ਆਈਏਐੱਨ, ਸ੍ਰੀਨਗਰ : ਪਿਛਲੇ ਦੋ ਦਿਨਾਂ ਵਿੱਚ ਜੰਮੂ-ਕਸ਼ਮੀਰ ਵਿੱਚ ਵੱਖ-ਵੱਖ ਥਾਵਾਂ ‘ਤੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਜ਼ਬਰਦਸਤ ਮੁਕਾਬਲਾ ਹੋਇਆ ਹੈ। ਰਾਜੌਰੀ ‘ਚ ਹੋਏ ਮੁਕਾਬਲੇ ‘ਚ ਦੋ ਅੱਤਵਾਦੀ ਮਾਰੇ ਗਏ ਹਨ। ਇਸ ਦੌਰਾਨ ਅਨੰਤਨਾਗ ਦੇ ਕੋਕਰਨਾਗ ਇਲਾਕੇ ‘ਚ ਕੱਲ ਦੁਪਹਿਰ ਤੋਂ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ।
#WATCH | J&K | Visuals from the Kokernag area of Anantnag where an encounter broke out between security forces and terrorists, yesterday.
(Visuals deferred by unspecified time)
Colonel Manpreet Singh, Major Ashish Dhonak & DSP Humayun Bhat lost their lives during this ongoing… pic.twitter.com/oapoH7bUlQ
— ANI (@ANI) September 14, 2023
ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀ ਘੇਰੇ
ਅਨੰਤਨਾਗ ‘ਚ ਹੋਏ ਮੁਕਾਬਲੇ ‘ਚ ਕਰਨਲ, ਮੇਜਰ ਅਤੇ ਡੀਐੱਸਪੀ ਸ਼ਹੀਦ ਹੋ ਗਏ ਹਨ ਪਰ ਜੰਗਲ ‘ਚ ਲੁਕੇ ਅੱਤਵਾਦੀ ਜ਼ਿਆਦਾ ਦੇਰ ਤੱਕ ਜ਼ਿੰਦਾ ਨਹੀਂ ਰਹਿ ਸਕਦੇ ਹਨ। ਜਾਣਕਾਰੀ ਮੁਤਾਬਕ ਕੋਕਰਨਾਗ ਇਲਾਕੇ ‘ਚ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀ ਫਸੇ ਹੋਏ ਹਨ। ਸੁਰੱਖਿਆ ਬਲਾਂ ਨੇ ਲਸ਼ਕਰ ਦੇ ਦੋਵੇਂ ਅੱਤਵਾਦੀਆਂ ਨੂੰ ਮਾਰਨ ਲਈ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਹੈ। ਸਿਪਾਹੀ ਜੰਗਲ ਦੇ ਹਰ ਕੋਨੇ ਵਿਚ ਜਾ ਕੇ ਉਨ੍ਹਾਂ ਦੀ ਭਾਲ ਕਰ ਰਹੇ ਹਨ।
ਸੁੰਘਣ ਵਾਲੇ ਕੁੱਤਿਆਂ ਅਤੇ ਡਰੋਨਾਂ ਦੀ ਮਦਦ ਨਾਲ ਸਰਚ ਆਪਰੇਸ਼ਨ
ਲਸ਼ਕਰ-ਏ-ਤੋਇਬਾ ਦਾ ਕਮਾਂਡਰ ਉਜ਼ੈਰ ਖਾਨ ਵੀ ਫਸਿਆ ਹੋਇਆ ਹੈ। ਫ਼ੌਜ ਦੇ ਪੈਰਾ ਕਮਾਂਡੋ ਵੀ ਅੱਤਵਾਦੀਆਂ ਖ਼ਿਲਾਫ਼ ਚੱਲ ਰਹੇ ਆਪਰੇਸ਼ਨ ‘ਚ ਹਿੱਸਾ ਲੈ ਰਹੇ ਹਨ। ਅੱਤਵਾਦੀਆਂ ਦੇ ਟਿਕਾਣੇ ਦਾ ਪਤਾ ਲਗਾਉਣ ਲਈ ਸੁਰੱਖਿਆ ਬਲ ਡਰੋਨ ਅਤੇ ਸਨਿਫਰ ਕੁੱਤਿਆਂ ਦੀ ਵੀ ਮਦਦ ਲੈ ਰਹੇ ਹਨ। ਇਸ ਦੌਰਾਨ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਅਤੇ ਸ਼ਹੀਦ ਮੇਜਰ ਆਸ਼ੀਸ਼ ਧੌਣਚੱਕ ਦੀਆਂ ਮ੍ਰਿਤਕ ਦੇਹਾਂ ਅੱਜ ਪੂਰੇ ਫੌਜੀ ਸਨਮਾਨਾਂ ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਭੇਜ ਦਿੱਤੀਆਂ ਜਾਣਗੀਆਂ।


