ਰੌਬਿਨ ਯਾਦਵ ਨੇ ਜਿੱਤਿਆਂ ਕੈਨੇਡਾ ਪੱਧਰ ਦਾ ਅਵਾਰਡ

ਸਰੀ:- ਰੌਬਿਨ ਯਾਦਵ ਕੁਈਨ ਐਲਿਜ਼ਾਬੈਥ ਸੈਕੰਡਰੀ ਸਕੂਲ ਸਰੀ ਦਾ ਹੋਣ ਹਾਰ ਵਿਿਦਆਥੀ ਹੈ।ਉਸਨੇਂ ਯੂਥ ਸਾਇੰਸ ਕਨੈਡਾ ਦੁਆਰਾ ਆਯੋਜਿਤ ਕੈਨੇਡਾ ਪੱਧਰ ਦਾ  Intact Financial Climate Change Resilience Award ਜਿੱਤਿਆ ਹੈ। ਇਹ ਵੱਕਾਰੀ ਪੁਰਸਕਾਰ ਉਨ੍ਹਾਂ ਪ੍ਰਾਜੈਕਟਾਂ ਨੂੰ ਦਿੱਤਾ ਜਾਂਦਾ ਹੈ ਜੋ ਗੰਭੀਰ ਮੌਸਮ ਦੀਆਂ ਘਟਨਾਵਾਂ ਦੇ ਪ੍ਰਭਾਵਾਂ ਦੀ ਭਵਿੱਖਬਾਣੀ, ਰੋਕਥਾਮ, ਪ੍ਰਬੰਧਨ ਜਾਂ ਉਨ੍ਹਾਂ ਨੂੰ ਘਟਾਉਣ ਲਈ ਹੱਲ ਪੇਸ਼ ਕਰਦੇ ਹਨ। ਕਿਉਂਕਿ ਅਜਿਹੀਆਂ ਘਟਨਾਵਾ ਕੈਨੇਡੀਅਨਾਂ ਦੇ ਘਰਾਂ, ਕਮਿਊਨਟੀਆਂ ਅਤੇ ਸਕੂਲਾਂ ਉੱਤੇ ਮਾੜਾ ਪ੍ਰਭਾਵ ਪਾਉਂਦੀਆਂ ਹਨ। ਇਥੇ ਹੀ ਬੱਸ ਨਹੀਂ ਰੌਬਿਨ ਯਾਦਵ ਨੇ BC Virtual Science Fair ਵਿੱਚ ਵੀ ਦੋ ਹੋਰ ਪੁਰਸਕਾਰ ਵੀ ਜਿੱਤੇ ਹਨ। ਰੌਬਿਨ ਯਾਦਵ ਦਾ ਪ੍ਰੋਜੈਕਟ ਵੀਡੀਓ ਰਾਹੀਂ ਅੱਗ ਦੀ ਪਛਾਣ ਕਰਨ ਅਤੇ ਜੰਗਲੀ ਅੱਗ ਦੌਰਾਨ ਡਰੌਨਾਂ ਨੂੰ ਸਵੈਚਲਿਤ ਰੱਖਣ ਵਿੱਚ ਮੱਦਦਗਾਰ ਹੋਵੇਗਾ।ਉਸਦਾ ਇਹ ਪ੍ਰੋਜੈਕਟ ਬੀ ਸੀ ਵਿੱਚ ਅੱਗ ਬੁਝਾਉਣ ਵਾਲਿਆਂ ਨੂੰ ਜੰਗਲੀ ਅੱਗਾਂ ਦੀ ਨਿਗਰਾਨੀ ਕਰਨ ਅਤੇ ਵਧੇਰੇ ਕੁਸ਼ਲਤਾ ਨਾਲ ਨਜਿੱਠਣ ਵਿੱਚ ਸਹਾਇਤਾ ਕਰ ਸਕਦਾ ਹੈ। ਰੌਬਿਨ ਯਾਦਵ ਨੇ ਸਕੂਲ ਵਿੱਚ ਬਹੁਤ ਸਾਰਾ ਵਲੰਟਰੀਅਰ ਕੰਮ ਅਤੇ ਲੀਡਰਸ਼ਿੱਪ ਰੋਲ਼ ਅਦਾ ਕੀਤਾ ਹੈ।ਉਹ ਇੰਨਵਾਇਰਨਮੈਂਟਲ ਕੱਲਬ ਦਾ ਮੁੱਖੀ ਹੈ।ਹੋਮ ਸ਼ੈਲਟਰਾਂ ਵਿੱਚ ਜਾ ਕੇ ਸੇਵਾ ਕਰਨੀ ਅਤੇ ਲੋੜ ਵੰਦ ਵਿਿਦਆਰਥੀਆਂ ਲਈ ਮੈਥ ਅਤੇ ਸਾਇੰਸ ਦੀਆਂ ਕਲਾਸਾਂ ਵੀ ਦਿੰਦਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ

ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ  (ਰਣਜੀਤ ਸਿੰਘ ਸੰਘੇੜਾ)  ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.