ਜਾਸ, ਸੁੰਨੀ : ਸ਼ਿਮਲਾ ਜ਼ਿਲ੍ਹੇ ਦੇ ਸੁੰਨੀ ’ਚ ਇਕ ਵਾਹਨ ਖੱਡ ’ਚ ਡਿੱਗਣ ਨਾਲ ਕਸ਼ਮੀਰ ਦੇ ਛੇ ਜਣਿਆਂ ਦੀ ਮੌਤ ਹੋ ਗਈ। ਇਹ ਸਾਰੇ ਇੱਥੇ ਠੇਕੇਦਾਰ ਕੋਲ ਮਜ਼ਦੂਰੀ ਕਰਦੇ ਸਨ। ਹਾਦਸੇ ’ਚ ਛੇ ਜਣੇ ਜ਼ਖ਼ਮੀ ਵੀ ਹੋਏ ਹਨ। ਸੁੰਨੀ ਹਸਪਤਾਲ ’ਚ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸੋਮਵਾਰ ਸਵੇਰੇ ਕਰੀਬ ਸੱਤ ਵਜੇ ਸੁੰਨੀ ਦੇ ਕਡਾਰਘਾਟ ’ਚ ਹਾਦਸਾ ਹੋਇਆ। ਸਾਰੇ ਜਣੇ ਪਿਕਅਪ ’ਚ ਸਵਾਰ ਹੋ ਕੇ ਮੰਡੀ ਵੱਲ ਕੰਮ ’ਤੇ ਜਾ ਰਹੇ ਸਨ। ਸੁੰਨੀ ਨੂੰ ਕਿੰਗਲ ਨਾਲ ਜੋੜਨ ਵਾਲੇ Çਲੰਕ ਰੋਡ ’ਤੇ ਚਾਲਕ ਕੰਟਰੋਲ ਗੁਆ ਬੈਠਾ ਤੇ ਵਾਹਨ ਖੱਡ ’ਚ ਡਿੱਗ ਪਿਆ। ਸਥਾਨਕ ਲੋਕਾਂ ਨੇ ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪਿੰਡ ਵਾਸੀਆਂ ਦੀ ਮਦਦ ਨਾਲ ਪੁਲਿਸ ਨੇ ਜ਼ਖ਼ਮੀਆਂ ਨੂੰ ਸੁੰਨੀ ਹਸਪਤਾਲ ਪਹੁੰਚਾਇਆ। ਚਾਰ ਦੀ ਮੌਤ ਮੌਕੇ ’ਤੇ ਹੀ ਹੋ ਗਈ ਜਦਕਿ ਦੋ ਜਣਿਆਂ ਨੇ ਹਸਪਤਾਲ ’ਚ ਦਮ ਤੋੜ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਗੁਰੂ ਨਾਨਕ ਜਹਾਜ਼ : ਨਸਲਵਾਦ ‘ਤੇ ਜਿੱਤ
23 ਮਈ 2026 : 112ਵੀਂ ਯਾਦਗਾਰੀ ਵਰ੍ਹੇ-ਗੰਢ ‘ਤੇ ਵਿਸ਼ੇਸ਼ ਡਾ. ਗੁਰਵਿੰਦਰ ਸਿੰਘ 604-825-1550 ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਸੰਘਰਸ਼ ਨਸਲਵਾਦ ਉਪਰ ਜਿੱਤ ਦਾ ਗੌਰਵਮਈ


