Ad-Time-For-Vacation.png

ਗੁੱਸਾ ਅਤੇ ਹੋਮਿਓਪੈਥੀ

ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ – ਇਹ ਪੰਜ ਮਨੁੱਖੀ ਕਮਜ਼ੋਰੀਆਂ ਹਨ। ਜਦੋਂ ਕੋਈ ਵੀ ਵਿਅਕਤੀ ਗੁੱਸੇ ਦੀ ਸਥਿਤੀ ਵਿੱਚ ਹੁੰਦਾ ਹੈ ਤਾਂ ਉਹ ਆਪਣਾ ਸਵੈ-ਕਾਬੂ ਉਸ ਵਿਅਕਤੀ ਦੇ ਹਵਾਲੇ ਕਰ ਦਿੰਦਾ ਹੈ ਜਿਸ ਉ੍ਨਪਰ ਉਸ ਨੂੰ ਗੁੱਸਾ ਆ ਰਿਹਾ ਹੁੰਦਾ ਹੈ। ਮਨੁੱਖ ਸੁਭਾਅ ਪੱਖੋਂ ਗੁੱਸੈਲਾ, ਝਗੜਾਲੂ ਅਤੇ ਵਿਨਾਸ਼ਕਾਰੀ ਪ੍ਰਾਣੀ ਹੈ। ਉਸ ਦੀ ਇਹ ਪ੍ਰਵਿਰਤੀ ਆਮ ਤੌਰ ’ਤੇ ਲੜਾਈ ਝਗੜੇ ਜਾਂ ਵਧੀਕੀ ਕਰਨ ਦੀ ਆਦਤ ਦੇ ਰੂਪ ਵਿੱਚ ਦੇਖੀ ਜਾ ਸਕਦੀ ਹੈ। ਜਿਨ੍ਹਾਂ ਸਥਿਤੀਆਂ ਵਿੱਚ ਗੁੱਸਾ ਆਉਂਦਾ ਹੈ, ਗੁੱਸੈਲਾ ਵਿਅਕਤੀ ਆਪਣੇ ਬਚਾਅ ਅਤੇ ਰੱਖਿਆ ਵਾਸਤੇ ਇਸ ਕੌੜੀ ਭਾਵਨਾ ਨੂੰ ਹਥਿਆਰ ਵਜੋਂ ਵਰਤਦਾ ਹੈ। ਜਿਸ ਤਰ੍ਹਾਂ ਰਿਸ਼ਤੇ-ਨਾਤੇ ਗੁੱਸੇ ਕਾਰਨ ਟੁੱਟਣ ਕਿਨਾਰੇ ਆ ਜਾਂਦੇ ਹਨ, ਉ੍ਨਥੇ ਹੀ ਨਫ਼ਰਤ ਆਪਸੀ ਪਿਆਰ ਅਤੇ ਲਗਾਵ ਦੀ ਥਾਂ ਲੈ ਲੈਂਦੀ ਹੈ। ਗੁੱਸੇ ਵਿੱਚ ਆਏ ਵਿਅਕਤੀ ਦੇ ਖ਼ੂਨ ਦਾ ਦੌਰਾ ਤੇਜ਼ ਹੋਣ ਨਾਲ ਉਹ ਆਪਣੇ ਸਰੀਰ ਅੰਦਰ ਅਸਥਾਈ ਤੌਰ ’ਤੇ ਵਧੀ ਹੋਈ ਊਰਜਾ ਅਤੇ ਸ਼ਕਤੀ ਦਾ ਪ੍ਰਗਟਾਵਾ ਕਰਦਾ ਹੈ। ਉਸ ਦੇ ਜਿਸਮ, ਲੱਤਾਂ ਬਾਹਾਂ ਵਿੱਚ ਬਹੁਤ ਤਾਕਤ ਦਾ ਅਹਿਸਾਸ ਹੁੰਦਾ ਹੈ ਅਤੇ ਕਈ ਵਿਅਕਤੀਆਂ ਵਿੱਚ ਗੁੱਸੇ ਕਾਰਣ ਕੰਬਣੀ ਵੀ ਛਿੜ ਜਾਂਦੀ ਹੈ।

ਆਮ ਤੌਰ ’ਤੇ ਜਦੋਂ ਗੁੱਸੇ ਨੂੰ ਦਬਾਅ ਕੇ ਰੱਖਿਆ ਜਾਂਦਾ ਹੈ ਅਤੇ ਉਸ ਦਾ ਪ੍ਰਗਟਾਵਾ ਕਰਨ ਦੀ ਥਾਂ ਵਿਅਕਤੀ ਅੰਦਰੋ-ਅੰਦਰ ਸੜਦਾ ਰਹਿੰਦਾ ਹੈ ਤਾਂ ਉਸ ਦਾ ਸਰੀਰ ਇਸ ਬਲਦੀ ਅੱਗ ਨੂੰ ਸਹਾਰ ਨਹੀਂ ਸਕਦਾ। ਇਸ ਸਥਿਤੀ ਵਿੱਚ ਬਾਹਰੀ ਤੌਰ ’ਤੇ ਆਪਣਾ ਸੰਤੁਲਨ ਗਵਾਉਣ ਦੇ ਨਾਲ-ਨਾਲ ਵਿਅਕਤੀ ਅੰਦਰੂਨੀ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਸਕਦਾ ਹੈ, ਜਿਵੇਂ ਕਿ ਢਿੱਡ ਵਿੱਚ ਐਸਿਡ ਬਣਨਾ ਜਿਸ ਕਾਰਣ ਨਰਮ ਝਿੱਲੀਆਂ ਸੜ ਸਕਦੀਆਂ ਹਨ ਅਤੇ ਢਿੱਡ ਵਿੱਚ ਅਲਸਰ ਬਣ ਸਕਦੇ ਹਨ। ਜਿਸ ਵਿਅਕਤੀ ਨੂੰ ਛੇਤੀ-ਛੇਤੀ ਗੁੱਸਾ ਆਉਂਦਾ ਹੈ ਉਹ ਛੇਤੀ ਢਹਿੰਦੀ ਕਲਾ ਅਤੇ ਘਬਰਾਹਟ ਦਾ ਸ਼ਿਕਾਰ ਹੋ ਜਾਂਦਾ ਹੈ। ਗੁੱਸਾ ਦਬਾਉਣ ਦੀ ਕੋਸ਼ਿਸ਼ ਵਿੱਚ ਕਈ ਵਾਰੀ ਸਰੀਰਕ ਨੁਕਸਾਨ ਵੀ ਹੋ ਸਕਦਾ ਹੈ ਜਿਵੇਂ ਵਧੇ ਹੋਏ ਬਲੱਡ ਪ੍ਰੈਸ਼ਰ ਕਾਰਣ ਦਿਲ ਦੇ ਰੋਗ, ਦਿਮਾਗ ਦੀ ਨਸ ਫਟਣੀ, ਬਹੁਤ ਜ਼ਿਆਦਾ ਸਿਰਦਰਦ ਹੋਣਾ ਜਾਂ ਪੁਰਾਣਾ ਮਾਈਗ੍ਰੇਨ ਉ੍ਨਭਰ ਕੇ ਸਮੱਸਿਆ ਬਣ ਜਾਣਾ। ਬੇਇਨਸਾਫ਼ੀ ਦੀਆਂ ਸਥਿਤੀਆਂ, ਬੇਵਜ੍ਹਾ ਦੂਸ਼ਣਬਾਜ਼ੀ ਦਾ ਸਾਹਮਣਾ ਕਰਨਾ ਜਾਂ ਸੱਚੇ ਵਿਅਕਤੀ ਨੂੰ ਝੂਠਾ ਕਰਾਰ ਦੇਣਾ ਗੁੱਸੇ ਅਤੇ ਨਫ਼ਰਤ ਨੂੰ ਜਨਮ ਦਿੰਦਾ ਹੈ।

ਮਨੁੱਖੀ ਸਰੀਰ ਦੇ ਦੋਵੇਂ ਗੁਰਦਿਆਂ ਦੇ ਅੱਗੇ “ਐਡ੍ਰਿਨਲ ਗਲੈਂਡ” ਨਾਂ ਦੀਆਂ ਗ੍ਰੰਥੀਆਂ ਹੁੰਦੀਆਂ ਹਨ। ਸੰਕਟਕਾਲ ਦੌਰਾਨ ਇਨ੍ਹਾਂ ਗ੍ਰੰਥੀਆਂ ਵਿੱਚੋਂ “ਐਡ੍ਰਿਨਲਿਨ” ਨਾਂ ਦਾ ਹਾਰਮੋਨ ਰਿਸਦਾ ਹੈ ਜੋ ਕਿ ਗੁੱਸੇ ਦੀ ਵਜ੍ਹਾ ਬਣਦਾ ਹੈ। ਸਰੀਰ ਉ੍ਨਪਰ ਗੁੱਸੇ ਦੇ ਮਾੜੇ ਪ੍ਰਭਾਵ ਵਿਅਕਤੀ ਦੀ ਸਰੀਰਕ ਸੰਵੇਦਨਾ ਉ੍ਨਪਰ ਵੀ ਨਿਰਭਰ ਕਰਦੇ ਹਨ। ਯੋਗ ਆਸਣ ਜਾਂ ਧਿਆਨ ਲਗਾਉਣ ਨੂੰ ਗੁੱਸੇ ਦਾ ਇਲਾਜ ਵਧੀਆ ਇਲਾਜ ਮੰਨਿਆ ਗਿਆ ਹੈ। ਪਰ, ਅੱਜ ਦੇ ਯੁਗ ਵਿੱਚ ਗੁੱਸੇ ਦਾ ਡਾਕਟਰੀ ਇਲਾਜ ਵੀ ਸੰਭਵ ਹੈ। ਗੁੱਸੇ ਤੋਂ ਬਚਣ ਲਈ ਧਿਆਨ ਲਾਂਭੇ ਕਰਨਾ ਲਾਜ਼ਮੀ ਹੁੰਦਾ ਹੈ ਅਤੇ ਅਜਿਹਾ ਕਰਨ ਲਈ ਕੁਦਰਤੀ ਨਜ਼ਾਰੀਆਂ ਵੱਲ ਧਿਆਨ ਦੇਣਾ, ਆਪਣਾ ਮਨਪਸੰਦ ਸੰਗੀਤ ਸੁਣਨਾ, ਕਸਰਤ ਕਰਨੀ, ਖੇਡਾਂ ਵਿੱਚ ਹਿੱਸਾ ਲੈਣਾ, ਲੰਮੀ ਸੈਰ, ਵਧੀਆ ਕਿਤਾਬਾਂ ਪੜ੍ਹਨੀਆਂ, ਚੁਟਕਲੇ ਸੁਣਨੇ-ਸੁਣਾਉਣੇ, ਪਾਲਤੂ ਜਾਨਵਰਾਂ ਦਾ ਸੰਗ ਜਾਂ ਚਿਤਰਕਾਰੀ ਜਾਂ ਕੋਈ ਹੋਰ ਮਨਭਾਉਂਦਾ ਕਾਰਜ ਕੀਤਾ ਜਾ ਸਕਦਾ ਹੈ।

ਵੱਖ-ਵੱਖ ਸਥਿਤੀਆਂ ਵਿੱਚ ਵੱਖ-ਵੱਖ ਕਾਰਣਾਂ ਕਰਕੇ ਆਇਆ ਗੁੱਸਾ ਮਨੁੱਖੀ ਸਰੀਰ ਅੰਦਰ ਜਿਹੜੀਆਂ ਬਿਮਾਰੀਆਂ ਪੈਦਾ ਕਰਨ ਦੇ ਸਮਰੱਥ ਹੋ ਸਕਦਾ ਹੈ, ਉਨ੍ਹਾਂ ਬਿਮਾਰੀਆਂ ਦੇ ਇਲਾਜ ਦੀ ਜੜ੍ਹ ਗੁੱਸੇ ਦੇ ਕਾਰਣਾਂ ਵਿੱਚੋਂ ਲੱਭ ਕੇ ਹੋਮਿਓਪੈਥੀ ਦੀ ਢੁੱਕਵੀਂ ਦਵਾਈ ਦੀ ਚੋਣ ਰਾਹੀਂ ਹੋ ਸਕਦੀ ਹੈ। ਹੋਮਿਓਪੈਥ ਆਰ.ਐ੍ਨਸ. ਸੈਣੀ ਹਰ ਕੇਸ ਨੂੰ ਵਖਰੇਵੇਂ ਨਾਲ ਵੇਖਦਿਆਂ ਉਪਰੋਕਤ ਦੱਸੇ ਅਨੁਸਾਰ ਪੀੜਤ ਵਿਅਕਤੀ ਦੀ ਮਦਦ ਕਰਦੇ ਹਨ। ਗੁੱਸੇ ਦੀ ਸਥਿਤੀ ਵਿੱਚ ਹੋਮਿਓਪੈਥੀ ਦੀਆਂ ਕੁਝ ਦਵਾਈਆਂ ਜਿਵੇਂ ਕਿ ਕੈਮੋਮੀਲਾ, ਨਕਸਵਾਮੀਕਾ, ਸਟੈਫ਼ੀਸੈਗਰੀਆ ਅਤੇ ਕੋਲੋਸਿੰਥ ਆਦਿ ਲੱਛਣਾਂ ਅਨੁਸਾਰ ਗੁੱਸੈਲੇ ਵਿਅਕਤੀ ਦੇ ਗੁੱਸੇ ਨੂੰ ਠੱਲ੍ਹ ਪਾਉਣ ਵਿੱਚ ਕਾਰਗਰ ਸਿੱਧ ਹੁੰਦੀਆਂ ਹਨ। ਇਨ੍ਹਾਂ ਦਵਾਈਆਂ ਨੂੰ ਆਪਣੇ ਪੱਧਰ ’ਤੇ ਕਦੇ ਵੀ ਨਹੀਂ ਲੈਣਾ ਚਾਹੀਦਾ, ਸਗੋਂ ਪੇਸ਼ਾਵਰ ਹੋਮਿਓਪੈਥ ਦੀ ਸੇਵਾਵਾਂ ਦਾ ਲਾਭ ਲੈਣਾ ਚਾਹੀਦਾ ਹੈ।

ਹੋਮਿਓਪੈਥਿਕ ਇਲਾਜ ਪ੍ਰਣਾਲੀ ਕੀ ਹੈ? ਇਸ ਬਾਰੇ ਹੋਰ ਜਾਣਕਾਰੀ ਲਈ ਤੁਸੀਂ ੇੋੁਟੁਬੲ.ਚੋਮ ’ਤੇ ਇਸ ਲੇਖ ਦੇ ਲੇਖਕ ਆਰ.ਐ੍ਨਸ.ਸੈਣੀ ਦੀਆਂ ਟੀ.ਵੀ. ਇੰਟਰਵਿਯੂਜ਼ ਦੀ ਰੀਕਾਰਡਿੰਗ ਦੇਖ ਸਕਦੇ ਹੋ। ਆਰ.ਐ੍ਨਸ.ਸੈਣੀ ਇੱਕ ਪ੍ਰੋਫ਼ੈਸ਼ਨਲ ਹੋਮਿਓਪੈਥ ਹਨ। ਉਹ ਰੇਡਿਓ, ਟੈਲੀਵਿਯਨ ਅਤੇ ਸੈਮੀਨਾਰਾਂ ਰਾਹੀਂ ਜਨਤਾ ਤੱਕ ਹੋਮਿਓਪੈਥੀ ਬਾਰੇ ਸਹੀ ਜਾਣਕਾਰੀ ਪਹੁੰਚਾਉਣ ਦਾ ਉਪਰਾਲਾ ਕਰਦੇ ਆ ਰਹੇ ਹਨ। ਉਹ ਕਨੇਡੀਅਨ ਸੋਸਾਇਟੀ ਔਫ਼ ਹੋਮਿਓਪੈਥਸ ਦੇ ਮੈਂਬਰ ਅਤੇ ਵੈਸਟ ਕੋਸਟ ਹੋਮਿਓਪੈਥਿਕ ਸੋਸਾਇਟੀ ਦੇ ਡਾਇਰੈਕਟਰ ਵੀ ਹਨ। ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਕਲੀਨਿਕ ਵਿਖੇ ਮਿਲ ਸਕਦੇ ਹੋ। ਉਨ੍ਹਾਂ ਵੱਲੋਂ ਹਾਲ ਹੀ ਵਿੱਚ ਲਿਖੀ ਅਤੇ ਲੋਕ ਅਰਪਣ ਹੋਈ ਹੋਮਿਓਪੈਥੀ ਦੀ ਪੁਸਤਕ “ਬਿਮਾਰ ਕੌਣ??” ਉਨ੍ਹਾਂ ਦੀ ਕਲਿਨਿਕ ਤੋਂ ਖ਼ਰੀਦੀ ਜਾ ਸਕਦੀ ਹੈ।

ਡਾ. ਆਰ.ਐ੍ਨਸ. ਸੈਣੀ (ਹੋਮਿਓਪੈਥ)

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

ਸਿੱਖਾਂ ਬਾਰੇ ਭਰਮ ਭੁਲੇਖੇ

ਤਬਦੀਲੀ ਜਾਂ ਕ੍ਰਾਂਤੀ ਦੇ ਹਮਾਇਤੀ ਬਹੁਤ ਘੱਟ ਹੁੰਦੇ ਹਨ ਜਦਕਿ ਆਲੋਚਕਾਂ ਅਤੇ ਨਿੰਦਕਾਂ ਦੀ ਬਹੁਗਿਣਤੀ ਹੁੰਦੀ ਹੈ। ਕੋਈ ਛੋਟਾ-ਮੋਟਾ ਹਟਵਾਣੀਆ ਜਾਂ ਰੇਹੜੀ ਲਾਉਣ ਵਾਲਾ ਇਨਕਲਾਬ

Elevate-Visual-Studios
Ektuhi Gurbani App
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.