Ad-Time-For-Vacation.png

ਸ੍ਰੀ ਲੰਕਾ ਵਿੱਚ ਹਰ ਪਾਸੇ ਚੀਨ ਹੀ ਚੀਨ

ਸ੍ਰੀ ਲੰਕਾ ‘ਚ ਟਕਰਾਏ ਭਾਰਤ ਤੇ ਚੀਨ ਦੇ ਆਰਥਿਕ ਹਿੱਤ

ਸ੍ਰੀ ਲੰਕਾ(ਵਿਨੀਤ ਖਰੇ):-ਚੀਨ ਅਤੇ ਭਾਰਤ ਵਿਚਾਲੇ ਆਰਥਿਕ ਮੁਕਾਬਲਾ ਕਈ ਦੇਸਾਂ ਵਿੱਚ ਹੈ। ਉਸਦਾ ਅਸਰ ਸ਼ੁੱਕਰਵਾਰ ਨੂੰ ਸ੍ਰੀ ਲੰਕਾ ਦੀਆਂ ਸੜ੍ਹਕਾਂ ਤੇ ਦਿਖਿਆ।ਰਾਜਧਾਨੀ ਕੋਲੰਬੋ ਦੇ ਦੱਖਣ ਵਿੱਚ ਮਟਾਲਾ ਹਵਾਈ ਅੱਡੇ ਦਾ ਪ੍ਰਬੰਧ ਭਾਰਤ ਨੂੰ ਦਿੱਤੇ ਜਾਣ ਦੇ ਮਤੇ ‘ਤੇ ਸ਼ੁਕਰਵਾਰ ਨੂੰ ਸ੍ਰੀਲੰਕਾ ਵਿੱਚ ਵਿਰੋਧੀ ਧਿਰ ਨੇ ਭਾਰਤੀ ਕਾਊਂਸਲੇਟ ਦੇ ਬਾਹਰ ਪ੍ਰਦਰਸ਼ਨ ਕੀਤਾ।ਇਸ ਵਿੱਚ ਤਿੰਨ ਪੁਲਿਸ ਵਾਲੇ ਫੱਟੜ ਹੋ ਗਏ ਅਤੇ 28 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਕਈ ਸੜਕਾਂ, ਹੰਬਨਟੋਟਾ ਬੰਦਰਗਾਹ, ਮਟਾਲਾ ਹਵਾਈ ਅੱਡਾ, ਕੋਲੰਬੋ ਦੀਆਂ ਨਵੀਆਂ ਇਮਾਰਤਾਂ ਸਮੇਤ ਹਰ ਥਾਂ ਚੀਨੀ ਕੰਪਨੀਆਂ ਕੰਮ ਵਿੱਚ ਲੱਗੀਆਂ ਹੋਈਆਂ ਹਨ।

ਚੀਨ ਦੀ ਮਦਦ ਨਾਲ ਬਣੇ ਐਕਸਪ੍ਰੈਸ ਹਾਈਵੇ ਤੋਂ ਅਸੀਂ ਰਾਜਧਾਨੀ ਕੋਲੰਬੋ ਤੋਂ ਹੰਬਨਟੋਟਾ ਸ਼ਹਿਰ ਪਹੁੰਚੇ। ਚੀਨ ਨੇ ਇੱਥੇ ਬਹੁਤ ਨਿਵੇਸ਼ ਕੀਤਾ ਹੈ। ਪਰ ਮੰਗ ਦੀ ਘਾਟ ਕਰਕੇ ਕੋਈ ਮੁਨਾਫ਼ਾ ਨਹੀਂ ਹੋਇਆ।ਹਾਈਵੇ ਦੇ ਕਿਨਾਰੇ ਬਣੇ ਹਾਈਟੈੱਕ ਕਾਨਫਰੰਸ ਸੈਂਟਰ ਵੀ ਧੂੜ ਫੱਕ ਰਿਹਾ ਹੈ।ਹੰਬਨਟੋਟਾ ਵਿੱਚ ਇੱਕ ਕ੍ਰਿਕਟ ਸਟੇਡੀਅਮ ਹੈ ਜਿੱਥੇ ਕਦੇ-ਕਦਾਈਂ ਹੀ ਮੈਚ ਹੁੰਦੇ ਹਨ। ਹੰਬਨਟੋਟਾ ਦੇ ਸਮੁੰਦਰੀ ਕਿਨਾਰੇ ‘ਤੇ ਚੀਨ ਨੇ ਪੂਰਬੀ ਏਸ਼ੀਆ ਅਤੇ ਮੱਧ ਪੂਰਬ ਨੂੰ ਜੋੜਨ ਵਾਲੇ ਮਹੱਤਵਪੂਰਨ ਸਮੁੰਦਰੀ ਰਾਹ ‘ਤੇ ਇੱਕ ਵੱਡਾ ਬੰਦਰਗਾਹ ਉਸਾਰਿਆ ਹੈ।

