ਪੱਤਰ ਪ੍ਰਰੇਰਕ, ਰਾਏਕੋਟ : ਬਰੇਨੋ-ਬਰੇਨ ਰਾਏਕੋਟ ਦੇ ਬੱਚਿਆਂ ਨੇ ਲੁਧਿਆਣਾ ਵਿਖੇ ਹੋਈ ਸੂਬਾ ਪੱਧਰੀ ਚੈਂਪੀਅਨਸ਼ਿਪ ‘ਚ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਦਿਆਂ ਮੱਲਾਂ ਮਾਰੀਆਂ ਤੇ ਸੰਸਥਾ ਦਾ ਨਾਮ ਰੋਸ਼ਨ ਕੀਤਾ। ਬਰੇਨੋ-ਬਰੇਨ ਵੱਲੋਂ ਲੁਧਿਆਣਾ ਵਿਖੇ 149ਵੀਂ ਰਾਜ ਪੱਧਰੀ ਅਬੈਕਸ ਚੈਂਪੀਅਨਸ਼ਿਪ ‘ਬਰੇਨੋ-ਬਰੇਨ ਫੈਸਟ-2023’ ਪੰਜਾਬ ਤੇ ਚੰਡੀਗੜ੍ਹ ਦੀ ਡਾਇਰੈਕਟਰ ਨਿਧੀ ਗੁਪਤਾ ਦੀ ਅਗਵਾਈ ਹੇਠ ਕਰਵਾਈ ਗਈ, ਜਿਸ ‘ਚ ਬਰੇਨੋ-ਬਰੇਨ ਇੰਟਰਨੈਸ਼ਲਨਲ ਦੇ ਮੈਨੇਜਿੰਗ ਡਾਇਰੈਕਟਰ ਆਨੰਦ ਸੁਬਰਾਮਨੀਅਮ ਨੇ ਸ਼ਿਰਕਤ ਕੀਤੀ।

ਇਸ ਚੈਂਪੀਅਨਸ਼ਿਪ ‘ਚ ਸੰਸਥਾ ਨਾਲ ਸਬੰਧਤ 4 ਤੋਂ 15 ਸਾਲ ਦੇ ਵੱਡੀ ਗਿਣਤੀ ‘ਚ ਬੱਚਿਆਂ ਨੇ ਭਾਗ ਲਿਆ, ਜਿਨ੍ਹਾਂ ਨੂੰ 3 ਮਿੰਟ ‘ਚ ਗਣਿਤ ਦੇ 75 ਸਵਾਲ ਹੱਲ ਕਰਨ ਦਾ ਟੀਚਾ ਦਿੱਤਾ ਗਿਆ। ਇਸ ਦੌਰਾਨ ਸੰਚਾਲਿਕਾ ਆਰਤੀ ਮਹੰਤ ਦੀ ਅਗਵਾਈ ਹੇਠ ਸ਼ਾਮਲ ਹੋਏ ਬਰੇਨੋ-ਬਰੇਨ ਰਾਏਕੋਟ ਦੇ 16 ਬੱਚਿਆਂ ਨੇ ਆਪਣੇ ਬੌਧਿਕ ਯੋਗਤਾ ਬੇਹਤਰੀਨ ਪ੍ਰਦਰਸ਼ਨ ਕਰਦਿਆ ਸੋਨ ਤੇ ਚਾਂਦੀ ਦੇ ਤਗਮੇ ਜਿੱਤੇ। ਇਸ ਮੌਕੇ ਮੁੱਖ ਮਹਿਮਾਨ ਮੈਨੇਜਿੰਗ ਡਾਇਰੈਕਟਰ ਆਨੰਦ ਸੁਬਰਾਮਨੀਅਮ ਤੇ ਹੋਰਨਾਂ ਪ੍ਰਬੰਧਾਂ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਟਰਾਫੀਆਂ, ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਆਰਤੀ ਮਹੰਤ ਨੇ ਕਿਹਾ ਇਹ ਮੁਕਾਬਲੇ ਗਣਿਤ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ‘ਚ ਸਹਾਈ ਹੁੰਦੇ ਹਨ।