ਪਟਨਾ,: ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਅੱਜ ਦੋਸ਼ ਲਗਾਇਆ ਕਿ ਸੁਪਰੀਮ ਕੋਰਟ ਨੇ ਬਾਬਰੀ ਮਸਜਿਦ ਦੇ ਮਾਮਲੇ ਵਿਚ ਸੀ.ਬੀ.ਆਈ. ਦੀ ਪਟੀਸ਼ਨ ਪ੍ਰਵਾਨ ਕਰਨ ਅਤੇ ਭਾਜਪਾ ਦੇ ਸੀਨੀਅਰ ਨੇਤਾਵਾਂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਉਮਾ ਭਾਰਤੀ ਵਿਰੁਧ ਅਪਰਾਧਕ ਸਾਜ਼ਸ਼ ਦੇ ਦੋਸ਼ਾਂ ਨੂੰ ਬਹਾਲ ਕੀਤਾ ਜਾਣਾ ਅਡਵਾਨੀ ਦਾ ਨਾਮ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਤੋਂ ਕੱਟੇ ਜਾਣ ਲਈ ਪ੍ਰਧਾਨ ਮੰਤਰੀ ਦੀ ਇਕ ”ਸੋਚੀ ਸਮਝੀ ਰਾਜਨੀਤੀ” ਦਾ ਹਿੱਸਾ ਹੈ। ਲਾਲੂ ਨੇ ਕਿਹਾ ਕਿ ਜਦ ਤੋਂ ਰਾਸ਼ਟਰਪਤੀ ਅਹੁਦੇ ਲਈ ਅਡਵਾਨੀ ਦੇ ਨਾਮ ਦੀ ਚਰਚਾ ਹੋਈ ਹੈ, ਸੀ.ਬੀ.ਆਈ. ਨੇ ਖ਼ੁਦ ਸੁਪਰੀਮ ਕੋਰਟ ਵਿਚ ਬਾਬਰੀ ਮਸਜਿਦ ਮਾਮਲੇ ਦੇ ਅਡਵਾਨੀ ਅਤੇ ਹੋਰਾਂ ਵਿਰੁਧ ਟਰਾਈਲ ਸ਼ੁਰੂ ਕੀਤੇ ਜਾਣ ਦੀ ਅਪੀਲ ਕੀਤੀ ਸੀ।
ਸਰੀ ਵਾਸੀਆਂ ਨੂੰ ਪਟੀਸ਼ਨ ‘ਤੇ ਦਸਤਖ਼ਤ ਕਰਨ ਲਈ ਅਪੀਲ
ਸੂਬਾ ਸਰਕਾਰ ਨੂੰ ਦੱਸੋ ਕਿ ਦੱਖਣੀ ਏਸ਼ੀਆਈ ਕਨੇਡੀਅਨਜ਼ ਦੇ ਹੈਰੀਟੇਜ ਮਿਊਜ਼ੀਅਮ ਲਈ ਸਰੀ ਸਭ ਤੋਂ ਸਹੀ ਚੋਣ ਹੈ ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੂੰ ਇਹ ਐਲਾਨ ਕਰਦੇ ਹੋਏ