ਐੱਲਟੀਟੀਈ ਦੇ ਨਾਲ ਘਰੇਲੂ ਖਾਨਾਜੰਗੀ ਮੁੱਕਣ ਤੋਂ ਬਾਅਦ ਸ੍ਰੀ ਲੰਕਾ ਦੀ ਕੋਸ਼ਿਸ਼ ਹੈ ਕਿ ਅਰਥਚਾਰਾ ਤੇਜ਼ੀ ਫੜੇ।ਹੰਬਨਟੋਟਾ ਹਵਾਈ ਅੱਡੇ ਤੋਂ ਥੋੜ੍ਹੀ ਦੂਰ ਮਟਾਲਾ ਹਵਾਈ ਅੱਡੇ ‘ਤੇ ਰੋਜ਼ਾਨਾ ਸਵੇਰੇ ਸਿਰਫ਼ ਇੱਕ ਹਵਾਈ ਜਹਾਜ਼ ਉੱਤਰਦਾ ਹੈ। ਕਰਮਚਾਰੀ ਬਾਕੀ ਸਾਰਾ ਦਿਨ ਵਿਹਲੇ ਬੈਠੇ ਰਹਿੰਦੇ ਹਨ।

ਭਾਰਤ ਨੂੰ ਖੁਸ਼ ਕਰਨ ਲਈ ਸ੍ਰੀ ਲੰਕਾ ਦੀ ਸਰਕਾਰ ਨੇ ਘਾਟੇ ਵਿੱਚ ਚੱਲ ਰਹੇ ਮਟਾਲਾ ਹਵਾਈ ਅੱਡੇ ਦਾ ਪ੍ਰਬੰਧ ਭਾਰਤ ਨੂੰ ਦੇਣ ਦਾ ਫ਼ੈਸਲਾ ਕੀਤਾ।ਸਰਕਾਰ ਦੇ ਬੁਲਾਰੇ ਅਤੇ ਸਿਹਤ ਮੰਤਰੀ ਡਾ. ਰਜੀਤਾ ਸੇਨਰਤਨੇ ਨੇ ਕਿਹਾ, *ਅਸੀਂ ਮਟਾਲਾ ਹਵਾਈ ਅੱਡਾ ਭਾਰਤ ਨੂੰ ਦੇਣਾ ਚਾਹੁੰਦੇ ਹਾਂ। ਇਸ ਬਾਰੇ ਕੈਬਨਿਟ ਨੂੰ ਦੱਸ ਦਿੱਤਾ ਗਿਆ ਹੈ ਕਿ ਮਟਾਲਾ ਹਵਾਈ ਅੱਡਾ ਭਾਰਤ ਨੂੰ ਦੇ ਦਿੱਤਾ ਜਾਵੇ।*ਭਾਰਤ ਅਤੇ ਚੀਨ ਦੇ ਗੁਆਂਢੀ ਸ੍ਰੀ ਲੰਕਾ ਲਈ ਦੋਹਾਂ ਨਾਲ ਚੰਗੇ ਸਬੰਧ ਰੱਖਣਾ ਅਹਿਮ ਹੈ।ਸ੍ਰੀ ਲੰਕਾ ਚਾਹੁੰਦਾ ਹੈ ਕਿ ਤਿੰਨ ਦਹਾਕੇ ਚੱਲੀ ਖਾਨਾਜੰਗੀ ਤੋਂ ਬਾਅਦ ਵਿਕਾਸ ਵਿੱਚ ਤੇਜ਼ੀ ਆਵੇ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.