Ad-Time-For-Vacation.png

ਜ਼ਿੰਦਗੀ ਜਿਊਣ ਦੀ ਕਲਾ

ਜ਼ਿੰਦਗੀ ਬਹੁਤ ਖੂਬਸੂਰਤ ਹੈ ਅਤੇ ਸੁੱਖ, ਦੁੱਖ ਜ਼ਿੰਦਗੀ ਦੀ ਗੱਡੀ ਦੇ ਦੋ ਪਹੀਏ ਹਨ ਜੋ ਗੱਡੀ ਨੂੰ ਚਲਾਉਂਦੇ ਹਨ ਅਤੇ ਸਾਰੀ ਜ਼ਿੰਦਗੀ ਨਾਲ-ਨਾਲ ਚਲਦੇ ਹਨ ਪਰ ਦੋਵਾਂ ਵਿਚੋਂ ਕੋਈ ਵੀ ਸਦੀਵੀ ਨਹੀਂ ਹੁੰਦਾ। ਜੇ ਅੱਜ ਦੁੱਖਾਂ ਦੀ ਹਨੇਰੀ ਰਾਤ ਹੈ ਤਾਂ ਕੱਲ੍ਹ ਸੁੱਖਾਂ ਭਰੀ ਸਵੇਰ ਵੀ ਹੋਵੇਗੀ। ਇਸ ਲਈ ਜਿੰਨੀ ਵੀ ਜ਼ਿੰਦਗੀ ਹੈ, ਉਸ ਨੂੰ ਪ੍ਰਸੰਨਚਿੱਤ ਹੋ ਕੇ ਜੀਓ। ਅਸਲ ਵਿਚ ਜ਼ਿੰਦਗੀ ਜਿਊਣ ਤੇ ਜ਼ਿੰਦਗੀ ਬਿਤਾਉਣ ਵਿਚ ਬਹੁਤ ਫਰਕ ਹੁੰਦਾ ਹੈ ਤੇ ਬਹੁਤ ਕਿਸਮਤ ਵਾਲੇ ਹੁੰਦੇ ਹਨ ਉਹ ਇਨਸਾਨ, ਜੋ ਜ਼ਿੰਦਗੀ ਦੇ ਹਰ ਪਲ ਨੂੰ ਜਿਊਣਾ ਸਿੱਖ ਜਾਂਦੇ ਹਨ। ਜ਼ਿੰਦਗੀ ਜਿਊਣ ਦਾ ਢੰਗ ਹਰ ਵਿਅਕਤੀ ਨੂੰ ਨਹੀਂ ਆਉਂਦਾ ਤੇ ਜਿਸ ਨੂੰ ਇਹ ਢੰਗ ਆ ਜਾਵੇ, ਉਸ ਨੂੰ ਧਰਤੀ ‘ਤੇ ਹੀ ਸਵਰਗ ਮਿਲ ਜਾਂਦਾ ਹੈ।
* ਜਿਸ ਇਨਸਾਨ ਨੂੰ ਹੱਸਣ ਅਤੇ ਹਸਾਉਣ ਦਾ ਹੁਨਰ ਆ ਜਾਵੇ, ਉਸ ਲਈ ਜ਼ਿੰਦਗੀ ਕਦੇ ਬੋਝ ਨਹੀਂ ਹੋ ਸਕਦੀ।
* ਜੇਕਰ ਤੁਸੀਂ ਜ਼ਿੰਦਗੀ ਨੂੰ ਸੱਚਮੁੱਚ ਜਿਊਣਾ ਚਾਹੁੰਦੇ ਹੋ ਤਾਂ ਆਪਣੇ ਮਨ ਦੀ ਈਰਖਾ, ਨਫਰਤ ਤੇ ਸਾੜੇ ਨੂੰ ਖਤਮ ਕਰ ਦਿਓ।
* ਜ਼ਿੰਦਗੀ ਖੂਬਸੂਰਤ ਬਣਾਉਣ ਲਈ ਆਪਣੇ ਇਰਾਦੇ ਮਜ਼ਬੂਤ ਬਣਾਓ। ਇਰਾਦਾ ਮਜ਼ਬੂਤ ਹੋਵੇਗਾ ਤਾਂ ਤੁਸੀਂ ਦੁਨੀਆ ਬਦਲ ਸਕਦੇ ਹੋ।
* ਜ਼ਿੰਦਗੀ ਖੂਬਸੂਰਤ ਬਣਾਉਣ ਲਈ ਖੂਬਸੂਰਤ ਖਿਆਲਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ।
* ਜ਼ਿੰਦਗੀ ਵਿਚ ਅਨੁਸ਼ਾਸਨ ਤੇ ਮਿਹਨਤ ਦਾ ਪੱਲਾ ਕਦੇ ਨਾ ਛੱਡੋ।
* ਜ਼ਿੰਦਗੀ ਵਿਚ ਦੁੱਖਾਂ ਨੂੰ ਦੇਖ ਕੇ ਕਦੇ ਵੀ ਘਬਰਾਓ ਨਾ, ਕਿਉਂਕਿ ਇਹ ਸਦੀਵੀ ਨਹੀਂ ਹੁੰਦੇ।
* ਜ਼ਿੰਦਗੀ ਵਿਚ ਹਮੇਸ਼ਾ ਸਫਲਤਾ ਜਾਂ ਲਾਭ ਬਾਰੇ ਹੀ ਨਾ ਸੋਚੋ, ਬਲਕਿ ਅਸਫਲਤਾਵਾਂ ਦਾ ਸਾਹਮਣਾ ਕਰਨਾ ਵੀ ਸਿੱਖੋ।
* ਸਬਰ ਤੇ ਸੰਤੋਖ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦੇ ਹਨ, ਇਨ੍ਹਾਂ ਦਾ ਸਾਥ ਬਿਲਕੁਲ ਨਾ ਛੱਡੋ।
* ਸਿੱਖਿਆ, ਲਿਆਕਤ, ਸੂਝ-ਬੂਝ ਤੇ ਬਹਾਦਰੀ ਆਦਿ ਗੁਣਾਂ ਨਾਲ ਜ਼ਿੰਦਗੀ ਖੂਬਸੂਰਤ ਬਣਾਈ ਜਾ ਸਕਦੀ ਹੈ।
* ਜ਼ਿੰਦਗੀ ਪ੍ਰਤੀ ਹਮੇਸ਼ਾ ਆਸ਼ਾਵਾਦੀ ਨਜ਼ਰੀਆ ਅਪਣਾਓ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.