੀ ਦੀ ਅੰਤ੍ਰਿਮ ਸਿਫ਼ਾਰਸ਼ ਮੁਤਾਬਕ ਕੀਤਾ ਸੀ। ਇਸ ਨਾਲ ਕਿਸਾਨਾਂ ਦੇ ਲਗਪਗ 9500 ਕਰੋੜ ਰੁਪਏ ਮੁਆਫ਼ ਹੋਣੇ ਹਨ ਅਤੇ ਤਕਰੀਬਨ 10.22 ਲੱਖ ਪਰਿਵਾਰਾਂ ਨੂੰ ਲਾਭ ਮਿਲੇਗਾ। ਬੁੱਧਵਾਰ ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਕਿਸਾਨਾਂ ਦੇ ਖਾਤਿਆਂ ਵਾਲੀਆਂ ਬੈਂਕਾਂ ਸ਼ਾਖਾ ਪੱਧਰ ਉੱਤੇ ਸਾਰੇ ਖਾਤਿਆਂ ਦੀ ਜਾਣਕਾਰੀ ਇੱਕ ਜਗ੍ਹਾ ਇਕੱਠੀ ਕਰਨਗੀਆਂ। ਖਾਤਿਆਂ ਨੂੰ ਆਧਾਰ ਕਾਰਡ ਨਾਲ ਲਗਪਗ ਜੋੜਿਆ ਜਾ ਚੁੱਕਾ ਹੈ। ਸ਼ਾਖਾਵਾਂ ਵੱਲੋਂ ਵੱਖ ਵੱਖ ਖਾਤਿਆਂ ਅਤੇ ਇੱਕ ਕਿਸਾਨ ਦੇ ਕੁੱਲ ਕਰਜ਼ੇ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਅਤੇ ਸਬੰਧਿਤ ਐਸਡੀਐਮ ਨੂੰ ਵੀ ਭੇਜੀ ਜਾਵੇਗੀ। ਪਹਿਲ ਸਹਿਕਾਰੀ ਖਾਤਾ ਨਿੱਲ ਕਰਨ ਨੂੰ ਦਿੱਤੀ ਜਾਵੇਗੀ। ਦੂਜੇ ਨੰਬਰ ਉੱਤੇ ਕੌਮੀਕ੍ਰਿਤ ਬੈਂਕ ਅਤੇ ਤੀਜੇ ਨੰਬਰ ‘ਤੇ ਵਪਾਰਕ ਬੈਂਕਾਂ ਦੀ ਵਾਰੀ ਆਵੇਗੀ। ਬਾਅਦ ਵਿੱਚ ਇਹ ਸੂਚੀਆਂ ਜਨਤਕ ਕੀਤੀਆਂ ਜਾਣਗੀਆਂ। ਜੇਕਰ ਕਿਸੇ ਕਿਸਾਨ ਨੂੰ ਕੋਈ ਇਤਰਾਜ਼ ਹੋਵੇਗਾ ਤਾਂ ਉਹ ਡਿਪਟੀ ਕਮਿਸ਼ਨਰ ਕੋਲ ਪਹੁੰਚ ਕਰ ਸਕੇਗਾ। ਵੱਖ ਵੱਖ ਬੈਂਕਾਂ ਨੂੰ ਸਰਕਾਰੀ ਪੈਸਾ ਖੇਤੀ ਵਿਭਾਗ ਦੇ ਡਾਇਰੈਕਟਰ ਦੇ ਖਾਤੇ ਰਾਹੀਂ ਜਾਵੇਗਾ ਅਤੇ ਕਿਸਾਨਾਂ ਨੂੰ ਕਰਜ਼ਾ ਅਦਾ ਹੋਏ ਦੇ ਪ੍ਰਮਾਣ ਪੱਤਰ ਮਿਲ ਜਾਣਗੇ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

ਸਰੀ ਸਿਟੀ ਵੱਲੋਂ ਬੱਚਿਆਂ ਲਈ ਮੁਫ਼ਤ ਤੈਰਨ ਦੀਆਂ ਕਲਾਸਾਂ ਦੀ ਯੋਜਨਾ ‘ਤੇ ਕੰਮ ਸ਼ੁਰੂ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਮੇਅਰ ਬਰੈਂਡਾ ਲੌਕ ਦੇ ਇੱਕ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ, ਜਿਸ ਤਹਿਤ ਸਿਟੀ ਸਟਾਫ਼ ਨੂੰ ਇੱਕ ਨਵੀਂ ਪਹਿਲ ‘ਤੇ ਕੰਮ ਕਰਨ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.