ਹੈਪੀ ਜੱਲ੍ਹਾ, ਪਾਇਲ : ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਦਰਸ਼ਨ ਸਿੰਘ ਪਾਇਲ ਦੀ ਅਗਵਾਈ ‘ਚ ਲਿਪ ਆਗੂਆਂ ਨੇ ਥਾਣਾ ਪਾਇਲ ਦੇ ਨਵੇਂ ਐੱਸਐੱਸਓ ਸੰਤੋਖ ਸਿੰਘ ਨੂੰ ਬੁਕੇ ਭੇਟ ਕਰਕੇ ਸਨਮਾਨਿਤ ਕੀਤਾ।

ਦਰਸ਼ਨ ਸਿੰਘ ਪਾਇਲ ਨੇ ਕਿਹਾ ਪਾਇਲ ਨੂੰ ਸੰਤੋਖ ਸਿੰਘ ਵਰਗੇ ਇਮਾਨਦਾਰ ਅਫਸਰ ਦੀ ਲੋੜ ਸੀ। ਉਨ੍ਹਾਂ ਕਿਹਾ ਲੋਕ ਇਨਸਾਫ ਪਾਰਟੀ ਐੱਸਐੱਚਓ ਸੰਤੋਖ ਸਿੰਘ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਵੇਗੀ।

ਇਸ ਮੌਕੇ ਕ੍ਰਿਸ਼ਨ ਗੋਪਾਲ, ਗੱਗੀ, ਰਾਮਭੂਸ਼ਨ, ਲਖਬੀਰ ਸਿੰਘ ਪਾਇਲ ਆਦਿ ਹਾਜ਼ਰ ਸਨ।