ਇੰਡੀਆ ਵਿੱਚ ਮਦਰ ਟੈਰੇਸਾ ਦੇ ਸੈਂਟਰਾਂ ਵਿੱਚ ‘ਬੇਬੀ ਵਪਾਰ’ ਦੀ ਜਾਂਚ ਸ਼ੁਰੂ

ਕਲਕੱਤਾ: ਮਦਰ ਟੈਰੇਸਾ ਦੀ ਚੈਰਿਟੀ ਅਣਵਿਆਹੀਆਂ ਗਰਭਵਤੀ ਔਰਤਾਂ ਦੇ ਬੱਚੇ ਲੈ ਕੇ ਅਗਾਹ ਲੋੜ ਵੰਦ ਪ੍ਰੀਵਾਰ ਨੂੰ ਵੇਚ ਰਹੀ ਹੈ ।ਭਾਰਤ ਸਰਕਾਰ ਨੇ ਮਦਰ ਟੇਰੇਸਾ ਦੇ ਮਿਸ਼ਨਰੀ ਆਫ਼ ਚੈਰੀਟੀ ਦੀ ਜਾਂਚ ਕਰਨ ਲਈ ਕਿਹਾ ਕਿ ਕੀ ਇਹ ਸੱਚਮੁਚ ਹੋ ਰਿਹਾ ਹੈ?ਸਰਕਾਰ ਨੇ ਅਧਿਕਾਰੀਆਂ ਨੂੰ ਭਾਰਤ ਭਰ ਦੇ ਚੈਰਿਟੀ ਕੇਂਦਰਾਂ ਦਾ ਮੁਆਇਨਾ ਕਰਨ ਲਈ ਕਿਹਾ ਹੈ।ਇਹ ਹੁਕਮ ਉਦੋਂ ਤੋਂ ਬਾਅਦ ਆਇਆ ਜਦੋਂ ਇੱਕ ਈਸਾਈ ਨਨ ਨੂੰ ਪੂਰਬੀ ਰਾਜ ਝਾਰਖੰਡ ਵਿਚ ਇੱਕ ਬੱਚੇ ਨੂੰ ਕਥਿਤ ਤੌਰ ‘ਤੇ ਵੇਚਣ ਲਈ ਇਸ ਮਹੀਨੇ ਦੇ ਸ਼ੁਰੂ ਵਿਚ ਗ੍ਰਿਫਤਾਰ ਕੀਤਾ ਗਿਆ ਸੀ।
ਦੂਸਰੇ ਪਾਸੇ ਚੈਰਿਟੀ ਨੇ ਵੀ ਖ਼ਬਰ ਨੂੰ *ਹੈਰਾਨਕੁਨ* ਕਿਹਾ ਅਤੇ ਕਿਹਾ ਕਿ ਇਹ ਅਸੀਂ ਆਪਣੇਂ ਤੌਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚੇਤੇ ਰਹੇ ਗੈਰਕਾਨੂੰਨੀ ਢੰਗ ਨਾਲ ਗੋਦ ਲੈਣ ਲਈ ਭਾਰਤ ਦਾ ਇੱਕ ਸੰਭਾਵੀ ਬਾਜ਼ਾਰ ਹੈ, ਖਾਸਕਰ ਜਦੋਂ ਗੋਦ ਲੈਣ ਦੇ ਨਿਯਮਾਂ ਨੂੰ 2015 ਵਿੱਚ ਸਖ਼ਤ ਕੀਤਾ ਗਿਆ ਸੀ।ਭਾਰਤ ਦੀ ਮਹਿਲਾ ਅਤੇ ਬਾਲ ਭਲਾਈ ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ ਦੇਸ਼ ਭਰ ਵਿਚ ਮਦਰ ਟੈਰੇਸਾ ਚੈਰਿਟੀ ਮਿਸ਼ਨਰੀਆਂ ਦੁਆਰਾ ਚਲਾਏ ਜਾਂਦੇ ਚਾਈਲਡਕੇਅਰ ਹੋਮਜ਼ ਦਾ ਮੁਆਇਨਾ ਕਰਨ ਲਈਹੁਕਮ ਦਿੱਤੇ ਗਏ ਹਨ।ਪੁਲਸ ਨੇ 5 ਜੁਲਾਈ ਨੂੰ ਝਾਰਖੰਡ ਦੇ ਬਾਲ ਵੈਲਫੇਅਰ ਕਮੇਟੀ ਦੁਆਰਾ ਸ਼ਿਕਾਇਤ ਦਰਜ ਕਰਵਾਏ ਜਾਣ ਤੋਂ ਬਾਅਦ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਸ਼ਿਕਾਇਤ ਸੀ ਕਿ ਇੱਕ ਅਣਵਿਹਾਈ ਗਰਭਵਤੀ ਮਹਿਲਾਵਾਂ ਦੇ ਸੈਂਟਰ ਤੋਂ ਬੱਚਾ ਲਾਪਤਾ ਹੈ।ਪੁਲਿਸ ਅਨੁਸਾਰ ਬੱਚੀ ਨੂੰ ਕਥਿਤ ਤੌਰ ‘ਤੇ ਇਕ ਜੋੜੇ ਨੂੰ ਵੇਚ ਦਿੱਤਾ ਗਿਆ ਸੀ ਜੋ ਵਿਸ਼ਵਾਸ ਕਰਦੇ ਸਨ ਕਿ ਉਹ ਬੱਚੇ ਦੀ ਮਾਂ ਦੇ ਹਸਪਤਾਲ ਦੇ ਖਰਚੇ ਲਈ ਪੈਸੇ ਦੇ ਰਹੇ ਸਨ।ਚੈਰਿਟੀ ਨੇ ਕਿਹਾ ਕਿ ਇਹ ਘਟਨਾ *ਸਾਡੇ ਨੈਤਿਕ ਵਿਸ਼ਵਾਸ ਦੇ ਵਿਰੁੱਧ* ਹੈ।ਮਿਸ਼ਨਰੀਜ਼ ਆਫ ਚੈਰਿਟੀ ਦੇ ਸੁਨੀਤਾ ਕੁਮਾਰ ਨੇ ਬੀਬੀਸੀ ਨੂੰ ਦੱਸਿਆ ਕਿ *ਅਸੀਂ ਸਾਰੇ ਜਰੂਰੀ ਸਾਵਧਾਨੀਆਂਂ ਸ਼ਖਤੀ ਨਾਲ ਲਾਗੂ ਕਰਦੇ ਹਾਂ ਅਜਿਹਾ ਕਦੇ ਨਹੀਂ ਵਾਪਰਿਆ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ

ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ

ਸਰੀ ਦੇ 19ਵੇਂ ਫਿਊਜ਼ਨ ਫ਼ੈਸਟੀਵਲ ਵਿੱਚ ਵਿਭਿੰਨ ਸੱਭਿਆਚਾਰਾਂ ਨੇ ਲਾਈ ਰੌਣਕ: 80,000 ਤੋਂ ਵੱਧ ਲੋਕਾਂ ਨੇ ਕੀਤੀ ਸ਼ਮੂਲੀਅਤ

ਕੁਲਵਿੰਦਰ ਬਿੱਲਾ ਅਤੇ 54•40 ਸਮੇਤ ਕਈ ਕਲਾਕਾਰਾਂ ਨੇ ਲੁੱਟਿਆ ਮੇਲਾ ਸਰੀ, ਬੀ.ਸੀ. – ਕੋਸਟ ਕੈਪੀਟਲ (Coast Capital) ਦੁਆਰਾ ਪੇਸ਼ ਕੀਤੇ ਗਏ ਸਰੀ ਦੇ ਫਿਊਜ਼ਨ ਫ਼ੈਸਟੀਵਲ ( Surrey Fusion Festival) ਵਿੱਚ

ਸਰੀ ਸੌਕਰ ਫੈਨ ਜ਼ੋਨਜ਼ ਵਿੱਚ ਫੀਫਾ ਵਿਸ਼ਵ ਕੱਪ 2026™ ਦੌਰਾਨ 175,000 ਤੋਂ ਵੱਧ ਪ੍ਰਸ਼ੰਸਕਾਂ ਨੇ ਕੀਤੀ ਸ਼ਮੂਲੀਅਤ

ਸਰੀ, ਬੀ.ਸੀ. – ਇਨ੍ਹਾਂ ਗਰਮੀਆਂ ਵਿੱਚ ਸਿਟੀ ਆਫ਼ ਸਰੀ ਵੱਲੋਂ ਆਯੋਜਿਤ ਫੀਫਾ ਵਿਸ਼ਵ ਕੱਪ 2026™ ਸੌਕਰ ਫੈਨ ਜ਼ੋਨਾਂ ਵਿੱਚ 175,000ਤੋਂ ਵੱਧ ਪ੍ਰਸ਼ੰਸਕ ਸਰੀ ਭਰ ਵਿੱਚ ਇਕੱਠੇ ਹੋਏ। ਛੇ ਹਫ਼ਤਿਆਂ ਅਤੇ ਚਾਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.