ਆਰ ਐੱਸ ਐੱਸ ਦੇ ਸਮਾਗਮ ‘ਚ ਸ਼ਿਰਕਤ ਕਰਨ ਵਾਲਾ ਹਰ ਭੇਖੀ ਸਿੱਖ ਹੋਵੇਗਾ ਕੌਮ ਦਾ ਗੱਦਾਰ : ਪੰਜ ਪਿਆਰੇ

ਭਾਈ ਰੂਪਾ 24 ਅਕਤੂਬਰ ( ਅਮਨਦੀਪ ਸਿੰਘ ਭਾਈ ਰੂਪਾ ) : ਸਿੱਖਾ ਨੂੰ ਗੁਮਰਾਹ ਕਰਨ ਲਈ ਰਾਸਟਰੀ ਸਿੱਖ ਸੰਗਤ ( ਆਰ ਐੱਸ ਐੱਸ ) ਵੱਲੋਂ ਦਿੱਲੀ ਵਿਖੇ ਕਰਵਾਏ ਜਾ ਰਹੇ ਸਮਾਗਮ ਤੋ ਸਿੱਖ ਕੌਮ ਸੁਚੇਤ ਰਹੇ ਇਹਨਾ ਸਬਦਾ ਦਾ ਪ੍ਰਗਟਾਵਾ ਕੌਮੀ ਪੰਜ ਪਿਆਰੇ ਸਿੰਘਾ ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਮੇਜਰ ਸਿੰਘ ਖਾਲਸਾ, ਭਾਈ ਮੰਗਲ ਸਿੰਘ, ਭਾਈ ਸਤਨਾਮ ਸਿੰਘ, ਭਾਈ ਤਰਲੋਕ ਸਿੰਘ ਨੇ ਸਾਂਝੇ ਰੂਪ ਵਿਚ ਕੀਤਾ ! ਪੰਜਾ ਸਿੰਘਾ ਨੇ ਕਿਹਾ ਕਿ ਆਰ ਐੱਸ ਐੱਸ ਦਾ ਮੁੱਖ ਮਕਸਦ ਭਾਰਤ ਨੂੰ ਹਿੰਦੂ ਰਾਸਟਰ ਬਣਾਉਣਾ ਹੈ ਅਤੇ ਇਸੇ ਕਾਰਣ ਉਹ ਸਾਰੇ ਧਰਮਾ ਦੇ ਲੋਕਾ ਨੂੰ ਚਾਲ ਤਹਿਤ ਆਪਣੇ ਅੰਦਰ ਜਜਬ ਕਰਨ ਦੀਆਂ ਕੋਸਿਸਾਂ ਕਰ ਰਹੇ ਹਨ !

ਉਹਨਾ ਕਿਹਾ ਕਿ ਇਸੇ ਕੜੀ ਤਹਿਤ ਹੀ ਹੁਣ ਆਰ ਐੱਸ ਐੱਸ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ ਦਿਹਾੜਾ ਮਨਾਇਆ ਜਾ ਰਿਹਾ ਹੈ ਤਾਂ ਜੋ ਸਿੱਖ ਕੌਮ ਨੂੰ ਗੁਮਰਾਹ ਕਰਕੇ ਆਪਣੀ ਸੋਚ ਤੇ ਤੋਰਿਆ ਜਾ ਸਕੇ ! ਤਖਤ ਸਾਹਿਬ ਤੋ ਜਾਰੀ ਹੋਏ ਹੁਕਮਨਾਮੇ ਨੂੰ ਚੁਨੌਤੀ ਦੇ ਕੇ ਗਿਆਨੀ ਇਕਬਾਲ ਸਿੰਘ ਵੱਲੋਂ ਆਰ ਐੱਸ ਐੱਸ ਦੇ ਸਮਾਗਮ ਵਿਚ ਸਾਮਲ ਹੋਣ ਸਬੰਧੀ ਪੁਛੇ ਜਾਣ ਤੇ ਪੰਜਾ ਸਿੰਘਾਂ ਨੇ ਕਿਹਾ ਕਿ ਆਪਣੇ ਹੱਥੀ ਜਾਰੀ ਕੀਤੇ ਹੋਏ ਹੁਕਮਨਾਮਿਆ ਨੂੰ ਤਖਤਾਂ ਦੇ ਜੱਥੇਦਾਰਾਂ ਵੱਲੋਂ ਹੀ ਨਾ ਮੰਨਣਾ ਬਹੁਤ ਜਿਆਦਾ ਮੰਦਭਾਗੀ ਗੱਲ ਹੈ ! ਉਹਨਾ ਕਿਹਾ ਕਿ ਜਿਹੜੇ ਤਖਤ ਸਾਹਿਬਾਨਾ ਤੋ ਗੁਰੂ ਸਾਹਿਬ ਜੀ ਨੇ ਕੌਮ ਦੇ ਸਿਧਾਂਤਾ ਨੂੰ ਹੋਂਦ ਵਿਚ ਲਿਆ ਕੇ ਜਾਰੀ ਕਰਵਾਇਆ ਸੀ ਅੱਜ ਉਹਨਾ ਤਖਤਾਂ ਤੇ ਧੱਕੇ ਨਾਲ ਕਾਬਜ ਹੋਏ ਮਸੰਦ ਜੱਥੇਦਾਰਾਂ ਤੋ ਸਿੱਖ ਸੰਗਤਾਂ ਸੁਚੇਤ ਰਹਿਣ ਜੋ ਆਪਣੇ ਆਕਾਵਾਂ ਨੂੰ ਸਿਆਸੀ ਲਾਹਾ ਦਿਵਾਉਣ ਲਈ ਸਰੇਆਮ ਕੌਮ ਨਾਲ ਗਦਾਰੀਆਂ ਕਰ ਰਹੇ ਹਨ !

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

ਸਰੀ ਸਿਟੀ ਵੱਲੋਂ ਬੱਚਿਆਂ ਲਈ ਮੁਫ਼ਤ ਤੈਰਨ ਦੀਆਂ ਕਲਾਸਾਂ ਦੀ ਯੋਜਨਾ ‘ਤੇ ਕੰਮ ਸ਼ੁਰੂ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਮੇਅਰ ਬਰੈਂਡਾ ਲੌਕ ਦੇ ਇੱਕ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ, ਜਿਸ ਤਹਿਤ ਸਿਟੀ ਸਟਾਫ਼ ਨੂੰ ਇੱਕ ਨਵੀਂ ਪਹਿਲ ‘ਤੇ ਕੰਮ ਕਰਨ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.