Ad-Time-For-Vacation.png

ਕੇਂਦਰੀ ਪੰਜਾਬੀ ਲੇਖਕ ਸਭਾ ਦੀ ਜੂਨ ਮਹੀਨੇ ਦੀ ਇਕੱਤਰਤਾ ਮਾਨ ਜੀ ਨੂ ਯਾਦ ਕਰਦਿਆਂ

ਪੰਜਾਬ ਭਵਨ ਸਰ੍ਹੀ ( ਬਿਕੱਰ ਸਿੰਘ ਖੋਸਾ ) 10 ਜੂਨ 2017 ਦਿਨ ਸ਼ਨਿੱਚਰਵਾਰ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਖਾਸ ਇਕੱਤਰਤਾ ਹੋਈ । ਇਹ ਮੀਟਿੰਗ ਸਭਾ ਦੇ ਸਵਰਗਵਾਸੀ ਪ੍ਰਧਾਨ ਅਤੇ ਮਹਾਨ ਸਾਹਿਤਕਾਰ ਸ: ਗੁਰਦੇਵ ਸਿੰਘ ਜੀ ਮਾਨ ਨੂੰ ਸਮਰਪਿਤ ਸੀ।

ਸਭ ਤੋਂ ਪਹਿਲਾਂ ਸਕੱਤਰ ਪ੍ਰਿਤਪਾਲ ਗਿੱਲ ਨੇ ਸਾਰੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ –

ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਪ੍ਰਧਾਨ ਚਰਨ ਸਿੰਘ ਸਾਬਕਾ ਮੋਢੀ ਪ੍ਰਧਾਨ ਡਾ: ਰਵਿੰਦਰ ਰਵੀ ਅਤੇ ਪੰਜਾਬ ਤੋਂ ਵਿਸ਼ੇਸ਼ ਮਹਿਮਾਨ ਡਾ: ਐਸ.ਪੀ.ਸਿੰਘ ਸ਼ੁਸ਼ੋਬਤ ਹੋਏ ।ਸਭ ਤੋਂ ਪਹਿਲਾਂ ਚਰਚਿਤ ਲੇਖਕ ਕੈਲਾਸ਼ ਪੁਰੀ ਦੇ ਸਦੀਵੀ ਵਿਛੋੜਾ ਦੇ ਜਾਣ ਤੇ ਉਹਨਾਂ ਨੂੰ ਇੱਕ ਮਿੰਟ ਦਾ ਮੌਨ ਰੱਖਕੇ ਸ਼ਰਧਾਂਜਲੀ ਭੇਂਟ ਕੀਤੀ ਗਈ । ਪਿਛਲੀ ਮੀਟਿੰਗ ਦੀ ਕਾਰਵਾਈ ਪੜ੍ਹੀ ਗਈ ।

ਆਰੰਭ ਵਿੱਚ ਸੁਰਜੀਤ ਸਿੰਘ ਮਾਧੋਪੁਰੀ ਨੇ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਸਵ: ਸਰਦਾਰ ਗੁਰਦੇਵ ਸਿੰਘ ਮਾਨ ਸਾਹਿਬ ਨਾਲ ਆਪਣੇ ਤਾਲਮੇਲ ਬਾਰੇ ਦਸਦਿਆਂ ਉਹਨਾਂ ਦੀਆਂ ਰਚਨਾ *ਮੇਰਾ ਕਸੂਰ ਕੀ ਏ,,* ਤਰਨੁੰਮ ਵਿੱਚ ਗਾ ਕੇ ਸ਼ਰਧਾਂਜਲੀ ਭੇਂਟ ਕੀਤੀ ।

ਪਲਵਿੰਦਰ ਸਿੰਘ ਰੰਧਾਵਾ ਪਰਦੇਸੀ ਪੁੱਤ ਦੇ ਦਰਦ ਦਾ ਗੀਤ ਪੇਸ਼ ਕਰਕੇ , ਗੀਤਕਾਰ ਅਲਮਸਤ ਦੇਸਰਪੁਰੀ ਨੇ ਆਪਣਾ ਨਵਾਂ ਕਲਾਮ ਸਰੋਤਿਆਂ ਨਾਲ ਸਾਝਾਂ ਕੀਤਾ । ਰਾਜਵੰਤ ਰਾਜ ਨੇ ਆਪਣੀਆਂ ਨਵੀਆਂ ਦੋ ਗ਼ਜ਼ਲਾਂ ਅਤੇ ਦਲਜੀਤ ਕਲਿਆਣਪੁਰੀ ਨੇ ਮਾਨ ਸਾਹਿਬ ਦੀਆਂ ਕੁੱਝ ਕਾਵਿ ਸੱਤਰਾਂ ਨਾਲ ਹਾਜ਼ਰੀ ਲਗਵਾਈ -ਰਣਜੀਤ ਸਿੰਘ ਨਿੱਜਰ ਨੇ ਮਾਨ ਸਾਹਿਬ ਨੂੰ ਸਮਰਪਿਤ ਧਾਰਮਿਕ ਸ਼ਬਦ ਸੁਣਾਏ। ਨਾਮਾਵਰ ਲੇਖਕ ਕੁਵਿੰਦਰ ਚਾਂਦ ਆਪਣੀਆਂ ਵਿਸ਼ੇਸ਼ ਰਚਨਾਵਾਂ ਨਾਲ ਬੱਲੇ ਬੱਲੇ ਕਰਵਾਕੇ ਗਏ ।

ਪ੍ਰਸਿੱਧ ਲੇਖਕ ਰਾਮ ਲਾਲ ਭਗਤ ਦੀ ਗੈਰਹਾਜ਼ਰੀ ਵਿੱਚ ਉਹਨਾਂ ਦੀ ਪੁਸਤਕ *ਨੂਹਾਂ* ਦਾ ਲੋਕ ਅਰਪਣ ਕੀਤਾ ਗਿਆ, ਜਿਸ ਪੁਸਤਕ ਬਾਰੇ ਮਨਜੀਤ ਮੀਤ ਨੇ ਆਪਣਾ ਪਰਚਾ ਪੜ੍ਹਦਿਆਂ ਕਵੀ ਦੀ ਨਿੱਗਰ ਲੇਖਨੀ ਦੀ ਪ੍ਰੰਸ਼ਸਾ ਕੀਤੀ । ਰਵਿੰਦਰ ਰਵੀ ਜੀ ਨੇ ਰਾਮ ਲਾਲ ਭਗਤ ਨਾਲ ਆਪਣੀ ਸਾਂਝ ਦਸਦਿਆਂ ਉਹਨਾਂ ਦੀ ਉਸਤਤ ਵਿੱਚ ਬੜੇ ਹੀ ਅਨੁਕੂਲ ਲਫ਼ਜ਼ਾਂ ਨਾਲ ਸਰੋਤਿਆਂ ਦੀ ਸਾਂਝ ਪਵਾਈ । ਪੰਜਾਬ ਤੋਂ ਆਏ ਮਹਿਮਾਨ ਪ੍ਰੋ: ਵੀਨਾ ਅਰੋੜਾ ਆਪਣੀ ਕਵਿਤਾ ਨਾਲ ਸਟੇਜ ਤੇ ਹਾਜ਼ਰੀ ਲਗਵਾਕੇ ਗਏ । ਪ੍ਰਧਾਨ ਚਰਨ ਸਿੰਘ ਨੇ ਵੀ ਅੱਜ ਦੀ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ । ਰਵਿੰਦਰ ਰਵੀ ਜੀ ਨੇ ਸਭਾ ਦੀ ਸਥਾਪਤੀ ਬਾਰੇ ਜਾਣਕਾਰੀ ਦਿੰਦਿਆਂ ਅੱਜ ਦੇ ਵਿਸ਼ੇਸ਼ ਮਹਿਮਾਨ ਲੇਖਕ ਡਾ: ਐਸ ਪੀ ਸਿੰਘ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਸਾਰਿਆਂ ਨਾਲ ਸਾਝੀਆਂ ਕੀਤੀਆਂ। ਚਰਨ ਸਿੰਘ ਨੇ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਡਾ: ਐਸ. ਪੀ ਸਿੰਘ ਨੂੰ ਆਪਣਾ ਉਸਤਾਦ ਕਹਿੰਦਿਆਂ ਉਹਨਾਂ ਦੇ ਮਾਣ ਵਿੱਚ ਕੁਝ ਲਫ਼ਜ਼ ਕਹੇ । ਡਾ: ਐਸ. ਪੀ ਸਿੰਘ ਨੇ ਪਰਵਾਸੀ ਲੇਖਣੀ ਨੂੰ ਅਕੈਡਮਿਕ ਪੱਧਰ ਤੇ ਪ੍ਰਵਾਨਗੀ ਦਿਵਾਉਣ ਵਿੱਚ ਆਪਣੇ ਰੋਲ ਦੀ ਜਾਣਕਾਰੀ ਸੁੱਖੀ ਬਾਠ ਜੀ ਨੇ ਆਪਣੀ ਪੰਜਾਬ ਫੇਰੀ ਅਤੇ ਉੱਥੇ ਆਪਣੀਆਂ ਸੇਵਾਵਾਂ ਦੀ ਜਾਣਕਾਰੀ ਦਿੱਤੀ ਅਤੇ ਇਸ ਪਰਵਾਸੀ ਧਰਤੀ ਤੇ ਪੰਜਾਬ ਭਵਨ ਦੀ ਸਥਾਪਨਾ ਲਈ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਡ: ਐਸ.ਪੀ. ਸਿੰਘ ਨੂੰ ਪਲੈਕ ਅਤੇ ਸਰੋਪੇ ਨਾਲ ਸਨਮਾਨਿਤ ਕੀਤਾ । -ਕਵੀ ਦਰਬਾਰ ਦੀ ਸ਼ੁਰੂਆਤ ਵਿੱਚ ਪਾਲ ਬਿਲਗਾ ਨੇ ਦੇਸ਼ ਪਿਆਰ ਦੀ ਕਵਿਤਾ ਪੜ੍ਹੀ।

ਅਮਰੀਕ ਪਲਾਹੀ,ਹਰਪਾਲ ਸਿੰਘ ਬਰਾੜ, ਹਰੀ ਸਿੰਘ ਤਾਤਲਾ,ਮਹਿਮਾ ਸਿੰਘ ਤੂਰ, ਇੰਦਰਜੀਤ ਸਿੰਘ ਧਾਮੀ, ਦਰਸ਼ਨ ਸੰਘਾ, ਹਰਜੀਤ ਬੱਸੀ, ਖ਼ੁਸ਼ਹਾਲ ਗਲੋਟੀ ,ਬਿਕੱਰ ਖੋਸਾ, ਜੀਵਨ ਰਾਮ ਪੁਰੀ,ਬਲਬੀਰ ਸਿੰਘ ਸੰਘਾ, ਗਿਆਨ ਸਿੰਘ ਕੋਟਲੀ,ਨੱਛਤਰ ਬਰਾੜ, ਡਾ: ਚਿਲਾਣਾ,ਸੰਤੋਖ ਸਿੰਘ ਮੰਡੇਰ, ਸੁਖਵਿੰਦਰ ਸਿੰਘ ਚੋਹਲਾ, ਡਾ: ਪ੍ਰਿਥੀਪਾਲ ਸੋਹੀ, ਕੁਲਦੀਪ ਗਿੱਲ, ਜਾਗੀਰ ਲਾਲੀ ਅਤੇ ਹੋਰ ਸਾਹਿਤਕਾਰਾਂ ਦੀ ਹਾਜ਼ਰੀ ਵੀ ਸਾਡੇ ਲਈ ਮਾਣਮਤੀ ਰਹੀ ।ਗੁਰਮਖ ਸਿੰਘ ਮੋਹਕਮ ਗੜ ਨੇ ਨਿੱਕੀਆਂ ਨਿੱਕੀਆਂ ਕਵਿਤਾਵਾਂ ਪੜ੍ਹੀਆਂ ।

Share:

Facebook
Twitter
Pinterest
LinkedIn
matrimonail-ads
On Key

Related Posts

Ektuhi Gurbani App
gurnaaz-new flyer feb 23
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.