Ad-Time-For-Vacation.png

ਸੁਖਬੀਰ ਦੀ ਜਲ ਬਸ ਘੜੁੱਕੇ ਦਾ ਖਰਚਾ 10 ਕਰੋੜ, ਕਮਾਈ 64 ਹਜ਼ਾਰ

ਨਵਜੋਤ ਸਿੱਧੂ ਵਲੋਂ ਸੁਖਬੀਰ ਬਾਦਲ ਵਲੋਂ ਚਲਾਈ ਜਲ ਬੱਸ ਬੰਦ ਕਰਨ ਦਾ ਐਲਾਨ

ਤਰਨ ਤਾਰਨ: ਪੰਜਾਬ ਦੇ ਸਥਾਨਕ ਸਰਕਾਰਾਂ, ਸੈਰ-ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ਹਰੀਕੇ ਵਿੱਚ ਚਲਦੀ ਜਲ ਬੱਸ ਨੂੰ ਰੋਕਣ ਦਾ ਐਲਾਨ ਕੀਤਾ ਹੈ। ਸਿੱਧੂ ਨੇ ਕਿਹਾ ਕਿ ਇਹ ਬੱਸ ਉਦੋਂ ਤਕ ਬੰਦ ਰਹੇਗੀ ਜਦੋਂ ਤਕ ਪੰਜਾਬ ਰੋਡਵੇਜ਼ ਮੁਨਾਫ਼ੇ ਵਿੱਚ ਨਹੀਂ ਜਾਂਦੀ। ਇਹ ਜਲ ਬੱਸ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਸੁਪਨਮਈ ਪ੍ਰਾਜੈਕਟ ਸੀ। ਇਹ ਪ੍ਰਾਜੈਕਟ ਸੁਖਬੀਰ ਬਾਦਲ ਨੇ 13 ਦਸੰਬਰ, 2016 ਨੂੰ ਚਲਾਇਆ ਸੀ। ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਅੰਦਰ ਇਹ ਮਾਮਲਾ ਚੁੱਕਿਆ ਸੀ।

ਉਨ੍ਹਾਂ ਨੇ ਬਾਦਲਾਂ ‘ਤੇ ਹਮਲਾ ਕਰਦਿਆਂ ਕਿਹਾ ਕਿ ਉਹ ਬਾਦਲਾਂ ਵੱਲੋਂ ਕੀਤੀਆਂ ਬੇਨਿਯਮੀਆਂ ਦੀ ਬਾਰੀਕੀ ਨਾਲ ਜਾਂਚ ਕਰਾਉਣਗੇ ਅਤੇ ਲੋਕਾਂ ਸਾਹਮਣੇ ਸਚਾਈ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਦੀ ਕੀਮਤ ਵਾਲੇ ਇਸ ਘੜੁੱਕੇ (ਬੱਸ) ਨੂੰ ਉਹ ਚਲਾਉਣ ਦੀ ਆਗਿਆ ਨਹੀਂ ਦੇ ਸਕਦੇ। ਉਨ੍ਹਾਂ ਦੱਸਿਆ ਕਿ ਇਹ ਬੱਸ ਹੁਣ ਤਕ ਮਹਿਜ਼ 10 ਵਾਰ ਹੀ ਚੱਲੀ ਹੈ। ਸਿੱਧੂ ਨੇ ਐਲਾਨ ਕੀਤਾ ਕਿ ਉਹ ਹਰੀਕੇ ਨੂੰ ਟੂਰਿਜ਼ਮ ਹੱਬ ਵਜੋਂ ਵਿਕਸਤ ਕਰਨਗੇ। ਵਿਧਾਇਕਾਂ ਨੇ ਦੱਸਿਆ ਕਿ ਇਸ ਬੱਸ ਨੂੰ ਚਲਾਉਣ ਲਈ ਦਰਿਆ ‘ਚ ਪਾਣੀ ਦਾ ਪੱਧਰ ਉੱਚਾ ਚਾਹੀਦਾ ਹੈ ਅਤੇ ਪਾਣੀ ਦਾ ਪੱਧਰ ਵਧਾਉਣ ਨਾਲ ਕਿਸਾਨਾਂ ਦੀਆਂ ਫਸਲਾਂ ਨੁਕਸਾਨੀਆਂ ਜਾਂਦੀਆਂ ਹਨ।

ਸਿੱਧੂ ਨੇ ਕਿਹਾ ਕਿ ਬਾਦਲ-ਭਾਜਪਾ ਗੱਠਜੋੜ ਸਰਕਾਰ ਦੇ ਕਾਰਜਕਾਲ ਦੌਰਾਨ ਸੈਰ-ਸਪਾਟੇ ਦੇ ਨਾਂ ‘ਤੇ ਕੀਤੀ ਗਈ ਲੁੱਟ ਦੀ ਵਿਜੀਲੈਂਸ ਜਾਂਚ ਕਰਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ‘ਚ ਗੱਠਜੋੜ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਾਰਨ ਪੰਜਾਬ ਰੋਡਵੇਜ਼ 350 ਕਰੋੜ ਰੁਪਏ ਦੇ ਘਾਟੇ ਵਿੱਚ ਹੈ ਜਦੋਂ ਕਿ ਬਾਦਲ ਪਰਿਵਾਰ ਦੀਆਂ ਬੱਸਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਇਆ ਹੈ। ਸੂਬੇ ਵਿੱਚ ਚੱਲ ਰਹੀਆਂ ਨਾਜਾਇਜ਼ ਬੱਸਾਂ ਨੂੰ ਜਲਦੀ ਬੰਦ ਕੀਤਾ ਜਾਵੇਗਾ।

ਖਬਰਾਂ ਮੁਤਾਬਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਬਾਦਲ ਵਲੋਂ ਹਰੀਕੇ ਝੀਲ ਵਿਚ ਚਲਾਈ ਗਈ ਬੱਸ ਤੋਂ ਅਜੇ ਤੱਕ ਸਿਰਫ 64 ਹਜਾਰ ਰੁਪਾਏ ਕਮਾਈ ਹੋਈ ਹੈ, ਜਦਕਿ ਇਸ ਬਸ ਨੂੰ ਚਲਾਉਣ ਲਈ 10 ਕਰੋੜ ਲੱੱਗੇ ਜੋ ਕੇ ਪੰਜਾਬ ਸਰਕਾਰ ਦੀ ਜੇਬ ਚੋ ਗਏ ਸੀ।ਜਲ ਬੱਸ ਦਾ ਮਸਲਾ ਸ਼ੁਰੂ ਤੋਂ ਹੀ ਵਿਵਾਦਾਂ ਅਤੇ ਮਖੌਲ ਦਾ ਮਸਲਾ ਬਣਿਆ ਰਿਹਾ ਹੈ। ਪਹਿਲਾਂ ਜਦੋਂ ਸੁਖਬੀਰ ਬਾਦਲ ਵੱਲੋਂ ਪੰਜਾਬ ਦੀਆਂ ਨਹਿਰਾਂ ਵਿੱਚ ਬੱਸਾਂ ਚਲਾਉਣ ਅਤੇ ਸਵਾਰੀਆਂ ਨੂੰ ਮੱਛੀਆਂ ਫੜ੍ਹਨ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਗਿਆ ਤਾਂ ਸੋਸ਼ਲ ਮੀਡੀਆ ਤੇ ਇਸ ਨੂੰ ਸੁਖਬੀਰ ਬਾਦਲ ਦੀ ਇਕ ਹੋਰ ਗੱਪ ਐਲਾਨਦਿਆਂ ਖੂਬ ਚਰਚਾ ਕੀਤੀ ਗਈ।

ਅਖੀਰ ਜਦੋਂ ਜਲ ਬਸ ਹਰੀਕੇ ਦੇ ਪੱੱਤਣਾਂ ਵਿੱੱਚ 12 ਦਸੰਬਰ 2016 ਨੂੰ ਪਹਿਲੀ ਵਾਰ ਉਤਾਰੀ ਗਈ ਪਰ ਇਸ ਦੀ ਦਿੱੱਖ ਘੜੁੱੱਕਾਨੁਮਾ ਹੋਣ ਕਾਰਨ ਲੋਕਾਂ ਸੋਸ਼ਲ ਮੀਡੀਆ ਉੱਤੇ ਖੂਬ ਚਰਚਾ ਹੋਈ। ਚਰਚਾ ਇੰਨੀ ਭਰਵੀਂ ਸੀ ਕਿ ਉਸ ਵੇਲੇ ਦੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਆਪਣੀ ਫੇਸਬੁਕ ‘ਤੇ ਸਫਾਈ ਦੇਣੀ ਪਈ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.