ਨਵੀਂ ਦਿੱਲੀ— ਅਮਰੀਕਾ ‘ਚ ਰਹਿਣ ਵਾਲੇ ਭਾਰਤੀ ਸਟਾਰ ਗੋਲਫਰ ਅਰਜੁਨ ਅਟਵਾਲ 9 ਤੋਂ 12 ਮਾਰਚ ਤਕ ਡੀ. ਐੱਲ.ਐੱਫ. ਗੋਲਫ ਕੋਰਸ ‘ਚ ਹੋਣ ਵਾਲੇ ਅਹਿਮ ਇੰਡੀਅਨ ਓਪਨ ਟੂਰਨਾਮੈਂਟ ‘ਚ ਖੇਡਣਗੇ ਤਾਂ ਉਸ ਦਾ ਟੀਚਾ ਇਹ ਖਿਤਾਬ ਜਿੱਤਣਾ ਹੋਵੇਗਾ। ਇਸ ਟੂਰਨਾਮੈਂਟ ਦਾ 2009 ਤੋਂ ਬਾਅਦ ਇਹ ਦੂਜੀ ਵਾਰ ਅਯੋਜਿਤ ਹੋ ਰਿਹਾ ਹੈ ਅਤੇ ਇਸ ‘ਚ 17.5 ਲੱਖ ਡਾਲਰ ਦੀ ਇਨਾਮੀ ਰਾਸ਼ੀ ਦਾਅ ‘ਚ ਲੱਗੀ ਹੈ। ਅਟਵਾਲ ਨੇ 1999 ‘ਚ ਵਿਲਸ ਇੰਡੀਅਨ ਓਪਨ (ਏਸ਼ੀਆ) ਦਾ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਅਟਵਾਲ ਦਾ ਸ਼ਾਨਦਾਰ ਪ੍ਰਦਸ਼ਨ ਜਾਰੀ ਰਿਹਾ ਅਤੇ 2003 ‘ਚ ਉਹ ਏਸ਼ੀਆ ਦੇ ਨੰਬਰ ਇਕ ਗੋਲਫਰ ਬਣੇ ਸਨ। ਇਸ ਜਿੱਤ ਨਾਲ ਹੀ ਅਟਵਾਲ ਨੇ 10 ਲੱਖ ਡਾਲਰ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ ਅਤੇ ਭਾਰਤ ਦੇ ਪਹਿਲੇ ਅਜਿਹੇ ਗੋਲਫਰ ਬਣੇ ਸਨ, ਜਿਨ੍ਹਾ ਨੇ ਯੂਰਪੀਅਨ ਅਤੇ ਪੀ. ਜੀ. ਏ. ਟੂਰ ਦਾ ਖਿਤਾਬ ਜਿੱਤੀਆ ਸੀ। ਅਗਲੇ ਮਹੀਨੇ 44 ਸਾਲ ਦੇ ਹੋਣ ਜਾ ਰਹੇ ਆਟਵਾਲ ਦਾ ਮੰਨਣਾ ਹੈ ਕਿ ਉਹ ਹੁਣ ਵੀ ਵਧੀਆ ਪ੍ਰਦਰਸ਼ਨ ਕਰਨ ‘ਚ ਸਮਰਥ ਹਨ ਅਤੇ ਉਸ ਦਾ ਪੂਰਾ ਧਿਆਨ ਇੰਡੀਅਨ ਓਪਨ ਦਾ ਖਿਤਾਬ ਜਿੱਤਣ ‘ਤੇ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਡਾ ਪ੍ਰਸਿੱਧ ਨੈਸ਼ਨਲ ਓਪਨ ਟੂਰਨਾਮੈਂਟ ਹੈ ਅਤੇ ਆਪਣੇ ਘਰੇਲੂ ਪ੍ਰਸ਼ੰਸਕਾਂ ‘ਚ ਖੇਡਣੇ ‘ਚ ਨਿਸਚਿਤ ਰੂਪ ਤੋ ਆਪ ਜ਼ਿਆਦਾ ਸਹਿਜ਼ ਅਨੁਭਵ ਰੱਖਦੇ ਹਨ। ਮੈਂ ਇਸ ਟੂਰਨਾਮੈਂਟ ‘ਚ ਵਧੀਆ ਪ੍ਰਦਰਸ਼ਨ ਕਰਨ ਲਈ ਪੂਰੀ ਤਰ੍ਹਾ ਤਿਆਰ ਹਾਂ। ਸਾਲ 1999 ‘ਚ ਇੰਡੀਅਨ ਓਪਨ ਖਿਤਬ ਜਿੱਤਣ ਦੇ ਬਾਰੇ ‘ਚ ਉਨ੍ਹਾਂ ਨੇ ਕਿਹਾ ਕਿ ਨਿਸ਼ਚਿਤ ਰੂਪ ਨਾਲ ਇਹ ਜਿੱਤ ਉਨ੍ਹਾ ਦੇ ਜੀਵਨ ਦੇ ਲਈ ਅਹਿਮ ਰਹੀ। ਇਹ ਮੇਰਾ ਗੁਹਨਗਰ ਰਾਇਲ ਕੋਲਕਾਤਾ ਗੋਲਫ ਕਲਬ ‘ਤੇ ਅਯੋਜਿਤ ਹੋਇਆ ਸੀ। ਆਪਣੇ ਘਰੇਲੂ ਪ੍ਰਸ਼ੰਸਕਾਂ ਦੇ ਵਿਚ ਇਹ ਖਿਤਾਬ ਜਿੱਤਣ ਬਹੁਤ ਰੋਮਾਂਚਕ ਸੀ। ਇਸ ਨੇ ਮੈਨੂੰ ਬਹੁਤ ਆਤਮਵਿਸ਼ਵਾਸ ਦਿੱਤਾ। ਅਟਵਾਲ ਹਾਲ ‘ਚ ਕਈ ਸਾਲ ਸੱਟਾਂ ਕਾਰਨ ਬਹੁਤ ਪ੍ਰਸ਼ਾਨ ਸਨ।
ਜੌਨ ਸੀਨਾ ਨਹੀਂ ਇਹ ਹੈ WWE ਦਾ ਸਭ ਤੋਂ ਮਹਿੰਗਾ ਰੈਸਲਰ, ਜਾਣੋ ਕਿੰਨੀ ਹੈ ਕਮਾਈ
ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੇ ਸੁਪਰਸਟਾਰ ਰੈਸਲਰ ਪੂਰੀ ਦੁਨੀਆ ‘ਚ ਪ੍ਰਸਿੱਧ ਹਨ। ਉਨ੍ਹਾਂ ਦੀ ਪ੍ਰਸਿੱਧੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਉਹ ਹਰ ਵਰਗ ਦੇ