Skip to content
Sunday, November 1, 2026 5°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਗੁਰਦਵਾਰਾ ਸਾਹਿਬ ਵਿਖੇ ਖੰਡਤ ਹੋਏ ਅਖੰਡ ਪਾਠ ਦਾ ਵੀ ਮੁੱਦਾ ਚੁੱੁਕਿਆ

By Admin Published 5 min read

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸੁਝਾਅ ਵੀ ਕਲਗੀਧਰ ਦਰਬਾਰ ਗੁਰਦਵਾਰੇ ਦੀ   ਕਮੇਟੀ ਨੇ ਕੀਤੇ ਅਣਗੌਲੇ

ਐਬਟਸਫੋਰਡ:ਐਬਟਸਫੋਰਡ ਦੀਆ ਸਮੂੰਹ ਪੰਥ ਦਰਦੀ ਸਿਖ ਸੰਗਤਾਂ ਖਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸੁਝਾਅ ਵੀ ਗੁਰਦਵਾਰਾ ਕਲਗੀਧਰ ਦਰਬਾਰ ਦੀ ਕਮੇਟੀ ਵੱਲੋਂ ਅਣਗੌਲੇ ਕੀਤੇ ਜਾ ਰਹੇ ਹਨ। ਸਤਿਕਾਰ ਕਮੇਟੀ ਵੱਲੋਂ ਵੰਡੇ ਗਏ ਪੈਫਲਿਟ ਵਿੱਚ ਕਿਹਾ ਗਿਆ ਕਿ ਗੁਰਦੁਆਰਾ ਸਾਹਿਬ ਦੀ ਸੇਵਾ, ਲੰਗਰ ਤੇ ਹੋਰ ਖਰਚੇ ਤਾਂ ਸੰਗਤਾਂ ਕਰਦੀਆਂ ਹਨ ਨਾ ਕਿ ਇਹ 200-250 ਆਦਮੀ ਜੋ ਕਿ ਪ੍ਰਧਾਨਗੀ (ਚੌਧਰ) ਲਈ ਸਿੱਖ ਕੌਮ ਦੀ ਹੇਠੀ ਕਰਵਾ ਰਹੇ ਹਨ।

ਉਨਾ ਕਿਹਾ ਮੈਂਬਰਸ਼ਿਪ ਜੋ 5000 ਡਾਲਰ ਹੈ ਇਹ ਬਹੁਤ ਜਿਆਦਾ ਹੈ।ਇਹ ਡਾਲਰ 100-200 ਕੀਤੀ ਜਾਵੇ।ਇੱਕ ਇੱਕ ਘਰ ਦੇ 4-5 ਮੈਂਬਰ ਹਨ ਉਹਨਾਂ ਦੇ ਖਾਤੇ ਵਿੱਚੋਂ ਗੁਰਦੁਆਰੇ ਵਿਚ ਕੋਈ ਪੈਸਾ ਨਹੀਂ ਆਇਆ।ਉਹਨਾਂ ਨੂੰ ਮੁਫਤ ਵਿਚ ਮੈਂਬਰ ਬਣਨ ਦਾ ਹੱਕ ਕਿਸ ਨੇ ਦਿੱਤਾ ਹੈ।ਮੈਂਬਰਸ਼ਿਪ ਭਰਤੀ ਕਰ ਕੇ ਸਾਰੀ ਸੰਗਤਾਂ ਤੋਂ ਧਾਰਮਿਕ ਕਮੇਟੀ ਲਈ ਦਰਖਾਸਤਾਂ ਲਈਆਂ ਜਾਣ।ਸਾਰੀਆਂ ਦਰਖਾਸਤਾਂ ਦੀਆਂ ਪਰਚੀਆਂ ਸ੍ਰੀ ਗੁਰੁ ਗਰੰਥ ਸਾਹਿਬ ਸਨਮੁਖ ਪਾਈਆਂ ਜਾਣ।ਵਾਦ ਵਿਵਾਦ ਦਾ ਇਕ ਮੁੱਖ ਕਾਰਨ ਇਹ ਵੀ ਹੈ ਕਿ ਜੋ ਕਮੇਟੀ ਦਾ ਪ੍ਰਧਾਨ, ਆਗੂ ਬਣ ਜਾਂਦੇ ਹਨ ਉਹ ਪੰਜਾਬ ਵਿਚੋਂ ਜਥੇ ਮੰਗਵਾਉਂਦੇ ਹਨ ਪੰਜਾਬ ਤੇ ਕਨੇਡਾ ਵਿਚ ਉਹਨਾਂ ਤੇ ਚੌਧਰ ਕਰਦੇ ਹਨ।ਸੰਗਤਾਂ ਨੂੰ ਸ਼ੱਕ ਹੈ ਕਿ ਡੀਲਾਂ ਵੀ ਹੁੰਦੀਆਂ ਹਨ।ਇਸ ਰੀਤ ਨੂੰ ਤੋੜਿਆ ਜਾਵੇ ਕਿ ਧਾਰਮਿਕ ਕਮੇਟੀ, ਪ੍ਰਬੰਧਕ ਕਮੇਟੀ ਬਣਾਏਗੀ।ਪ੍ਰਬੰਧਕ ਕਮੇਟੀ ਅਗਲੇ ਸਾਲ ਧਾਰਮਿਕ ਕਮੇਟੀ ਬਣਾਏਗੀ।ਧਾਰਮਿਕ ਕਮੇਟੀ ਤੇ ਪ੍ਰਬੰਧਕ ਕਮੇਟੀ ਵਿਚ ਉਹ ਆਦਮੀ ਆਉਣ ਜੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ।

ਸਤਿਕਾਰ ਕਮੇਟੀ ਨੇ ਦੱਸਿਆ ਕਿ ਗੁਰਦਵਾਰਾ ਕਲਗੀਧਰ ਦਰਬਾਰ ਐਬਟਸਫੋਰਡ ਮਰਿਯਾਦਾ ਦਾ ਸ਼ਰੇਆਮ ਕਿਵੇਂ ਘਾਣ ਹੁੰਦਾ ਹੈ? ਸੰਗਤਾਂ ਮੌਕੇ ਦੇ ਪ੍ਰਬੰਧਕਾਂ ਨੂੰ ਜਾਣੂੰ ਕਰਾਉਂਦੀਆਂ ਰਹੀਆਂ ਤੇ ਦੋ ਵਾਰ ਲਿਖਤੀ ਤੌਰ ਤੇ ਵੀ ਦੇ ਚੁੱਕੀਆਂ ਹਨ।ਪਰੰਤੂ ਇਹਨਾਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ।ਅੱਜ ਤੋਂ ਤਕਰੀਬਨ 4-5 ਸਾਲ ਪਹਿਲਾਂ ਸ੍ਰੀ ਅਖੰਡਪਾਠ ਸਾਹਿਬ ਦਾ ਖੰਡਨ ਹੋਏ।ਇਹਨਾਂ ਨੇ ਸਾਨੂੰ ਵਿਸ਼ਵਾਸ ਦੁਆਇਆ ਕਿ ਅਸੀਂ ਪਸ਼ਤਾਵਾ ਵੀ ਕਰਾਂਗੇ।ਇਸ ਬਾਰੇ ਸਹਿਜਪਾਠ ਵੀ ਕਰਾਵਾਂਗੇ ਤੇ ਜਿਹਨਾਂ ਨੇ ਅਖੰਡਪਾਠ ਕਰਾਇਆ ਸੀ ਉਹਨਾਂ ਤੋਂ ਸੰਗਤਾਂ ਤੋਂ ਖੁੱਲੇ੍ਹਆਮ ਮਾਫੀ ਵੀ ਮੰਗਾਂਗੇ।ਪਰੰਤੂ ਹੋਇਆ ਕੁਝ ਨਹੀਂ।ਸਤਿਕਾਰ ਕਮੇਟੀ ਉਸ ਵੇਲੇ ਦੀਆਂ ਪ੍ਰਬੰਧਕ ਕਮੇਟੀ ਮੈਂਬਰਾਂ ਦੇ ਨਾਂ ਵੀ ਦੱਸ ਸਕਦੀ ਹੈ।ਇਹ ਵਾਰਦਾਤ ਗੁਰਦੁਆਰਾ ਸ੍ਰੀ ਕਲਗੀਧਰ ਦਰਬਾਰ ਸਾਹਿਬ ਦੀ ਹੈ।ਪੈਰ ਸਾਫ ਕਰਨ ਵਾਲੀਆਂ ਤੇ ਹੱਥ ਧੋਣ ਵਾਲੀਆਂ ਟੂਟੀਆਂ ਖਰਾਬ ਹਨ।ਇਹ ਟੂਟੀਆਂ ਅਜੀਤ ਸਿੰਘ ਪ੍ਰਧਾਨ ਅਤੇ ਸੈਕਟਰੀ ਬਾਜ ਸਿੰਘ ਵੇਲੇ ਦੀਆਂ ਖਰਾਬ ਹਨ।ਸੰਗਤਾਂ ਦੇ ਸਹਿਯੋਗ ਨਾਲ ਸਤਿਕਾਰ ਕਮੇਟੀ ਨੇ ਗੁਰੁੂ ਸਾਹਿਬ ਵਾਸਤੇ ਗੱਡੀ ਲਿਆ ਕੇ ਕਮੇਟੀ ਹਵਾਲੇ ਕੀਤੀ ਹੈ।ਉਸਦਾ ਤੇਲ (ਗੈਸ) ਅਸੀਂ ਲਾਲ ਲਾਈਨ ਤੇ ਵੇਖਿਆ।ਜੇ ਥੋੜੀ ਦੇਰ ਅਸੀਂ ਨਾ ਵੇਖਦੇ ਤਾਂ ਗੱਡੀ ਸੜਕ ਤੇ ਖੜ੍ਹ ਸਕਦੀ ਸੀ।ਪਰੰਤੂ ਕਮੇਟੀ ਤਾਂ ਚੌਧਰ ਲਈ ਵਕੀਲਾਂ ਨੂੰ ਲੱਖਾਂ ਡਾਲਰ ਦੇ ਰਹੀ ਹੈ ।।ਨਗਰ ਕੀਰਤਨ ਵਾਲੀ ਗੱਲ ਜੋ ਗੱਡੀ ਖਰਾਬ ਹੋਈ।ਦਾਸ ਦੀ ਡਿਊਟੀ ਪੰਜ ਨਿਸ਼ਾਨ ਸਾਹਿਬ ਤੇ ਸੀ।ਅਸੀਂ ਦਸ ਪੰਦਰਾਂ ਮਿੰਟ ਹੋਰ ਵੇਖ ਕੇ ਪ੍ਰਧਾਨ ਸਾਹਿਬ ਨੂੰ ਸੱਦਿਆ।ਉਹਨਾਂ ਨੂੰ ਬੇਨਤੀ ਕੀਤੀ ਕਿ ਗੁਰੂਘਰ ਦੀ ਵੈਨ ਜਿਸ ਵਿਚ ਗੁਰੂ ਸਾਹਿਬ ਸੰਗਤਾਂ ਦੇ ਘਰਾਂ ਵਿਚ ਜਾਂਦੇ ਹਨ, ਉਸਨੂੰ ਲੈ ਆਉ।ਪ੍ਰਧਾਨ ਤਕਰੀਬਨ ਅੱਧਾ ਘੰਟਾ ਉਥੇ ਤੇ ਇਧਰ ੳੇੁਧਰ ਫਿਰਦੇ ਰਹੇ।ਟੋਅ ਟਰੱਕ ਲਿਆ ਕੇ ਅੱਗੇ ਖੜਾ ਕਰ ਦਿੱਤਾ।ਉਹਨਾਂ ਨੇ 20-25 ਮਿੰਟ ਆਪਣੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ।ਬਰੇਕਾਂ ਫੇਲ ਹੋਣ ਤੋਂ ਤਕਰੀਬਨ ਘੰਟਾ ਸਵਾ ਘੰਟਾ ਮਗਰੋਂ ਪ੍ਰਬੰਧਕਾਂ ਨੇ ਪੰਜ ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ,ਖਾਲਿਸਤਾਨ ਤੇ ਕਨੇਡਾ ਦੇ ਨਿਸ਼ਾਨ ਵਾਲਿਆਂ ਨੂੰ ਗੱਡੀ ਕੋਲ ਸੱਦਿਆ।

ਜਦੋਂ ਅਸੀਂ ਗੱਡੀ ਕੋਲ ਗਏ ਤਾਂ ਜਲਦੀ ਜਲਦੀ ਇੱਕ ਸਿੰਘ ਨੇ ਗੁਰੂੁ ਸਾਹਿਬ ਜੀ ਨੂੰ ਆਪਣੇ ਸਿਰ ਤੇ ਸਜਾ ਲਿਆਂ।ਪ੍ਰਧਾਨ ਦਾ ਫਰਜ਼ ਨਹੀਂ ਬਣਦਾ ਸੀ ਕਿ ਪੰਜ ਪਿਆਰਿਆ ਤੋਂ ਅਗਿਆ ਲੈਂਦਾ।ਪੰਜ ਪਿਆਰਿਆ ਤੋਂ ਆਗਿਆ ਵੀ ਨਹੀਂ ਲਈ ਅਤੇ ਅਰਦਾਸ ਵੀ ਨਹੀਂ ਕੀਤੀ।ਜਿਵੇਂ ਆਪਾਂ ਗੁਰੁੂ ਸਾਹਿਬ ਗੁਰਦੁਆਰੇ ਦੇ ਇਕ ਕਮਰੇ ਤੋਂ ਗੁਰੂਘਰ ‘ਚ ਦੂਸਰੇ ਥਾਂ ਲਿਜਾਂਦੇ ਹਾਂ।ਨਾ ਕੋਈ ਮੰਜੀ ਸਾਹਿਬ ਨਾ ਕੋਈ ਪੀੜਾ ਸਾਹਿਬ ਸਗੋਂ ਗੁਰੂ ਸਾਹਿਬ ਤੇ ਰੁਮਾਲਾ ਵੀ ਨਹੀਂ ਦਿੱਤਾ।ਗੁਰੂ ਸਾਹਿਬ ਦੇ ਸਿੰਘਾਸਨ ਵਾਲੇ ਚਿੱਟੇ ਕੱਪੜੇ ਵੀ ਦਿਸਦੇ ਸਨ।ਸਾਡੇ ਕਹਿਣ ਤੇ ਵੀ ਵੱਡਾ ਰੁਮਾਲਾ ਨਹੀਂ ਦਿੱਤਾ ਗਿਆ।

