ਸਰਕਾਰ ਨੇ ਅੰਮ੍ਰਿਤਸਰ ਏਅਰ ਪੋਰਟ ਦੀ ਕਮਾਈ ਦਿੱਲੀ ਨੂੰ ਤਬਦੀਲ ਕਰਵਾ ਦਿੱਤੀ

ਚੰਡੀਗੜ੍ਹ,- ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੱਲ੍ਹ ਕਿਹਾ ਕਿ ਭਾਰਤ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਨੇ ਅੰਮ੍ਰਿਤਸਰ ਹਵਾਈ ਅੱਡੇ ਦੀ ਕਮਾਈ ਖੋਹ ਕੇ ਦਿੱਲੀ ਹਵਾਈ ਅੱਡੇ ਉੱਤੇ ਇਕ ਨਿੱਜੀ ਕੰਪਨੀ ਕੋਲ ਪਹੁੰਚਾ ਦਿੱਤੀ ਹੈ।

ਤਿੱਖੇ ਤੇਵਰ ਦਿਖਾਉਂਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਡਾਣ ਜਿਸ ਹਵਾਈ ਅੱਡੇ ਤੋਂ ਸ਼ੁਰੂ ਹੁੰਦੀ ਹੈ, ਕਾਰਗੋ ਵੀ ਉਥੋਂ ਹੀ ਆਉਂਦਾ ਹੁੰਦਾ ਹੈ। ਅੰਮ੍ਰਿਤਸਰ ਏਅਰਪੋਰਟ ਤੋਂ ਜਦੋਂ ਬਰਮਿੰਘਮ ਲਈ ਸਿੱਧੀ ਉਡਾਣ ਚੱਲਦੀ ਹੁੰਦੀ ਸੀ ਤਾਂ ਉਸ ਦੀਆਂ 90 ਫੀਸਦੀ ਟਿਕਟਾਂ ਵਿਕ ਜਾਂਦੀਆਂ ਸਨ। ਸਰਕਾਰ ਨੇ ਇਸ ਉਡਾਣ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਸ਼ੁਰੂ ਕਰਵਾ ਦਿੱਤਾ। ਇਸ ਨਾਲ ਅੰਮ੍ਰਿਤਸਰ ਦੇ ਹਿੱਸੇ ਦਾ ਕਾਰਗੋ ਵੀ ਦਿੱਲੀ ਸ਼ਿਫਟ ਹੋ ਗਿਆ। ਪੰਜਾਬ ਦੇ ਲੋਕਾਂ ਨੂੰ ਉਡਾਣ ਲੈਣ ਦਿੱਲੀ ਜਾਣਾ ਪੈਂਦਾ ਹੈ, ਬਰਮਿੰਘਮ ਅੰਮ੍ਰਿਤਸਰ ਤੋਂ ਨੇੜੇ ਤੇ ਕਿਰਾਇਆ ਘੱਟ ਹੈ, ਪਰ ਦਿੱਲੀ ਤੋਂ ਉਡਣ ਨਾਲ ਏਥੋਂ ਪਹਿਲਾਂ ਦਿੱਲੀ ਤੇ ਫਿਰ ਓਥੋਂ ਦੀ ਬਰਮਿੰਘਮ ਯਾਤਰਾ ਲੰਬੀ ਹੋ ਜਾਂਦੀ ਤੇ ਕਿਰਾਇਆ ਜ਼ਿਆਦਾ ਬਣ ਜਾਂਦਾ ਹੈ। ਅੰਮ੍ਰਿਤਸਰ ਬਚਾਓ ਮੰਚ ਦੇ ਸਰਪ੍ਰਸਤ ਅੰਕੁਰ ਨੇ ਦੱਸਿਆ ਕਿ ਪਹਿਲਾਂ ਅੰਮ੍ਰਿਤਸਰ ਦੇ ਕਿਸਾਨ ਰੋਜ਼ ਚਾਰ ਟਨ ਸਬਜ਼ੀਆਂ ਬਾਹਰ ਭੇਜਦੇ ਸਨ, ਹੁਣ ਉਹ ਕਾਰੋਬਾਰ ਬੰਦ ਹੋ ਗਿਆ ਹੈ। ਕਿਸੇ ਵੀ ਸ਼ਹਿਰ ਵਿੱਚ ਜੀ ਡੀ ਪੀ ਉਸ ਸ਼ਹਿਰ ਦੇ ਏਅਰਪੋਰਟ ਨਾਲ ਜੁੜੀ ਹੁੰਦੀ ਹੈ। ਦੋਆਬੇ ਦੇ ਲੋਕਾਂ ਨੂੰ ਅੰਮ੍ਰਿਤਸਰ ਦੀ ਬਜਾਏ ਦਿੱਲੀ ਉਡਾਣ ਫੜਨ ਜਾਣਾ ਪੈਂਦਾ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੇਸ ਅਦਾਲਤ ਦੇ ਵਿਚਾਰ ਅਧੀਨ ਹੈ, ਇਸ ਲਈ ਉਹ ਜ਼ਿਆਦਾ ਟਿੱਪਣੀ ਨਹੀਂ ਕਰ ਸਕਦੇ, ਪਰ ਅੰਮ੍ਰਿਤਸਰ ਦੀ ਉਡਾਣ ਅੰਮ੍ਰਿਤਸਰ ਤੋਂ ਹੀ ਸ਼ੁਰੂ ਹੋਵੇ ਤਾਂ ਹਵਾਈ ਅੱਡੇ ਨੂੰ ਸਾਲ ‘ਚ 10 ਕਰੋੜ ਦਾ ਫਾਇਦਾ ਹੋਵੇਗਾ। ਅਜੇ ਏਅਰਪੋਰਟ 15 ਕਰੋੜ ਦੇ ਘਾਟੇ ‘ਚ ਚੱਲ ਰਿਹਾ ਹੈ। ਲੋਕਾਂ ਨੂੰ ਸਿੱਧਾ ਫਾਇਦਾ ਹੋਵੇਗਾ ਕਿ ਉਹ ਦਿੱਲੀ ਦੀ ਦੌੜ ਤੋਂ ਬਚਣਗੇ।

Share:

Facebook
Twitter
Pinterest
LinkedIn
matrimonail-ads
On Key

Related Posts

ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ

ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.