Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਪੁਲਿਸ ਵਲੋਂ ਗੋਲੀ ਸਿੱਕੇ ਨਾਲ ਦੋ ਖਾੜਕੁਆਂ ਨੂੰ ਕਾਬੂ ਕਰਨ ਦਾ ਦਾਅਵਾ

By Admin Published 1 min read

ਗੁਰਦਾਸਪੁਰ (ਹਰਪਾਲ ਬਟਾਲਵੀ) ਪੰਜਾਬ ਪੁਲਿਸ ਵਲੋਂ ਜਰਮਨ ਸਥਿਤ ਖਾੜਕੂ ਧਿਰਾਂ ਨਾਲ ਸਬੰਧਤ ਦੋ ਖਾੜਕੂਆਂ ਨੂੰ ਭਾਰੀ ਗੋਲੀ ਸਿੱਕੇ ਸਮੇਤ ਅਤੇ ਜਰਮਨ ‘ਚ ਇਸ ਗਿਰੋਹ ਦੇ ਮੁਖੀ ਦੀ ਮਾਤਾ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ ਪੁਲਿਸ ਨੇ ਬਟਾਲਾ ‘ਚ ਪਲਵਿੰਦਰ ਸਿੰਘ ਗੋਦੂ ਅਤੇ ਸੰਦੀਪ ਕੁਮਾਰ ਕਾਲੂ ਉਰਫ਼ ਸ਼ਿੰਦਾ ਨੂੰ ਦੋ ਪਿਸਤੋਲਾਂ ਅਤੇ ਇਕ ਬਾਰਾ ਬੋਰ ਦੀ ਬੰਦੂਕ ਸਮੇਤ ਕਾਬੂ ਕੀਤਾ। ਸੂਤਰਾਂ ਅਨੁਸਾਰ ਜਰਮਨ ‘ਚ ਬੈਲਜ਼ੀਅਮ ‘ਚ ਖਾਲਿਸਤਾਨੀ ਮੁਹਿੰਮ ਨਾਲ ਜੁੜੇ ਜਗਦੀਸ਼ ਸਿੰਘ ਬੂਰਾ ਪਿੰਡ ਮੋਹੀ ਦਾ ਇਨਾਂ ਵਿਅਕਤੀਆਂ ਨਾਲ ਜਰਮਨ ‘ਚ ਰਹਿੰਦੇ ਸ਼ਮਿੰਦਰ ਸਿੰਘ ਸ਼ੈਰੀ ਨਾਲ ਸਿੱਧਾ ਸੰਬੰਧ ਸੀ ਅਤੇ ਉਸਦੇ ਇਸ਼ਾਰੇ ਤੇ ਉਹ ਪੰਜਾਬ ਵਿਚ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਤਾਕ ਵਿਚ ਸਨ। ਪੁਲਿਸ ਨੇ ਸ਼ੈਰੀ ਦੀ ਮਾਂ ਜਸਵਿੰਦਰ ਕੌਰ ਨੂੰ ਪਿੰਡ ਬਲ ‘ਚੋਂ ਗ੍ਰਿਫ਼ਤਾਰ ਕੀਤਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp