ਸਿਆਟਲ, (ਗੁਰਚਰਨ ਸਿੰਘ ਢਿੱਲੋਂ)-ਰੁਸਤਮ ਕੁਸ਼ਤੀ ਕਲੱਬ ਵੱਲੋਂ ਸ੍ਰੀ ਗੁਰੂ ਅੰਗਦ ਦੇਵ ਐਲੀਮੈਂਟਰੀ ਸਕੂਲ ਸਰੀ ਵਿਚ ਰੁਸਤਮ-ਏ-ਕੈਨੇਡਾ ਕੇਸਰੀ ਦਾ ਖ਼ਿਤਾਬ ਸੰਘਵਾਲ ਦੇ ਬਲਬੀਰ ਸਿੰਘ ਸੀਰੀ ਪਹਿਲਵਾਨ ਦੇ ਲੜਕੇ ਅੰਤਰਰਾਸ਼ਟਰੀ ਜੂਨੀਅਰ ਵਿਸ਼ਵ ਚੈਂਪੀਅਨ ਅਮਰਬੀਰ ਢੇਸੀ ਨੇ ਅਮਰੀਕਾ ਦੇ ਨਿੱਕ ਗਵਾਸਗੀ ਨੂੰ ਅੰਕਾਂ ਦੇ ਅਧਾਰ ‘ਤੇ ਜਿੱਤ ਕੇ ਚਾਂਦੀ ਦਾ ਗੁਰਜ ਤੇ ਨਕਦ ਇਨਾਮ ਜਿੱਤਿਆ। ਰੁਸਤਮ-ਏ-ਕੈਨੇਡਾ ਕੁਮਾਰ ਟੋਰਾਂਟੋ ਤੋਂ ਦੌਲਤ ਪਹਿਲਵਾਨ ਦੇ ਭਾਣਜੇ ਤੇਜਬੀਰ ਸਿੰਘ ਬੋਇਲ ਨੇ ਜਿੱਤਿਆ। ਇਸ ਤੋਂ ਇਲਾਵਾ 100 ਤੋਂ ਵੱਧ ਪਹਿਲਵਾਨਾਂ ਨੇ ਵੱਖ-ਵੱਖ ਭਾਗ ਵਰਗ ਦੇ ਖ਼ਿਤਾਬਾਂ ਲਈ ਜ਼ੋਰ-ਅਜ਼ਮਾਈ ਕੀਤੀ। ਰੁਸਤਮ ਕੁਸ਼ਤੀ ਕਲੱਬ ਦੇ ਨੁਮਾਇੰਦੇ ਹਰਜੀਤ ਸਿੰਘ ਬਿਲਨ ਰਾਏਪੁਰ ਡੱਬਾ, ਬਲਜੀਤ, ਸ਼ਿੰਗਾਰਾ ਢੇਸੀ, ਬਲਹਾਰ ਜਗਪਾਲ, ਦਿਆਲ ਸੰਘੇੜਾ ਤੇ ਜੱਸ ਔਜਲਾ ਦੇ ਉਪਰਾਲੇ ‘ਤੇ ਸ਼ਾਨਦਾਰ ਪ੍ਰੋਗਰਾਮ ਕਰਨ ਦੀ ਸ਼ਲਾਘਾ ਕੀਤੀ ਗਈ। ਹਕੀਮਪੁਰ ਖੇਡ ਮੇਲੇ ਦੇ ਮੁੱਖ ਪ੍ਰਬੰਧਕ ਗੁਰਜੀਤ ਸਿੰਘ ਪੁਰੇਵਾਲ ਤੇ ਹਰਿਗੋਬਿੰਦ ਕੁਸ਼ਤੀ ਕਲੱਬ ਦੇ ਮੁਖੀ ਸਤਨਾਮ ਸਿੰਘ ਜੌਹਲ ਨੇ ਜੇਤੂ ਪਹਿਲਵਾਨਾਂ ਨੂੰ ਇਨਾਮ ਦਿੱਤੇ।
ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ
ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ


