ਨਿਊਯਾਰਕ :-ਅਮਰੀਕਾ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਵੱਲੋਂ ਬਣਾਈ ਗਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਨੇ ਅੱਜ ਸਿੱਖ ਸੰਗਤ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਆਰਐਸਐਸ ਦੀ ਜਥੇਬੰਦੀ ਰਾਸ਼ਟਰੀ ਸਿੱਖ ਸੰਗਤ ਦੇ ਦਿਲੀ ਵਿਚ ਕਰਾਏ ਗਏ ਸਮਾਗਮ ਵਿਚ ਭਾਗ ਨਹੀਂ ਲਿਆ। ਇਸ ਸਬੰਧੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਨੇ ਕਿਹਾ ਹੈ ਕਿ ਆਰਐਸਐਸ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਦਿਹਾੜੇ ਤੇ ਕਰਾਇਆ ਸਮਾਗਮ ਨਿਰਾ ਹੀ ਫਲਾਪ ਸਾਬਤ ਹੋਇਆ, ਸਿੱਖ ਸੰਗਤ ਸਮਝਦੀ ਹੈ ਕਿ ਆਰਐਸਐਸ ਸਿੱਖਾਂ ਦੀ ਦੁਸ਼ਮਣ ਜਮਾਤ ਹੈ ਜੋ ਸਿੱਖਾਂ ਦੇ ਗੁਰੂਆਂ ਨੂੰ ਦੇਸ਼ ਭਗਤ ਸਾਬਤ ਕਰਨਾ ਚਾਹੁੰਦੀ ਹੈ। ਜਦ ਕਿ ਸਾਡੇ ਗੁਰੂ ਸਾਹਿਬਾਨ ਸਾਡੇ ਰਹਿਬਰ ਰੱਬ ਹਨ। ਬਿਆਨ ਜਾਰੀ ਕਰਦਿਆਂ ਸ. ਹਿੰਮਤ ਸਿੰਘ, ਤੇ ਹੋਰ ਆਗੂ ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ ਅਤੇ ਦਵਿੰਦਰ ਸਿੰਘ ਦਿਓ ਨੇ ਕਿਹਾ ਕਿ ਨਾਮਧਾਰੀ ਸੰਸਥਾ ਦੇ ਜੋ ਵੀ ਆਗੂ ਤੇ ਹੋਰ ਉੱਥੇ ਪੁੱਜੇ ਸਨ ਉਹ ਅਸਲ ਵਿਚ ਪਹਿਲਾਂ ਹੀ ਆਰਐਸਐਸ ਦੇ ਕਬਜ਼ੇ ਹੇਠ ਹਨ, ਉਹ ਡੇਰੇ ਸਿਰਸੇ ਦੇ ਅਸਾਧ ਨੂੰ ਵੀ ਸਨਮਾਨਿਤ ਕਰਕੇ ਆਏ ਸਨ ਤੇ ਅੱਜ ਉਹ ਵੀ ਜੇਲ੍ਹ ਵਿਚ ਬੰਦ ਹੈ, ਇਸੇ ਤਰ੍ਹਾਂ ਇਨ੍ਹਾਂ ਨੇ ਆਰ ਐਸਐਸ ਦੇ ਇਸ ਸਮਾਗਮ ਵਿਚ ਭਾਗ ਲੈ ਕੇ ਸਾਬਤ ਕਰ ਦਿੱਤਾ ਹੈ ਕਿ ਇਹ ਸਿੱਖ ਨਹੀਂ ਹਨ ਸਗੋਂ ਸਿੱਖਾਂ ਦੇ ਭੇਸ ਵਿਚ ਸਿੱਖਾਂ ਦੇ ਗ਼ੱਦਾਰ ਹਨ। ਇਨ੍ਹਾਂ ਦਾ ਸਾਰੀ ਸਿੱਖ ਸੰਗਤ ਨੂੰ ਬਾਈਕਾਟ ਕਰਨਾ ਚਾਹੀਦਾ ਹੈ। ਜੇਕਰ ਕਿਤੇ ਵੀ ਇਹ ਆਉਂਦੇ ਹਨ ਤਾਂ ਸਿੱਖ ਸੰਗਤ ਇਨ੍ਹਾਂ ਨੂੰ ਮੂੰਹ ਨਾ ਲਾਵੇ ਕਿਉਂਕਿ ਇਹ ਸਾਡੇ ਗੁਰੂ ਦੇ ਦੋਖੀ ਹਨ। ਇੱਥੇ ਜ਼ਿਕਰਯੋਗ ਹੈ ਕਿ ਸੰਘ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿੱਚ ਨਾਮਧਾਰੀ ਸੰਪਰਦਾ ਦੇ ਕਈ ਵੱਡੇ ਆਗੂ ਵਿਸ਼ੇਸ਼ ਤੌਰ ‘ਤੇ ਆਪਣੀ ਸੰਗਤ ਦੇ ਕਾਫ਼ਲਿਆਂ ਦੇ ਨਾਲ ਆਰ.ਐਸ.ਐਸ. ਵੱਲੋਂ ਦਿੱਲੀ ਵਿਖੇ ਕਰਵਾਏ ਗਏ ਸਮਾਗਮ ਵਿੱਚ ਸ਼ਾਮਲ ਹੋਏ ਸਨ। ਨਾਮਧਾਰੀ ਸੰਪਰਦਾਏ ਦਾ ਸਿੱਖ ਭਾਈਚਾਰੇ ਨਾਲ ਪਹਿਲਾਂ ਹੀ ਨਾਮਧਾਰੀਆਂ ਮੁਖੀਆਂ ਵੱਲੋਂ ਆਪਣੇ ਆਪ ਨੂੰ ਸਤਿਗੁਰੂ ਕਹਾਏ ਜਾਣ ਨੂੰ ਲੈ ਕੇ ਮੱਤਭੇਦ ਚੱਲ ਰਹੇ ਹਨ।
ਕੈਨੇਡਾ ‘ਚ ਵਾਈਟ ਰੌਕ ਬੀਚ ‘ਤੇ ਪੰਜਾਬੀ ਨੌਜਵਾਨ ਕਤਲ
ਸਰੀ ( ਗੁਰਬਾਜ ਸਿੰਘ ਬਰਾੜ ) ਸਰੀ ਨੇੜੇ ਵਾਈਟ ਰੌਕ ਬੀਚ ਤੇ ਇਕ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।ਇਹ ਵਾਰਦਾਤ