Skip to content
Saturday, October 24, 2026 8°C · Drizzle · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Blog

ਕਮਾਲ ਦੀ ਯਾਦ ਸ਼ਕਤੀ ਵਾਲੇ ਇਨਸਾਨ

By Admin Published 1 min read

• ਰਾਸ਼ਟਰਪਤੀ ਰੂਜਵੇਲਟ ਦੇ ਸੈਕਟਰੀ ਜੇਮ-ਏ-ਫਿਰਲੀ ਨੂੰ ਲਗਪਗ 20,000 ਮਹੱਤਵਪੂਰਨ ਲੋਕਾਂ ਦੇ ਨਾਂਅ, ਪਤੇ, ਅਹੁਦੇ ਆਦਿ ਸਭ ਜ਼ੁਬਾਨੀ ਯਾਦ ਸਨ।
• ਸ਼ਤਰੰਜ ਦਾ ਜਾਦੂਗਰ ਅਮਰੀਕੀ ਖਿਡਾਰੀ ਹੈਰੀ ਨੇਲਸਨ ਇਕੋ ਵਾਰ ਵੀਹ ਸ਼ਤਰੰਜ ਦੇ ਖਿਡਾਰੀਆਂ ਦੀਆਂ ਚਾਲਾਂ ਯਾਦ ਰੱਖਦਾ ਸੀ।
• ਡੈਨਮਾਰਕ ਦੇ ਇਕ ਬੈਂਕ ਕਲਰਕ ਨੇ ਲਗਪਗ ਤਿੰਨ ਹਜ਼ਾਰ ਜਮ੍ਹਾਂ ਕਰਤਾਵਾਂ ਦੇ ਵਹੀ ਖਾਤੇ ਸੜ ਜਾਣ ਤੋਂ ਬਾਅਦ ਮੂੰਹ ਜ਼ੁਬਾਨੀ ਹੀ ਉਨ੍ਹਾਂ ਦੇ ਨਾਂਅ, ਸਥਾਨ, ਧਨ ਰਾਸ਼ੀ ਆਦਿ ਦਾ ਹਿਸਾਬ ਸਹੀ ਦੱਸ ਦਿੱਤਾ ਸੀ।
• ਮਿਸਰ ਦੇ ਬਾਦਸ਼ਾਹ ਨਾਸਿਰ ਕੋਲ 20 ਹਜ਼ਾਰ ਗੁਲਾਮ ਸਨ, ਬਾਦਸ਼ਾਹ ਨੂੰ ਸਭ ਗੁਲਾਮਾਂ ਦੇ ਨਾਂਅ, ਜਨਮ ਅਸਥਾਨ, ਜਾਤ, ਉਮਰ ਅਤੇ ਫੜੇ ਜਾਣ ਦੀ ਤਰੀਕ ਸਭ ਕੁਝ ਜ਼ੁਬਾਨੀ ਯਾਦ ਸੀ। ਉਹ ਇਹ ਵੀ ਦੱਸ ਸਕਦਾ ਸੀ ਕਿ ਕਿਹੜਾ ਗੁਲਾਮ ਕਿੰਨੇ ਵਿਚ ਖਰੀਦਿਆ ਗਿਆ।
• ਬਿ੍ਟਿਸ਼ ਲਾਇਬ੍ਰੇਰੀ ਦੇ ਪ੍ਰਧਾਨ ਰਿਚਰਡ ਮਾਰਗਰੇਟ ਵਿਚ ਵਿਚਿੱਤਰ ਵਿਲੱਖਣਤਾ ਸੀ ਕਿ ਉਹ ਕੁਰਸੀ ਉੱਪਰ ਬੈਠੇ ਹੀ ਲਾਇਬ੍ਰੇਰੀ ਵਿਚ ਰੱਖੀਆਂ ਲੱਖਾਂ ਪੁਸਤਕਾਂ ਦਾ ਨਾਂਅ, ਪਤਾ ਅਤੇ ਉਸ ਦਾ ਵਿਸ਼ਾ ਆਦਿ ਦੱਸ ਦਿੰਦਾ ਸੀ।
• ਦੱਖਣੀ ਅਫਰੀਕਾ ਦੇ ਫੀਲਡ ਮਾਰਸ਼ਲ ਸਮੱਟਸ ਦੀ ਲਾਇਬ੍ਰੇਰੀ ਵਿਚ ਬਹੁਤ ਉੱਚ ਕੋਟੀ ਦੀਆਂ 10,000 ਪੁਸਤਕਾਂ ਸਨ, ਸਭ ਪੁਸਤਕਾਂ ਦੀ ਇਕ-ਇਕ ਲਾਈਨ ਉਸ ਨੂੰ ਯਾਦ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Blog →
Share on WhatsApp