Skip to content
Thursday, October 29, 2026 5°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਦਿੱਲੀ ਕਮੇਟੀ ਵਲੋਂ ‘ਨਸ਼ਾ ਮੁਕਤੀ ਮੁਹਿੰਮ’ ਦਾ ਨਾਂ ਗੁਰਪ੍ਰੀਤ ਸਿੰਘ ਦੇ ਨਾਮ ‘ਤੇ ਰੱਖਣ ਦੀ ਮੰਗ

By Admin Published 2 min read

ਨਵੀਂ ਦਿੱਲੀ: ਜਨਤਕ ਥਾਂ ‘ਤੇ ਸਿਗਰੇਟਨੋਸ਼ੀ ਦਾ ਵਿਰੋਧ ਕਰਨ ਕਰਕੇ ਮਾਰੇ ਗਏ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਦੇ ਨਾਂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਸ਼ਾਂ ਮੁਕਤੀ ਮੁਹਿੰਮ ਦਾ ਨਾਂ ਰੱਖਣ ਦੀ ਦਿੱਲੀ ਸਰਕਾਰ ਪਾਸੋਂ ਮੰਗ ਕੀਤੀ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਜਿਸ ਤਰੀਕੇ ਨਾਲ ਨਸ਼ੇ ਵਿਚ ਧੁੱਤ ਪੇਸ਼ੇ ਤੋਂ ਵਕੀਲ ਰੋਹਿਤ ਮੋਹਿੰਤਾ ਨੇ ਜਾਣਬੁੱਝ ਕੇ ਮ੍ਰਿਤਕ ਗੁਰਪ੍ਰੀਤ ਸਿੰਘ ਅਤੇ ਉਸਦੇ ਸਾਥੀ ਮਨਿੰਦਰ ਸਿੰਘ ਦੀ ਮੋਟਰ ਸਾਈਕਲ ਨੂੰ ਆਪਣੀ ਤੇਜ਼ ਰਫ਼ਤਾਰ ਕਾਰ ਨਾਲ ਰੌਂਦਿਆ ਸੀ, ਉਹ ਸਿੱਧਾ ਜਾਣਬੁੱਝ ਕੇ ਕੀਤਾ ਗਿਆ ਕਤਲ ਹੈ। ਪਰ ਦਿੱਲੀ ਪੁਲਿਸ ਨੇ ਦੋਸ਼ੀ ਦੇ ਪ੍ਰਭਾਵ ‘ਚ ਆਕੇ ਇਸ ਘਟਨਾ ਨੂੰ ਰੋਡਰੇਜ਼ ਦਾ ਨਾਂ ਦੇ ਕੇ ਕਾਰ ਚਲਾਉਣ ‘ਚ ਲਾਪਰਵਾਹੀ ਵਰਤਣ ਵਿਚ ਲਗਾਈਆਂ ਜਾਂਦੀ ਮਾਮੂਲੀ ਧਾਰਾਵਾਂ ਦੇ ਤਹਿਤ ਦੋਸ਼ੀ ਨੂੰ ਨਾਮਜ਼ਦ ਕਰਕੇ ਥਾਣੇ ਤੋਂ ਹੀ ਜ਼ਮਾਨਤ ਦੇ ਦਿੱਤੀ ਸੀ। ਜਦਕਿ ਇਹ ਮਾਮਲਾ ਸਿੱਧੇ ਤੌਰ ‘ਤੇ ਸਮਾਜਿਕ ਬੁਰਾਈ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਨੌਜਵਾਨ ਦੇ ਕਤਲ ਦਾ ਸੀ।ਸਿੱਖ ਜਥੇਬੰਦੀਆਂ ਵਲੋਂ ਪਾਏ ਗਏ ਦਬਾਅ ਤੋਂ ਬਾਅਦ ਕਲ੍ਹ ਰਾਤ ਨੂੰ ਪੁਲਿਸ ਨੇ ਥਾਣਾ ਸਫਦਰਜੰਗ ‘ਚ ਦੋਸ਼ੀ ਦੇ ਖਿਲਾਫ਼ ਕਤਲ ਕਰਨ ਦੀ ਧਾਰਾ 302 ਅਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਤਹਿਤ ਧਾਰਾ 295-ਏ ‘ਚ ਨਵੀਂ ਐਫ.ਆਈ.ਆਰ. ਦਰਜ ਕੀਤੀ ਹੈ।ਜ਼ਿਕਰਯੋਗ ਹੈ ਕਿ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਭਾਜਪਾ ਦੇ ਵਿਧਾਇਕ ਵੀ ਹਨ ਅਤੇ ਦਿੱਲੀ ਪੁਲਿਸ ਕੇਂਦਰ ਸਰਕਾਰ ਦੇ ਹੁਕਮਾਂ ‘ਤੇ ਕੰਮ ਕਰਦੀ ਹੈ। ਦੂਜੇ ਪਾਸੇ ਪਿਛਲੇ 10 ਸਾਲ ਮਨਜੀਤ ਸਿੰਘ ਜੀ.ਕੇ. ਦੀ ਪਾਰਟੀ ਬਾਦਲ ਦਲ ਪੰਜਾਬ ਦੀ ਸੱਤਾ ‘ਚ ਰਹੀ ਹੈ ਪਰ ਇਸ ਦੌਰਾਨ ਇਨ੍ਹਾਂ ਪੰਜਾਬ ਵਿਚੋਂ ਤੰਬਾਕੂਨੋਸ਼ੀ ਨੂੰ ਬੰਦ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਸਗੋਂ ਤੰਬਾਕੂ ਕੰਪਨੀਆਂ ਨੂੰ ਪੰਜਾਬ ਵਿਚ ਵਧਣ ਫੁੱਲਣ ਦਾ ਮੌਕਾ ਦਿੱਤਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp