ਐਬਟਸਫੋਰਡ:-(ਪੰਜਾਬ ਗਾਰਡੀਅਨ ਬਿਓਰੋ) ਪੰਜਾਬ ਦੇ ਸੁਪ੍ਰਸਿੱਧ ਪੰਜਾਬੀ ਲੋਕ ਗਾਇਕ ਮੁਹੰਮਦ ਸਿਦੀਕ ਅਤੇ ਬੀਬਾ ਸੁਖਜੀਤ ਕੌਰ ਵੱਲੋਂ ਵਿਅੰਗਕਾਰ ਵਜੋਂ ਜਾਣੇ ਜਾਂਦੇ ਲੇਖਕ ਬਰਾੜ ਭਗਤਾ ਭਾਈ ਕਾ ਦੀ ਪੁਸਤਕ Ḕਸੱਥ ਵਾਰਤਾḔ ਏਥੋਂ ਦੇ ਐਸ ਡੀ ਫ਼ਰਨੀਚਰ ਸਟੋਰ ਵੱਲੋਂ ਕੀਤੇ ਪ੍ਰਬੰਧ ਅਨੁਸਾਰ ਲੋਕਾਂ ਦੀ ਹਾਜ਼ਰੀ ‘ਚ ਗੋਸਟੀ ਕੀਤੀ ਗਈ। ਪੁਸਤਕ ਬਾਰੇ ਮੁਹੰਮਦ ਸਿਦੀਕ ਨੇ ਬੋਲਦਿਆਂ ਕਿਹਾ ਕਿ Ḕਚੰਦ ਮਿੰਟਾਂ ਵਿੱਚ ਜਿੰਨੀ ਕੁ ਪੁਸਤਕ ‘ਤੇ ਮੈਂ ਨਿਗ੍ਹਾ ਮਾਰੀ ਹੈ, ਮੈਨੂੰ ਇਸ ਵਿਚਲੇ ਵਾਰਤਿਕ ਰੂਪੀ ਵਿਅੰਗਾਂ ਤੋਂ ਮੇਰੇ ਆਪਣੇ ਸਮੇਂ ਦਾ ਪੁਰਾਤਨ ਸਮਾਂ ਯਾਦ ਆ ਗਿਆ ਕਿ ਪਿੰਡਾਂ ਵਿੱਚ ਇਸੇ ਤਰਾਂ ਹੀ ਲੋਕਾਂ ਦੀ ਰਹਿਣ ਬਹਿਣੀ, ਬੋਲਣੀ ਅਤੇ ਸੱਥ ਵਿਚਲੀ ਨੋਕਾ ਟੋਕੀ ਆਮ ਵਾਂਗ ਹੁੰਦੀ ਸੀḔ। ਉਨ੍ਹਾਂ ਭਗਤਾ ਭਾਈ ਕਾ ਨੂੰ ਪੁਸਤਕ ਪ੍ਰਤੀ ਵਧਾਈ ਦਿੱਤੀ ਅਤੇ ਵਿਰਸੇ ਨੂੰ ਸਾਂਭਣ ਦੇ ਯਤਨਾਂ ‘ਚ ਰੁੱਝੇ ਵਿਅੰਗਕਾਰ ਲੇਖਕ ਦਾ ਹੌਂਸਲਾ ਅਫ਼ਜਾਈ ਕੀਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸਰਪੰਚ ਕੁਲਦੀਪ ਸਿੰਘ ਬਰਾੜ, ਸੁਖਦੇਵ ਸਿੰਘ ਸੇਖੋਂ, ਪਰਮ ਜੱਜ, ਸਤਨਾਮ ਸਿੰਘ ਮਾਨ, ਸੁਖਜਿੰਦਰ ਢਿੱਲੋਂ ਅਤੇ ਪਰਵਿੰਦਰ ਸਿੰਘ ਮਿੰਟੂ ਬਿਲਿੰਗ ਹਾਜ਼ਰ ਸਨ।
ਸਰੀ ਵਾਸੀਆਂ ਨੂੰ ਪਟੀਸ਼ਨ ‘ਤੇ ਦਸਤਖ਼ਤ ਕਰਨ ਲਈ ਅਪੀਲ
ਸੂਬਾ ਸਰਕਾਰ ਨੂੰ ਦੱਸੋ ਕਿ ਦੱਖਣੀ ਏਸ਼ੀਆਈ ਕਨੇਡੀਅਨਜ਼ ਦੇ ਹੈਰੀਟੇਜ ਮਿਊਜ਼ੀਅਮ ਲਈ ਸਰੀ ਸਭ ਤੋਂ ਸਹੀ ਚੋਣ ਹੈ ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੂੰ ਇਹ ਐਲਾਨ ਕਰਦੇ ਹੋਏ