ਹੁਣ ਵਾਲਮਾਰਟ ਗਾਹਕਾਂ ਤੋਂ ਨਹੀਂ ਲਵੇਗਾ ਡਲਿਵਰੀ ਫੀਸ

ਪੋਰਟਰ ਨੇ ਦੱਸਿਆ ਕਿ ਵਾਲਮਾਰਟ ਵੱਲੋਂ ਆਨਲਾਈਨ ਵਿਕਰੀ ਤਹਿਤ ਅਜਿਹੀਆਂ ਵਸਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਜੋ ਸਟੋਰਾਂ ‘ਚ ਉਪਲੱਬਧ ਨਹੀਂ ਹੁੰਦੀਆਂ ਅਤੇ ਮੁਫਤ ਪਿਕਅੱਪ ਸੇਵਾ ਨਾਲ ਗਾਹਰ ਆਨਲਾਈਨ ਖਰੀਦ ਕੀਤੀਆਂ ਵਸਤਾਂ ਨੂੰ ਆਪਣੀ ਸਹੂਲਤ ਵਾਲੇ ਸਟੋਰ ‘ਤੇ ਮੰਗਵਾ ਸਕਦੇ ਹਨ। ਇਸ ਸੇਵਾ ਨਾਲ ਗਾਹਕਾਂ ਨੂੰ ਡਲਿਵਰੀ ਫੀਸਦੀ ਬੱਚਤ ਹੋਵੇਗੀ ਅਤੇ ਉਹ ਆਪਣੇ ਨੇੜਲੇ ਸਟੋਰ ‘ਤੇ ਜਾ ਕੇ ਸਬੰਧਤ ਵਸਤੂ ਪ੍ਰਾਪਤ ਕਰ ਸਕਣਗੇ। ਪੋਰਟਰ ਦਾ ਕਹਿਣਾ ਸੀ ਕਿ ਆਮ ਤੌਰ ‘ਤੇ ਗਾਹਕ ਵਾਲਮਾਰਟ ਦੇ ਸਟੋਰ ‘ਚ ਆਉਂਦੇ-ਜਾਂਦੇ ਰਹਿੰਦੇ ਹਨ ਅਤੇ ਅਜਿਹੇ ‘ਚ ਉਨ੍ਹਾਂ ਨੂੰ ਡਲਿਵਰੀ ਫੀਸ ਅਦਾ ਕਰਨ ਤੋਂ ਮੁਕਤੀ ਮਿਲ ਜਾਵੇਗੀ।

ਇਸ ਪ੍ਰਕਿਰਿਆ ਨਾਲ ਉਨ੍ਹਾਂ ਨੂੰ ਵਧੇਰੇ ਫਾਇਦਾ ਹੋਵੇਗਾ ਜਿਨ੍ਹਾਂ ਦੀ ਗੈਰਹਾਜ਼ਰੀ ‘ਚ ਸੰਬੰਧ ਵਸਤੂ ਘਰ ਪਹੁੰਚਦੀ ਸੀ ਅਤੇ ਘਰ ਨੂੰ ਜਿੰਦਾ ਲੱਗਿਆ ਹੋਣ ਕਾਰਨ ਡਲਿਵਰੀ ਵਾਲੇ ਵਸਤੂ ਨੂੰ ਬਾਹਰ ਹੀ ਛੱਡ ਕੇ ਚਲੇ ਜਾਂਦੇ ਸਨ। ਨਵੀਂ ਸੇਵਾ ਵਾਲਮਾਰਟ ਦੀ ਉਸ ਯੋਜਨਾ ਦਾ ਹਿੱਸਾ ਹੈ ਜਿਸ ਤਹਿਤ 2015 ‘ਚ ਚੋਣਵੇਂ ਸੋਟਰਾਂ ਗਰੌਸਰੀ ਪਿਕਅੱਪ ਦੀ ਸਹੂਲਤ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਲੋਬਲਾਜ਼ ਟੋਰਾਂਟੋ ਵਿਖੇ ਇਸੇ ਤਰ੍ਹਾਂ ਦੀ ਯੋਜਨਾ ਸ਼ੁਰੂ ਕਰ ਚੁੱਕੀ ਹੈ। ਵਾਲਮਾਰਟ ਕੈਨੇਡਾ ਨੇ ਗਰੇਟਰ ਟੋਰਾਂਟੋ ਏਰੀਆ ਤੋਂ ਇਲਾਵਾ ਕੈਲਗਰੀ ਅਤੇ ਐਡਮਿੰਟਨ ‘ਚ ਆਪਣੇ ਕਾਰੋਬਾਰ ਨੂੰ ਵਧਾਇਆ ਹੈ।

ਕੰਪਨੀ ਵੱਲੋਂ ਪਿਛਲੇ ਸਾਲ ਅਗਸਤ ‘ਚ ਆਨਲਾਈਨ ਗਾਹਕਾਂ ਤੋਂ ਵਸੂਲ ਕੀਤੀ ਜਾਂਦੀ 2.97 ਡਾਲਰ ਦੀ ਫੀਸ ਬੰਦ ਕਰ ਦਿੱਤੀ ਗਈ ਕਿਉਂਕਿ ਅੰਦਰੂਨੀ ਅਧਿਐਨ ਦੌਰਾਨ ਸਾਹਮਣੇ ਆਇਆ ਸੀ ਕਿ ਫੀਸ ਕਾਰ ਕਈ ਲੋਕ ਇਸ ਸੇਵਾ ਨੂੰ ਵਰਤਣ ਤੋਂ ਗੁਰੇਜ਼ ਕਰਦੇ ਹਨ। ਆਨਲਾਈਨ ਖਰੀਦਿਆ ਸਾਮਾਨ ਪਹੁੰਚਾਉਣ ਦੇ ਬਾਜ਼ਾਰ ‘ਚ ਮੁਕਾਬਲੇਬਾਜ਼ੀ ਲਗਾਤਾਰ ਵਧਦੀ ਜਾ ਰਹੀ ਹੈ ਕਿਉਂਕਿ ਰਿਟੇਲਰਾਂ ਨੇ ਈ-ਕਾਮਰਸ ਖੇਤਰ ‘ਚ ਤੇਜ਼ੀ ਨਾਲ ਫੈਲਦੀ ਐਮਾਜ਼ਾਨ ਦਾ ਟਾਕਰਾ ਕਰਨ ਦੀ ਠਾਣ ਲਈ ਹੈ। ਦੁਨੀਆ ਦੇ ਸਭ ਤੋਂ ਵੱਡੀ ਰਿਟੇਲ ਕੰਪਨੀ ਵਾਲਮਾਰਟ ਨੂੰ ਮੌਜੂਦਾ ਵਿੱਤੀ ਵਰ੍ਹੇ ‘ਚ ਆਪਣੀ ਵਿਕਰੀ 40 ਫੀਸਦੀ ਵਧਣ ਦੀ ਆਸ ਹੈ। ਪਰ ਫਿਰ ਵੀ ਇਹ ਐਮਾਜ਼ਾਨ ਤੋਂ ਪਿਛੇ ਹੀ ਰਹੇਗੀ। ਵਾਲਮਾਰਟ ਮੁਤਾਬਕ ਇਸ ਸਾਲ ਦੀ ਪਹਿਲੀ ਤਿਮਾਹੀ ‘ਚ ਇਸ ਦੀ ਆਨਲਾਈਨ ਵਿਕਰੀ 33 ਫੀਸਦੀ ਦੀ ਦਰ ਨਾਲ ਵਧੀ ਜਦਕਿ ਪਿਛਲੇ ਸਾਲ ਦੀ ਅੰਤਮ ਤਿਮਾਹੀ ‘ਚ ਵਾਧਾ ਦਰ 23 ਫੀਸਦੀ ਦਰਜ ਕੀਤਾ ਗਿਆ ਸੀ। ਵਾਲਮਾਰਟ ਅਮਰੀਕਾ ਦੇ ਆਨਲਾਈਨ ਕਾਰੋਬਾਰ ਦੇ ਸੀ.ਈ.ਓ. ਮਾਕਰ ਲੋਰ ਨੇ ਕਿਹਾ ਕਿ ਉਹ ਆਨਲਾਈਨ ਕਾਰੋਬਾਰ ‘ਚ 10 ਤੋਂ 20 ਫੀਸਦੀ ਦੀ ਤੇਜ਼ੀ ਵੇਖ ਰਹੇ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.