ਕਲਮੀਂ ਪਰਵਾਜ਼ ਮੰਚ ਵੱਲੋਂ ਮਾਸਿਕ ਸਾਹਿਤਕ ਕਵੀ ਦਰਬਾਰ ਦੀ ਅਯੋਜਿਨ

ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) ਦੁਨੀਆਂ ਭਰ ਵਿੱਚ ਪੰਜਾਬੀ ਭਾਸ਼ਾ ਲਈ ਕੰਮ ਕਰ ਰਹੀਆਂ ਅਨੇਕਾਂ ਸਾਹਿਤਕ ਸੰਸਥਾਵਾਂ ਵੱਲੋਂ ਆਪੋ ਆਪਣੇ ਸ਼ਹਿਰਾਂ ਕਸਬਿਆਂ ਅਤੇ ਪਿੰਡਾਂ ਵਿੱਚ ਹਰ ਮਹੀਨੇ ਸਾਹਿਤਕ ਇਕੱਤਰਤਾਵਾਂ ਕਰਕੇ ਲੇਖਕਾਂ, ਕਵੀਆਂ ਅਤੇ ਸਾਹਿਤਕਾਰਾਂ ਵੱਲੋਂ ਸਰੋਤਿਆਂ ਨਾਲ ਰਚਨਾਵਾਂ ਸਾਂਝੀਆਂ ਕਰਨ ਲਈ ਇੱਕ ਪਲੇਟਫਾਰਮ ਬਣਾਇਆ ਹੋਇਆ ਹੈ। ਇਸੇ ਤਰਾਂ ਸਰੀ ਦੇ ਪੰਜਾਬ ਭਵਨ ਵਿਖੇ ਕਲਮੀਂ ਪਰਵਾਜ਼ ਮੰਚ ਨਾਂਅ ਦੀ ਸਾਹਿਤਕ ਸੰਸਥਾ ਵੱਲੋਂ ਵੀ ਹਰ ਮਹੀਨੇ ਕਵੀ ਦਰਬਾਰ ਕਰਵਾਇਆ ਜਾਂਦਾ ਹੈ ਜਿਸ ਵਿੱਚ ਵੱਡੀ ਗਿਣਤੀ ‘ਚ ਕਵੀ, ਲੇਖਕ ਅਤੇ ਸਾਹਿਤਕਾਰ ਸ਼ਮੂਲੀਅਤ ਕਰਦੇ ਹਨ। ਸਤੰਬਰ ਮਹੀਨੇ ਦੇ ਕਲਮੀਂ ਪਰਵਾਜ਼ ਮੰਚ ਵੱਲੋਂ ਰੱਖੇ ਗਏ ਕਵੀ ਦਰਬਾਰ ਵਿੱਚ ਕਵੀਆਂ ਸਮੇਂ ਸਮੇਂ ਮੁਤਾਬਿਕ ਵਾਪਰਦੀਆਂ ਘਟਨਾਵਾਂ ਦੇ ਅਧਾਰਤ, ਸਮਾਜ ਨੂੰ ਸੇਧ ਦੇਣ ਵਾਲੀਆਂ ਅਤੇ ਕੁਰੀਤੀਆਂ ਤੋਂ ਬਚਣ ਲਈ ਸਿਖਿਆ ਭਰਪੂਰ ਰਚਨਾਵਾਂ ਦਾ ਵਰਨਣ ਕੀਤਾ। ਜਿੰਨ੍ਹਾਂ ਕਵੀਆਂ ਨੇ ਇਸ ਕਵੀ ਦਰਬਾਰ ਵਿੱਚ ਆਪਣੀ ਹਾਜ਼ਰੀ ਭਰੀ ਉਨ੍ਹਾਂ ਵਿੱਚ ਹੋਰਨਾਂ ਤੋਂ ਇਲਾਵਾ ਉੱਘੇ ਬਿਜ਼ਨਸਮੈਨ ਸੁੱਖੀ ਬਾਠ, ਪ੍ਰਸਿੱਧ ਢਾਡੀ ਚਮਕੌਰ ਸਿੰਘ ਸੇਖੋਂ, ਮਨਜੀਤ ਕੌਰ ਕੰਗ, ਮੇਹਰ ਸਿੰਘ ਚੀਮਾ, ਰਣਜੀਤ ਸਿੰਘ ਚੁੰਘ, ਪ੍ਰੀਤ ਮਨਪ੍ਰੀਤ ਸਿੰਘ, ਪਰਮਿੰਦਰ ਕੌਰ ਸਵੈਚ, ਕਵਿੰਦਰ ਚਾਂਦ, ਪਰਵਿੰਦਰ ਸਿੰਘ ਰੰਧਾਵਾ, ਭੰਵਰਜੀਤ ਕੌਰ, ਅਲਮਸਤ ਦੇਸਰਪੁਰੀ, ਕ੍ਰਿਸ਼ਨ ਭਨੋਟ, ਰਵਿੰਦਰ ਕੌਰ, ਹਰਚਰਨ ਸਿੰਘ ਸੰਧੂ, ਦਰਸ਼ਨ ਸੰਘਾ, ਇੰਦਰਜੀਤ ਧਾਮੀ ਅਤੇ ਸ਼ੇਰਪੁਰੀ ਸ਼ਾਮਲ ਸਨ। ਯਾਦ ਰਹੇ ਕਿ ਇਸ ਮੰਚ ਦਾ ਕੋਈ ਅਹੁਦੇਦਾਰ ਨਹੀਂ ਹੈ ਅਤੇ ਲਾਟਰੀ ਸਿਸਟਮ ਨਾਲ ਵਾਰੀ ਅਨੁਸਾਰ ਬੁਲਾਰੇ ਆਪਣੇ ਗੱਲ ਕਹਿਣ ਲਈ ਮੰਚ ਤੋਂ ਬੋਲਦੇ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

ਸਰੀ ਦੀ ਪ੍ਰਸਿੱਧ $20 ਨੂੰ ਬੂਟਿਆਂ ਸੇਲ ਇਨ੍ਹਾਂ ਗਰਮੀਆਂ ਵਿੱਚ ਮੁੜ ਆ ਰਹੀ ਹੈ

ਸਰੀ, ਬੀ.ਸੀ. – ਸਰੀ ਸਿਟੀ ਦੀ ਬਹੁਤ ਹੀ ਲੋਕਪ੍ਰਿਯ 20 ਡਾਲਰ ਨੂੰ ਪੌਦਿਆਂ ਦੀ ਸੇਲ ਇਨ੍ਹਾਂ ਗਰਮੀਆਂ ਵਿੱਚ ਵਾਪਸ ਆ ਰਹੀ ਹੈ। ਇਹ ਪ੍ਰੋਗਰਾਮ ਨਿਵਾਸੀਆਂ ਨੂੰ ਆਪਣੀਆਂ ਜਾਇਦਾਦਾਂ ਵਿੱਚ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.