ਨਵੀਂ ਦਿੱਲੀ (ਏਜੰਸੀਆਂ) ਅਯੁੱਧਿਆ ਬਾਬਰੀ ਮਸਜਿਦ ਦਾ ਢਾਂਚਾ ਢਾਹੇ ਜਾਣ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ ਸਮੇਤ 13 ਨੇਤਾਵਾਂ ਖਿਲਾਫ ਅਪਰਾਧਕ ਸਾਜਿਸ਼ ਦਾ ਮਾਮਲੇ ਚਲਾਏ ਜਾਣ ਦੇ ਆਦੇਸ਼ ਦਿੱਤੇ ਹਨ। ਸੁਪਰੀਮ ਕੋਰਟ ਨੇ ਸੀਬੀਆਈ ਦੀ ਪਟੀਸ਼ਨ ਤੇ ਇਹ ਫੈਸਲੀ ਸੁਣਾਇਆ ਹੈ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿੱਚ ਚੱਲ ਰਹੇ ਦੋ ਵੱਖਰੇ-ਵੱਖਰੇ ਕੇਸਾਂ ਨੂੰ ਇੱਕ ਕਰ ਦਿੱਤਾ ਜਾਵੇ ਤੇ ਰਾਏਬਰੇਲੀ ਵਿੱਚ ਚੱਲ ਰਹੇ ਮਾਮਲੇ ਦੀ ਸੁਣਵਾਈ ਵੀ ਲਖਨਊ ਵਿੱਚ ਕੀਤੀ ਜਾਵੇ ਤੇ ਸੁਣਵਾਈ ਨੂੰ 2 ਸਾਲਾਂ ਵਿੱਚ ਨਿਬੇੜਿਆ ਜਾਵੇ। ਇਸ ਦੇ ਨਾਲ ਹੀ ਅਦਾਲਤ ਨੇ ਆਮ ਹਾਲਾਤ ਵਿੱਚ ਕੇਸ ਦੀ ਸੁਣਵਾਈ ਟਾਲੇ ਨਾ ਜਾਣ ਦੇ ਆਦੇਸ਼ ਵੀ ਦਿੱਤਾ ਹਨ।ਸੁਪਰੀਮ ਕੋਰਟ ਨੇ ਸਖਤੀ ਵਰਤਦਿਆਂ ਕਿਹਾ ਹੈ ਕਿ ਜਦੋਂ ਤੱਕ ਸੁਣਵਾਈ ਮੁਕੰਮਲ ਨਾ ਹੋ ਜਾਵੇ ਉਦੋਂ ਤੱਕ ਜੱਜ ਦਾ ਤਬਾਦਲਾ ਨਹੀਂ ਹੋ ਸਕੇਗਾ। ਅਦਾਲਤ ਦੇ ਆਦੇਸ਼ ਮੁਤਾਬਕ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ, ਰਾਜਸਥਾਨ ਦੇ ਗਵਰਨਰ ਕਲਿਆਣ ਸਿੰਘ, ਵਿਨੇ ਕਟਿਆਰ, ਸਾਧਵੀ ਰਿਤੰਭਰਾ, ਸਤੀਸ਼ ਪ੍ਰਧਾਨ, ਚੰਪਤ ਰਾਏ ਬਾਂਸਲ, ਦਿਵੰਗਤ ਗਿਰੀਰਾਜ ਕਿਸ਼ੋਰ ਖਿਲਾਫ ਮੁਕੱਦਮਾ ਚੱਲੇਗਾ। ਜਾਣਕਾਰੀ ਮੁਤਾਬਕ ਮਾਮਲੇ ਵਿੱਚ 21 ਲੋਕਾਂ ਖਿਲਾਫ ਸਾਜਿਸ਼ ਦੇ ਇਲਜ਼ਾਮ ਸਨ ਜਿਨਾਂ ਵਿੱਚੋਂ 8 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