ਪਿਛਲੀ ਵਾਰ ਵੀ ਗੱਡੀ ਪਟਾਕੇ ਮਾਰ ਗਈ ਸੀ ਤੇ ਗੱਡੀ ਵਾਸਤੇ ਡੇਢ ਲੱਖ ਦੇ ਕਰੀਬ ਮਾਇਆ ਵੀ ਇਕੱਠੀ ਹੋਈ ਸੀ ਉਹ ਕਿੱਥੇ ਹੈ? ਇਹ ਸਾਡਾ ਕਸੂਰ ਹੈ ਅਸੀਂ ਇਹਨਾਂ ਪਿਛਲੇ ਤੇ ਹੁਣ ਵਾਲੇ ਲੀਡਰਾਂ ਦੇ ਮੂੰਹ ਵੇਖ ਰਹੇ ਹਾਂ।ਜਦੋਂ ਗਰਮੀ 30-32 ਡਿਗਰੀ ਹੈ ਤਾਂ ਪ੍ਰਬੰਧਕਾਂ ਦਾ ਇਹ ਫਰਜ ਨਹੀਂ ਸੀ ਬਣਦਾ ਕਿ ਇਸਦਾ ਢੁਕਵਾਂ ਪ੍ਰਬੰਧ ਕੀਤਾ ਜਾਵੇ।ਕੀ ਪੰਜ ਪਿਆਰੇ ਤੇ ਅੱਗੇ ਹੋਰ ਸੇਵਾ ਵਾਲੇ ਨਵੀਆਂ ਚਪਲਾਂ ਚੰਗੀ ਤਰ੍ਹਾਂ ਧੋ ਸੁਆਰ ਕੇ ਨਹੀਂ ਪਾ ਸਕਦੇ ਸਨ।ਜੇ ਨਹੀਂ ਪਾ ਸਕਦੇ ਸਨ ਤਾਂ ਆਗੂਆਂ ਨੇ ਵੱਡੇ ਵੱਡੇ ਬੂਟ ਤੇ ਸੈਂਡਲ ਕਿਉਂ ਚਾੜੇ ਹੋਏ ਸਨ।ਕਿਹੜੀ ਕਿਹੜੀ ਗੱਲ ਕਰੀਏ ਇਥੇ ਤਾਂ ਸ਼ਰਾਬ ਦੇ ਠੇਕੇਦਾਰ ਗੁਰਦੁਆਰਾ ਸਾਹਿਬ ਦੇ ਆਗੂ ਵੇਖਣ ਨੂੰ ਆਮ ਮਿਲਦੇ ਹਨ।ਸਤਿਕਾਰ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਦੁਬਾਰਾ ਫਿਰ ਬੇਨਤੀ ਕਰਦੀ ਹੈ ਕਿ ਇਹਨਾਂ ਗੱਲਾਂ ਵੱਲ ਧਿਆਨ ਦਿਉ।ਜੇ ਕੋਈ ਗਲਤ ਲਿਖਿਆ ਗਿਆ ਹੋਵੇ ਤਾਂ ਮਾਫ ਕਰਨ।

ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਨਿਮਰ ਬੇਨਤੀ ਹੈ ਕਿ ਇਹ ਤੀਸਰਾ ਪੱਤਰ ਹੈ।ਇਸਦਾ ਜਵਾਬ ਸੰਗਤਾਂ ਤੇ ਸਤਿਕਾਰ ਕਮੇਟੀ (ਰਜਿ) ਨੂੰ ਸੱਤ ਦਿਨ (ਹਫਤੇ) ਦੇ ਅੰਦਰ ਅੰਦਰ ਦਿੱਤਾ ਜਾਵੇ।ਨਹੀਂ ਤਾਂ ਸੰਗਤਾਂ ਤੇ ਸਤਿਕਾਰਯੋਗ ਕਮੇਟੀ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ, ਸ਼ਾਂਤਮਈ ਪ੍ਰਦਰਸ਼ਨ, (ਮੀਡੀਏ) ਤੇ ਜਾਂ ਕੋਈ ਕਾਨੂੰਨੀ ਕਾਰਵਾਈ ਲਈ ਮਜਬੂਰ ਹੋਵੇਗੀ।ਉਸਦੀ ਜਿਮੇਵਾਰੀ ਪ੍ਰਧਾਨ, ਸੈਕਟਰੀ, ਖਜਾਨਚੀ, ਮੀਡੀਆ ਸਕੱਤਰ ਸਾਹਿਬਾਂ ਤੇ ਸਮੂਹ ਕਮੇਟੀ ਮੈਂਬਰਾਂ ਦੀ ਹੋਵੇਗੀ।ਕਾਨੂੰਨੀ ਕਾਰਵਾਈ ਲਈ ਖਰਚ ਗੁਰੂਘਰ ਦੀ ਗੋਲਕ ਵਿਚੋਂ ਨਹੀਂ ਕਰਨ ਦਿੱਤਾ ਜਾਵੇਗਾ।ਸਾਰੇ ਆਪਣੀਆਂ ਜੇਬਾਂ ਵਿਚੋਂ ਕਰਨਗੇ।

ਗੁਰੂੁ ਸਾਹਿਬ ਦੀ ਸਮੂਹ ਸੰਗਤਾਂ ਤੇ ਸ੍ਰੀ ਗੁਰੁੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ

ਐਬਟਸਫੋਰਡ ਬੀ ਸੀ ਕਨੇਡਾ

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp