ਦਰਸ਼ਨ ਬੌਂਦਲੀ, ਖਮਾਣੋਂ:

ਪਿੰਡ ਕਕਰਾਲਾ ਕਲਾਂ ਵਿਖੇ ਦੰਗਲ ਕਮੇਟੀ, ਗਰਾਮ ਪੰਚਾਇਤ, ਐੱਨਆਰਆਈਆਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਲੇਰ ਗੋਤ ਜਠੇਰੇ, ਬਾਬਾ ਹੱਲਾ ਜੀ ਅਤੇ ਦਾਦੀ ਸਤੀ ਦੀ ਯਾਦ ਨੂੰ ਸਮਰਪਿਤ ਸਵਰਗੀ ਸੁਰਜੀਤ ਸਿੰਘ ਕਾਕਾ ਦੀ ਨਿੱਘੀ ਯਾਦ ਵਿਚ 11ਵਾਂ ਵਿਸ਼ਾਲ ਕੁਸਤੀ ਦੰਗਲ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਸਰਪੰਚ ਦਲਜੀਤ ਸਿੰਘ, ਕਮਲਜੀਤ ਸਿੰਘ ਸਾਬਕਾ ਸਰਪੰਚ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿੱਚ ਝੰਡੀ ਦੀ ਕੁਸ਼ਤੀ ਜੱਸਾ ਉਟਾਲਾਂ ਅਤੇ ਅੰਕਿਤ ਪਟਿਆਲਾ ਦੇ ਦਰਮਿਆਨ ਹੋਈ। ਇਨ੍ਹਾਂ ਕੁਸ਼ਤੀ ਮੁਕਾਬਲਿਆਂ ਦੀ ਕੂਮੈਂਟਰੀ ਪ੍ਰਸਿੱਧ ਕੂਮੈਂਟਰ ਆਲਮ ਖੇੜੀ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ।

ਇਸ ਿਛੰਝ ਦੌਰਾਨ ਝੰਡੀ ਦੀਆਂ ਦੋ ਕੁਸ਼ਤੀਆਂ ਕਰਵਾਈਆਂ ਗਈਆਂ। ਪਹਿਲੀ ਝੰਡੀ ਦੀ ਕੁਸ਼ਤੀ ਵਿੱਚ ਜੱਸਾ ਉਟਾਲਾਂ ਅਤੇ ਅੰਕਿਤ ਪਟਿਆਲਾ ਦੇ ਵਿਚਕਾਰ ਹੋਈ, ਜਿਸ ਵਿੱਚ ਦੋਨਾਂ ਪਹਿਲਵਾਨਾਂ ਵਿੱਚ ਕਾਂਟੇ ਦੀ ਟੱਕਰ ਜੋ 20 ਮਿੰਟ ਚੱਲੀ, ਪ੍ਰਬੰਧਕਾਂ ਵੱਲੋਂ ਝੰਡੀ ਦੀ ਕੁਸ਼ਤੀ ਅੰਕਾਂ ਦੇ ਆਧਾਰ ‘ਤੇ ਕਰਵਾਈ ਗਈ। ਜਿਸ ਵਿੱਚ ਜੱਸਾ ਉਟਾਲਾਂ ਨੇ ਅੰਕਿਤ ਪਟਿਆਲਾ ਨੂੰ ਚਿੱਤ ਕਰਕੇ ਝੰਡੀ ਦੀ ਕੁਸ਼ਤੀ ਜਿੱਤੀ। ਦੂਜੀ ਝੰਡੀ ਦੀ ਕੁਸ਼ਤੀ ਗੁਰਸੇਵਕ ਮੁਸ਼ਕਾਬਾਦ ਅਤੇ ਅਜੇਪਾਲ ਖੰਨਾ ਦਰਮਿਆਨ ਬਰਾਬਰ ਰਹੀ। ਇਸ ਕੁਸ਼ਤੀ ਦੰਗਲ ਦੇ ਮੁੱਖ ਮਹਿਮਾਨ ਜਸਮੇਲ ਸਿੰਘ ਬੌਂਦਲੀ ਜ਼ਿਲ੍ਹਾ ਜਥੇਦਾਰ ਪੁਲਿਸ ਜ਼ਿਲ੍ਹਾ ਖੰਨਾ ਸੋ੍ਮਣੀ ਅਕਾਲੀ ਦਲ ਬਾਦਲ, ਅਮਰੀਕ ਸਿੰਘ ਹੇੜੀਆਂ ਸਰਕਲ, ਸੁਰਿੰਦਰ ਸਿੰਘ ਕਲੇਰ ਮੋਹਾਲੀ ਵਾਲੇ, ਤਰਲੋਚਨ ਸਿੰਘ ਮੋਹਾਲੀ, ਲਖਵੀਰ ਸਿੰਘ ਸਾਬਕਾ ਸਰਪੰਚ ਅਮਰਗੜ੍ਹ, ਸ਼ਾਤੀ ਲੁਧਿਆਣਾ, ਮੇਵਾ ਸਿੰਘ ਧਨੌਲਾ ਆੜ੍ਹਤੀ, ਪਰਮਿੰਦਰ ਤਿਵਾੜੀ ਬਲਾਕ ਪ੍ਰਧਾਨ ਕਾਂਗਰਸ ਪਾਰਟੀ, ਜਗਤਾਰ ਸਿੰਘ ਮੈਂਬਰ ਬਲਾਕ ਸੰਮਤੀ, ਸੋਨੂੰ ਕੋਟਾਲਾ ਪੀਏ ਪਰਮਜੀਤ ਸਿੰਘ ਿਢੱਲੋਂ, ਜਸਪਾਲ ਸਿੰਘ ਭਾਰਤੀ ਕਿਸਾਨ ਯੂਨੀਅਨ ਦੁਆਬਾ ਆਦਿ ਨੇ ਜੇਤੂ ਪਹਿਲਵਾਨਾਂ ਨੂੰ ਅਤੇ ਪੁੱਜੇ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

ਇਸ ਦੰਗਲ ਕਮੇਟੀ ਦੇ ਪ੍ਰਬੰਧਕ ਦਲਜੀਤ ਸਿੰਘ ਸਰਪੰਚ, ਕਮਲਜੀਤ ਸਿੰਘ ਸਾਬਕਾ ਸਰਪੰਚ, ਜਰਨੈਲ ਸਿੰਘ ਪੰਚ, ਜਗਦੇਵ ਸਿੰਘ ਸਾਬਕਾ ਪੰਚ, ਗੁਰਮੀਤ ਸਿੰਘ ਪ੍ਰਧਾਨ, ਸਵਰਨ ਸਿੰਘ ਪੰਚ, ਨਰਿੰਦਰ ਸਿੰਘ ਪੰਚ, ਰਘਵੀਰ ਸਿੰਘ ਪੰਚ, ਦਰਸ਼ਨ ਸਿੰਘ ਸਾਬਕਾ ਪੰਚ, ਜਸਪਾਲ ਸਿੰਘ, ਬਹਾਦਰ ਸਿੰਘ, ਸੁਖਵੀਰ ਸਿੰਘ, ਸਤਨਾਮ ਸਿੰਘ, ਡਾ. ਰਤਨ ਸਿੰਘ, ਦਲਵਿੰਦਰ ਸਿੰਘ ਆਦਿ ਵੱਲੋਂ ਸਮੁੱਚਾ ਯੋਗਦਾਨ ਪਾਇਆ।