Skip to content
Thursday, October 29, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਜੱਸੀ ਦੀ ਮਾਂ ਅਤੇ ਮਾਮੇ ਦੀ ਹਵਾਲਗੀ ‘ਤੇ ਲੱਗੀ ਰੋਕ

By Admin Published 2 min read

ਕੈਨੇਡੀਅਨ ਸੁਪਰੀਮ ਕੋਰਟ ਨੇ ਐਨ ਮੌਕੇ ‘ਤੇ ਜਹਾਜ਼ ਤੋਂ ਉਤਰਵਾਇਆ

ਚੰਡੀਗੜ੍ਹ:-ਜੱਸੀ ਕਤਲ ਕੇਸ ‘ਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਕੈਨੇਡਾ ਦੀ ਸੁਪਰੀਮ ਕੋਰਟ ਨੇ ਦੋ ਮੁੱਖ ਮੁਲਜ਼ਮਾਂ ਜੱਸੀ ਦੀ ਮਾਂ ਮਲਕੀਤ ਕੌਰ ਅਤੇ ਮਾਮੇ ਸੁਰਜੀਤ ਸਿੰਘ ਬਦੇਸ਼ਾ ਨੂੰ ਪੰਜਾਬ ਪੁਲੀਸ ਨਾਲ ਭਾਰਤ ਭੇਜਣ ਤੋਂ ਰੋਕ ਦਿੱਤਾ। ਜਿਵੇਂ ਹੀ ਜਹਾਜ਼ ਦੋਹਾਂ ਨੂੰ ਲੈ ਕੇ ਭਾਰਤ ਲਈ ਉੱਡਣ ਲੱਗਿਆ ਤਾਂ ਕੈਨੇਡਾ ਦੀ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਹਵਾਲਗੀ ‘ਤੇ ਰੋਕ ਲਾ ਦਿੱਤੀ। ਸੁਪਰੀਮ ਕੋਰਟ ਨੇ ਐਲਾਨ ਕੀਤਾ ਕਿ ਉਹ ਹਵਾਲਗੀ ਮਾਮਲੇ ਦੀ ਨਜ਼ਰਸਾਨੀ ਕਰੇਗਾ ਕਿਉਂਕਿ ਭਾਰਤ ‘ਚ ਕੁਝ ਫੇਸਬੁੱਕ ਪੋਸਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਦੋਵੇਂ ਮੁਲਜ਼ਮਾਂ ਨੂੰ ਛੇਤੀ ਸਜ਼ਾ ਸੁਣਾ ਦਿੱਤੀ ਜਾਵੇਗੀ।ਉਂਜ ਹਵਾਲਗੀ ਸੰਧੀ ਤਹਿਤ ਭਾਰਤ ਸਰਕਾਰ ਨਿਰਪੱਖ ਮੁਕੱਦਮੇ ਦਾ ਭਰੋਸਾ ਦਿੰਦੀ ਹੈ ਪਰ ਫੇਸਬੁੱਕ ਪੋਸਟਾਂ ‘ਚ ਦਾਅਵਾ ਇਸ ਦੇ ਉਲਟ ਕੀਤਾ ਜਾ ਰਿਹਾ ਹੈ। ਪੰਜਾਬ ਪੁਲੀਸ ਅਧਿਕਾਰੀਆਂ ਨੇ ਇਥੇ ਕਿਹਾ,”ਕੈਨੇਡੀਅਨ ਅਧਿਕਾਰੀਆਂ ਨੇ ਦੋਵੇਂ ਮੁਲਜ਼ਮਾਂ ਅਤੇ ਪੰਜਾਬ ਪੁਲੀਸ ਦੀ ਟੀਮ ਨੂੰ ਆਖਰੀ ਪਲਾਂ ‘ਚ ਜਹਾਜ਼ ਤੋਂ ਉਤਾਰ ਲਿਆ। ਉਨ੍ਹਾਂ ਕੈਨੇਡਾ ਸਰਕਾਰ ਦੀ ਇਜਾਜ਼ਤ ਮਗਰੋਂ ਹੀ ਜਹਾਜ਼ ਫੜਿਆ ਸੀ।” ਉਨ੍ਹਾਂ ਨੂੰ ਅਦਾਲਤ ਦੇ ਨਵੇਂ ਹੁਕਮਾਂ ਅਤੇ ਫੇਸਬੁੱਕ ਪੋਸਟਾਂ ਸਬੰਧੀ ਅਧੂਰੇ ਵੇਰਵੇ ਹਾਸਲ ਹੋਏ ਹਨ। ਪੁਲੀਸ ਅਧਿਕਾਰੀਆਂ ਨੇ ਕਿਹਾ,”ਅਸੀਂ ਮਲਕੀਤ ਕੌਰ ਅਤੇ ਸੁਰਜੀਤ ਸਿੰਘ ਬਦੇਸ਼ਾ ਨੂੰ ਕੱਲ ਹਿਰਾਸਤ ‘ਚ ਲੈ ਲਿਆ ਸੀ। ਅਸੀਂ ਆਪਣੀ ਟੀਮ ਅਤੇ ਕੈਨੇਡੀਅਨ ਪੁਲੀਸ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਦੋਵੇਂ ਮੁਲਕਾਂ ਵਿਚਕਾਰ ਸਮੇਂ ਦਾ ਫਰਕ ਹੋਣ ਕਰਕੇ ਸੰਪਰਕ ਬਣਾਉਣ ‘ਚ ਦੇਰੀ ਹੋ ਰਹੀ ਹੈ।” ਜੇਕਰ ਸਭ ਕੁਝ ਠੀਕ ਰਹਿੰਦਾ ਤਾਂ ਪੰਜਾਬ ਪੁਲੀਸ ਦੀ ਟੀਮ ਨੇ ਨਵੀਂ ਦਿੱਲੀ ਪਹੁੰਚ ਜਾਣਾ ਸੀ ਅਤੇ ਦੋਹਾਂ ਨੂੰ ਸ਼ੁੱਕਰਵਾਰ ਨੂੰ ਸੰਗਰੂਰ ਦੇ ਜੱਜ ਮੂਹਰੇ ਪੇਸ਼ ਕਰਨਾ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp