ਟੋਕੀਓ ਓਲੰਪਿਕ ‘ਚ ਤਮਗਾ ਜਿੱਤ ਸਕਦੈ ਭਾਰਤ : ਸਰਦਾਰ ਸਿੰਘ

ਸਰਦਾਰ ਨੂੰ ਭਰੋਸਾ ਹੈ ਕਿ ਮੌਜੂਦਾ ਟੀਮ ਵਿਚ ਓਲੰਪਿਕ ਤਮਗਾ ਜਿੱਤਣ ਦੀ ਸਮਰੱਥਾ ਹੈ। ਸਾਬਕਾ ਕਪਤਾਨ ਸਰਦਾਰ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਦੇ ਤਜਰਬੇਕਾਰ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਨੇ ਕਿਹਾ ਸੀ ਕਿ ਜੇਕਰ ਟੀਮ ਆਪਣੀ ਲੈਅ ਵਿਚ ਖੇਡੇਗੀ ਤਾਂ ਟੋਕੀਓ ਓਲੰਿਪਕ ਖੇਡਾਂ ਵਿਚ ਤਮਗਾ ਹਾਸਲ ਕਰ ਕੇ 40 ਸਾਲ ਦਾ ਤਮਗਾ ਸੋਕਾ ਖਤਮ ਕਰ ਸਕਦੀ ਹੈ। ਭਾਰਤ ਨੇ ਆਖਰੀ ਵਾਰ ਓਲੰਪਿਕ ਵਿਚ ਤਮਗਾ 1980 ਦੀਆਂ ਮਾਸਕੋ ਓਲੰਪਿਕ ਵਿਚ ਸੋਨ ਤਮਗੇ ਦੇ ਰੂਪ ਵਿਚ ਜਿੱਤਿਆ ਸੀ ਪਰ ਉਸ ਤੋਂ ਬਾਅਦ ਭਾਰਤ ਫਿਰ ਕਦੇ ਓਲੰਪਿਕ ਪੋਡੀਅਮ ‘ਤੇ ਨਹੀਂ ਪਹੁੰਚ ਸਕਿਆ। ਸਰਦਾਰ ਨੇ ਆਪਣੇ 10 ਸਾਲ ਦੇ ਸ਼ਾਨਦਾਰ ਕਰੀਅਰ ‘ਤੇ ਨਜ਼ਰ ਪਾਉਂਦੇ ਹੋਏ ਕਿਹਾ,”ਪਿਛਲੇ ਇਕ ਦਹਾਕੇ ਦੇ ਮੇਰੇ ਕਰੀਅਰ ਵਿਚ ਮੈਂ ਕਈ ਸ਼ਾਨਦਾਰ ਤੇ ਯਾਦਗਾਰ ਮੁਕਾਬਲੇ ਖੇਡੇ ਹਨ। ਸਾਲ 2014 ਦੀਆਂ ਏਸ਼ੀਆਈ ਖੇਡਾਂ ਵਿਚ ਟੀਮ ਦੀ ਅਗਵਾਈ ਕਰਦੇ ਹੋਏ ਸੋਨ ਤਮਗਾ ਜਿੱਤਣਾ ਤੇ ਸਿੱਧੇ ਰੀਓ ਓਲੰਪਿਕ ਲਈ ਕੁਆਲੀਫਾਈ ਕਰਨਾ ਮੇਰੇ ਕਰੀਅਰ ਦੇ ਯਾਦਗਾਰ ਮੁਕਾਬਲਿਆਂ ਦੀ ਸੂਚੀ ਵਿਚ ਸਭ ਤੋਂ ਉੱਪਰ ਰਹੇਗਾ।”
ਉਸ ਨੇ ਕਿਹਾ,”ਇਹ ਮੁਕਾਬਲਾ ਯਾਦਗਾਰ ਸਿਰਫ ਇਸ ਲਈ ਨਹੀਂ ਰਹੇਗਾ ਕਿ ਅਸੀਂ 16 ਸਾਲ ਬਾਅਦ ਸੋਨਾ ਜਿੱਤਿਆ ਤੇ ਫਾਈਨਲ ਵਿਚ ਪਾਕਿਸਤਾਨ ਨੂੰ ਹਰਾਇਆ ਸੀ ਸਗੋਂ ਇਸ ਲਈ ਕਿਉਂਕਿ ਇਸ ਮੁਕਾਬਲੇ ਤੋਂ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਦੀ ਨਵੀਂ ਸ਼ੁਰੂਆਤ ਹੋਈ। ਸਾਲ 2014 ਟੀਮ ਲਈ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਲੈ ਕੇ ਆਇਆ ਸੀ ਤੇ ਇਸ ਤੋਂ ਬਾਅਦ ਟੀਮ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।” ਸਰਦਾਰ ਨੇ ਕਿਹਾ,”ਮੇਰਾ ਕਰੀਅਰ ਇਸ ਲਈ ਸੰਤੁਸ਼ਟੀ ਭਰਿਆ ਰਹੇਗਾ ਕਿਉਂਕਿ ਮੈਂ ਉਸ ਦੌਰ ਦੌਰਾਨ ਟੀਮ ਨਾਲ ਜੁੜਿਆ ਸੀ ਜਦੋਂ ਟੀਮ ਦਾ ਇਕ ਤਰ੍ਹਾਂ ਨਾਲ ਨਵਾਂ ਜਨਮ ਹੋਇਆ ਸੀ। ਲੰਡਨ ਓਲੰਪਿਕ 2012 ਵਿਚ ਅਸੀਂ 12ਵੇਂ ਤੇ ਆਖਰੀ ਸਥਾਨ ‘ਤੇ ਰਹੇ ਸੀ ਪਰ ਉਸ ਤੋਂ ਬਾਅਦ ਅਸੀਂ ਲੰਬਾ ਸਫਰ ਤੈਅ ਕੀਤਾ। ਮੈਂ ਜਦੋਂ 2018 ਵਿਚ ਸੰਨਿਆਸ ਲਿਆ ਤਦ ਅਸੀਂ ਵਿਸ਼ਵ ਰੈਂਕਿੰਗ ਵਿਚ 6ਵੇਂ ਸਥਾਨ ‘ਤੇ ਪਹੁੰਚ ਚੁੱਕੇ ਸੀ। ਸਾਡੀ ਮੌਜੂਦਾ ਰੈਂਕਿੰਗ ਨੰਬਰ-4 ਹੈ, ਜਿਸ ਨਾਲ ਨਿਸ਼ਚਿਤ ਰੂਪ ਨਾਲ ਟੀਮ ਦਾ ਆਤਮਵਿਸ਼ਵਾਸ ਵਧਿਆ ਹੈ ਤੇ ਇਹ ਆਤਮਵਿਸ਼ਵਾਸ ਹੀ ਟੋਕੀਓ ਓਲੰਪਿਕ ਵਿਚ ਕੰਮ ਆਵੇਗਾ।” ਸਾਬਕਾ ਕਪਤਾਨ ਨੇ ਕਿਹਾ,”ਮੈਂ 314 ਕੌਮਾਂਤਰੀ ਮੁਕਾਬਲੇ ਖੇਡੇ ਹਨ ਪਰ ਮੈਨੂੰ ਓਲੰਪਿਕ ਤਮਗਾ ਨਾ ਜਿੱਤ ਸਕਣ ਦਾ ਅਜੇ ਤਕ ਅਫਸੋਸ ਹੈ। ਟੀਮ ਨੇ ਪਿਛਲੇ ਕੁਝ ਸਮੇਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਇਸ ਸਾਲ ਐੱਫ. ਆਈ. ਐੱਚ. ਪ੍ਰੋ-ਹਾਕੀ ਲੀਗ ਵਿਚ ਟੀਮ ਦੇ ਪ੍ਰਦਰਸ਼ਨ ਨੂੰ ਦੇਖ ਕੇ ਲੱਗਦਾ ਹੈ ਕਿ ਅਸੀਂ ਓਲੰਿਪਕ ਤਮਗਾ ਜਿੱਤ ਲਵਾਂਗੇ। ਮੈਨੂੰ ਲੱਗਦਾ ਹੈ ਕਿ ਮੌਜੂਦਾ ਟੀਮ ਕੋਲ ਟੋਕੀਓ ਵਿਚ ਤਮਗਾ ਜਿੱਤਣ ਦਾ ਸੁਨਹਿਰੀ ਮੌਕਾ ਹੈ।”

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਸਿਟੀ ਵੱਲੋਂ ਤਿੰਨ ਨਵੇਂ ਨੇਬਰਹੁੱਡ ਪਾਰਕਾਂ ਲਈ 7.9 ਮਿਲੀਅਨ ਡਾਲਰ ਦਾ ਨਿਵੇਸ਼ – ਪਹਿਲੇ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ (Acorn Park) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨ ਨਵੇਂ ਨੇਬਰਹੁੱਡ ਪਾਰਕਾਂ

ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ

ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ

ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ  (ਰਣਜੀਤ ਸਿੰਘ ਸੰਘੇੜਾ)  ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.