ਬੁਢਲਾਡਾ,: ਪਿੰਡ ਖੁਡਾਲ ਕਲਾਂ ਦੇ 56 ਸਾਲਾ ਕਿਸਾਨ ਗੁਰਮੇਲ ਸਿੰਘ ਪੁੱਤਰ ਜੰਗ ਸਿੰਘ ਨੇ ਕਰਜ਼ੇ ਕਾਰਨ ਬੀਤੀ ਰਾਤ ਜ਼ਹਿਰੀਲੀ ਦਵਾਈ ਪੀ ਕੇ ਆਤਮ ਹਤਿਆ ਕਰ ਲਈ। ਢਾਈ ਏਕੜ ਜ਼ਮੀਨ ਵਾਲੇ ਇਸ ਕਿਸਾਨ ਦੇ ਤਿੰਨ ਧੀਆਂ ਅਤੇ ਇਕ ਬੇਟਾ ਹੈ। ਦੋ ਧੀਆਂ ਦੀ ਸ਼ਾਦੀ ਕਰਨ ਮਗਰੋਂ ਇਹ ਕਿਸਾਨ ਆਰਥਕ ਤੌਰ ‘ਤੇ ਕਮਜ਼ੋਰ ਹੋ ਗਿਆ ਸੀ। ਇਸੇ ਤਰ੍ਹਾਂ ਪਿੰਡ ਕਾਹਨਗੜ੍ਹ ਦੇ 37 ਸਾਲਾ ਕਿਸਾਨ ਸਤਪਾਲ ਸਿੰਘ ਪੁੰੱਤਰ ਝੰਡਾ ਸਿੰਘ ਨੇ ਵੀ ਬੀਤੀ ਰਾਤ ਕੋਈ ਜ਼ਹਿਰੀਲੀ ਚੀਜ਼ ਪੀ ਕੇ ਆਤਮ ਹਤਿਆ ਕਰ ਲਈ। ਇਕ ਏਕੜ ਵਾਲਾ ਇਹ ਕਿਸਾਨ ਵੀ ਆਰਥਕ ਤੰਗੀ ਕਾਰਨ ਪ੍ਰੇਸ਼ਾਨ ਸੀ। ਬਰੇਟਾ ਪੁਲਿਸ ਨੇ 174 ਦੀ ਕਾਰਵਾਈ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੇ।
ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ
ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ


