22 ਜੁਲਾਈ ਨੂੰ ਇਸ ਖ਼ਾਸ ਅੰਦਾਜ਼ ‘ਚ ਫ਼ਿਲਮੀ ਸਿਤਾਰੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਦੇਣਗੇ ਸ਼ਰਧਾਂਜਲੀ

ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰਸ਼ੰਸਕਾਂ ਅਤੇ ਬਾਲੀਵੁੱਡ ਸਿਤਾਰਿਆਂ ਵੱਲੋਂ ਉਸ ਨੂੰ ਭੁੱਲਣਾ ਕਾਫ਼ੀ ਔਖਾ ਹੈ। ਉਥੇ ਹੀ 22 ਜੁਲਾਈ ਨੂੰ ਦੁਪਹਿਰ 12 ਵਜੇ ਸੁਸ਼ਾਂਤ ਰਾਜਪੂਤ ਨੂੰ ਸੰਗੀਤਕ ਸ਼ਰਧਾਂਜਲੀ ਦੇਣ ਲਈ ਡਿਜ਼ਨੀ ਹੌਟਸਟਾਰ ਅਤੇ ਸੋਨੀ ਮਿਊਜ਼ਿਕ ਇੰਡੀਆ ਨੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਹੈ। ਇਸ ਪ੍ਰੋਗਰਾਮ ‘ਚ ਇੰਡਸਟਰੀ ਦੇ ਕਈ ਦਿੱਗਜ ਕਲਾਕਾਰ ਹਿੱਸਾ ਲੈ ਰਹੇ ਹਨ। ਇਸ ਪ੍ਰੋਗਰਾਮ ‘ਚ ਆਸਕਰ ਐਵਾਰਡ ਜੇਤੂ ਮਿਊਜ਼ਿਕ ਕੰਪੋਜਰ ਤੇ ਡਾਇਰੈਕਟਰ ਏ ਆਰ ਰਹਿਮਾਨ ਸਮੇਤ ਸ਼੍ਰੇਆ ਘੋਸ਼ਾਲ, ਅਰਜਿਤ ਸਿੰਘ, ਮੋਹਿਤ ਚੌਹਾਨ, ਸੁਨਿਧੀ ਚੌਹਾਨ, ਜੋਨਿਟਾ ਆਦਿ ਭਾਗ ਲੈਣਗੇ।

ਦੱਸ ਦੇਈਏ ਕਿ ਸੁਸ਼ਾਂਤ ਦੀ ਫ਼ਿਲਮ ‘ਦਿਲ ਬੇਚਾਰਾ’ ਦੇ ਗਾਣੇ ‘ਤਾਰੇ ਗਿਣ’ ਨੂੰ ਸ਼੍ਰੇਆ ਘੋਸ਼ਾਲ ਤੇ ਮੋਹਿਤ ਚੌਹਾਨ ਨੇ ਗਾਇਆ ਹੈ, ਜਦੋਂਕਿ ‘ਮਸਖ਼ਰੀ’ ਨੂੰ ਸੁਨਿਧੀ ਚੌਹਾਨ ਨੇ ਗਾਇਆ ਹੈ। ਹਾਲ ਹੀ ‘ਚ ਬਾਲੀਵੁੱਡ ਦੀ ਮਸ਼ਹੂਰ ਕਲਾਕਾਰ ਨੇਹਾ ਕੱਕੜ ਨੇ ਵੀ ਸੁਸ਼ਾਂਤ ਸਿੰਘ ਜੀ ਯਾਦ ‘ਚ ਉਸ ਨੂੰ ਸੰਗਤੀਕ ਸ਼ਰਧਾਂਜਲੀ ਦਿੱਤੀ ਸੀ। ਉਨ੍ਹਾਂ ਨੇ ਸੁਸ਼ਾਂਤ ਸਿੰਘ ਦੀ ਫ਼ਿਲਮ ‘ਕੇਦਾਰਨਾਥ’ ਦਾ ਗਾਣਾ ‘ਜਾਨ ਨਿਸਾਰ’ ਆਪਣੀ ਆਵਾਜ਼ ‘ਚ ਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਹੀ ਨਹੀਂ ਨੇਹਾ ਨੇ ਇਸ ਗਾਣੇ ਨੂੰ ਆਪਣੇ ਯੂਟਿਊਬ ਚੈਨਲ ‘ਤੇ ਵੀ ਸਾਂਝਾ ਕੀਤਾ ਹੈ।

Be the first to comment

Leave a Reply