ਕਤਲ ਦੇ ਦੋਸ਼ੀ ਬਲਦੇਵ ਕਲਸੀ ਨੂੰ 11 ਸਾਲ ਜੇਲ ਦੀ ਸਜ਼ਾ ਦੀ ਅਪੀਲ

ਸਰੀ— ਆਪਣੀ ਪਤਨੀ ਦੇ ਕਤਲ ਦਾ ਦੋਸ਼ ਕਬੂਲ ਚੁੱਕੇ ਸਰੀ ਦੇ ਬਲਦੇਵ ਸਿੰਘ ਨੂੰ 11 ਸਾਲ ਲਈ ਜੇਲ ਭੇਜਣ ਦੀ ਸਰਕਾਰੀ ਵਕੀਲਾਂ ਨੇ ਅਪੀਲ ਕੀਤੀ ਹੈ। ਅਦਾਲਤ ਵਲੋਂ ਸਜ਼ਾ ਦਾ ਐਲਾਨ 8 ਮਾਰਚ ਨੂੰ ਕੀਤਾ ਜਾਣਾ ਹੈ ਤੇ ਵਕੀਲਾਂ ਦਾ ਦਾਅਵਾ ਹੈ ਕਿ ਜੁਲਾਈ 2014 ‘ਚ ਕੀਤੇ ਗਏ ਕਤਲ ਲਈ ਇਹ ਸਹੀ ਸਜ਼ਾ ਹੈ। ਦੱਸਣਯੋਗ ਹੈ ਕਿ ਜੁਲਾਈ 2014 ‘ਚ ਨਰਿੰਦਰ ਕੌਰ ਕਲਸੀ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਤੇ ਕਈ ਦਿਨ ਵੈਂਟੀਲੇਟਰ ‘ਤੇ ਰਹਿਣ ਪਿੱਛੋਂ ਉਸ ਦੀ ਮੌਤ ਹੋ ਗਈ ਸੀ। ਪੁਲਸ ਨੇ ਸ਼ੁਰੂਆਤ ‘ਚ ਇਸ ਨੂੰ ਘਰੇਲੂ ਹਿੰਸਾ ਦਾ ਮਾਮਲਾ ਕਰਾਰ ਦਿੱਤਾ ਸੀ। ਨਰਿੰਦਰ ਕੌਰ ਕਲਸੀ ਦੀ ਮੌਤ ਪਿੱਛੋਂ ਪੁਲਸ ਨੇ ਬਲਦੇਵ ਸਿੰਘ ਕਲਸੀ ਖਿਲਾਫ ਦੂਜੇ ਦਰਜੇ ਦੀ ਹੱਤਿਆ ਦਾ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ‘ਚ ਪੁਲਸ ਨੇ ਦੋ ਸਾਲਾਂ ਤੱਕ ਪੜਤਾਲ ਕਰਨ ਪਿੱਛੋਂ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਸਨ।
ਬ੍ਰਿਟਿਸ਼ ਕੋਲੰਬੀਆ ਪ੍ਰਾਸੀਕਿਊਸ਼ਨ ਸਰਵਿਸ ਦੇ ਕਮਿਊਨੀਕੇਸ਼ਨ ਕੌਂਸਲ ਡੈਨ ਮੈਕਲਾਫਲਿਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਨਿਊ ਵੈਸਟਮਿੰਸਟਰ ਵਿਖੇ ਬੀ.ਸੀ. ਸੁਪਰੀਮ ਕੋਰਟ ‘ਚ ਸੁਣਵਾਈ ਦੌਰਾਨ ਸਜ਼ਾ ਦੀ ਅਪੀਲ ਦਾਇਰ ਕੀਤੀ ਸੀ। ਪਿਛਲੇ ਸਾਲ ਨਵੰਬਰ ‘ਚ ਬਲਦੇਵ ਸਿੰਘ ਕਲਸੀ ਨੇ ਅਪਰਾਧ ਕਬੂਲ ਕਰਦਿਆਂ ਕਤਲ ਦੀ ਬਜਾਏ ਹਲਕੇ ਦੋਸ਼ਾਂ ਅਧੀਨ ਸਜ਼ਾ ਸੁਣਾਏ ਜਾਣ ਦੀ ਮੰਗ ਕੀਤੀ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.